

ਹਾਂ। ਇਸਲਈ ਜੇਕਰ ਅਸੀਂ ਕਿਸੇ ਜੰਗ ਜਾਂ ਕਲੇਸ ਜਾਂ ਕਸ਼ਟ 'ਤੇ ਸਚਮੁਚ ਗੁੱਸਾ ਹਾਂ, ਤਾਂ ਅਸੀਂ ਉਸ 'ਚ ਆਪਣੀ ਊਰਜਾ ਵੀ ਜੋੜ ਰਹੇ ਹਾਂ। ਅਸੀਂ ਆਪਣੇ-ਆਪ ਨੂੰ ਧੱਕੀ ਜਾ ਰਹੇ ਹਾਂ ਜਿਸ ਨਾਲ ਸਿਰਫ ਪ੍ਰਤਿਰੋਧ ਜਾਂ ਵਿਰੋਧ ਹੀ ਉਤਪੰਨ ਹੁੰਦਾ ਹੈ।
"ਜਿਸਦਾ ਤੁਸੀਂ ਵਿਰੋਧ ਕਰਦੇ ਹੋ, ਉਹ ਜਾਰੀ ਰਹਿੰਦਾ ਹੈ।"
ਕਾਰਲ ਯੁੰਗ (1875-1961)
ਬਾੱਬ ਡਾੱਯਲ
ਤੁਸੀਂ ਜਿਸ ਚੀਜ ਦਾ ਵਿਰੋਧ ਕਰਦੇ ਹੋ, ਉਸਦੇ ਜਾਰੀ ਰਹਿਣ ਦਾ ਕਾਰਣ ਇਹ ਹੈ ਕਿ ਵਿਰੋਧ ਕਰਣ ਵੇਲੇ ਤੁਸੀਂ ਕਹਿ ਰਹੇ ਹੋ, "ਨਹੀਂ, ਮੈਂ ਇਸ ਚੀਜ਼ ਨੂੰ ਨਹੀਂ ਚਾਹੁੰਦਾ, ਕਿਉਂਕਿ ਇਸ ਨਾਲ ਮੈਂ ਇੰਝ ਮਹਿਸੂਸ ਕਰਦਾ ਹਾਂ- ਜਿਵੇਂ ਇਸ ਵਕਤ ਮਹਿਸੂਸ ਕਰ ਰਿਹਾ ਹਾਂ।" ਸੱਚ ਤਾਂ ਇਹ ਹੈ ਕਿ ਤੁਹਾਡੇ ਮਨ 'ਚ ਇਕ ਬਹੁਤ ਪ੍ਰਬਲ ਭਾਵ ਹੁੰਦਾ ਹੈ, "ਮੈਂ ਇਹ ਭਾਵਨਾ ਨਹੀਂ ਚਾਹੁੰਦਾ ਹਾਂ।" ਨਤੀਜਾ ਇਹ ਹੁੰਦਾ ਹੈ ਕਿ ਉਹੀ ਭਾਵਨਾ ਦੌੜਦੀ ਹੋਈ ਤੁਹਾਡੇ ਕੋਲ ਚਲੀ ਆਉਂਦੀ ਹੈ।
ਕਿਸੇ ਚੀਜ਼ ਦਾ ਟਾਕਰਾ ਬੇਮਾਨੀ ਹੁੰਦਾ ਹੈ, ਕਿਉਂਕਿ ਇਹ ਤਾਂ ਪਹਿਲਾਂ ਭੇਜੀ ਜਾ ਚੁੱਕੀਆਂ ਬਾਹਰਲੀਆਂ ਤਸਵੀਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਣ ਵਰਗਾ ਹੈ। ਇਹ ਵਿਅਰਥ ਦੀ ਕੋਸ਼ਿਸ਼ ਹੈ। ਨਵੀਆਂ ਤਸਵੀਰਾਂ ਉਤਪੰਨ ਕਰਣ ਲਈ ਤੁਹਾਨੂੰ ਅੰਦਰ ਜਾਣਾ ਹੋਵੇਗਾ ਤੇ ਆਪਣੇ ਵਿਚਾਰਾਂ ਤੇ ਭਾਵਨਾਵਾਂ ਤੋਂ ਇਕ ਨਵਾਂ ਸੰਕੇਤ ਭੇਜਣਾ ਹੋਵੇਗਾ।
ਜਦੋਂ ਤੁਸੀਂ ਪ੍ਰਗਟ ਹੋ ਚੁੱਕੀਆਂ ਚੀਜਾਂ ਦਾ ਪ੍ਰਤਿਰੋਧ ਕਰਦੇ ਹੋ, ਤਾਂ ਤੁਸੀਂ ਅਨਚਾਹੀ ਤਸਵੀਰਾਂ ਨੂੰ ਜਿਆਦਾ ਊਰਜਾ ਤੇ ਸ਼ਕਤੀ ਪ੍ਰਦਾਨ ਕਰਦੇ ਹੋ। ਇੰਝ ਤੁਸੀਂ ਬਹੁਤ ਤੇਜ ਗਤੀ ਨਾਲ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੇ ਹੋ। ਇਸ ਨਾਲ ਘਟਨਾਵਾਂ ਤੇ ਹਾਲਾਤ ਜਿਆਦਾ ਮਾੜੇ ਬਣ ਸਕਦੇ ਹਨ, ਕਿਉਂਕਿ ਇਹੀ ਬ੍ਰਹਿਮੰਡ ਦਾ ਨਿਯਮ ਹੈ।
ਜੈਕ ਕੈਨਫ਼ੀਲਡ
ਜੰਗ-ਵਿਰੋਧੀ ਮੁਹਿੰਮ ਨਾਲ ਜਿਆਦਾ ਜੰਗਾਂ ਉਤਪੰਨ ਹੋ ਸਕਦੀਆਂ ਹਨ। ਨਸ਼ਾ-ਵਿਰੋਧੀ ਮੁਹਿੰਮ ਨਾਲ ਜ਼ਿਆਦਾ ਨਸ਼ੀਲੇ ਪਦਾਰਥ ਉਤਪੰਨ ਹੋਏ ਹਨ। ਕਾਰਣ ਇਹ ਹੈ ਕਿ ਅਸੀਂ ਉਨ੍ਹਾਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਨਹੀਂ ਚਾਹੁੰਦੇ - ਨਸ਼ੀਲੇ ਪਦਾਰਥ!