

ਲੀਸਾ ਨਿਕੋਲਸ
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਕਿਸੇ ਚੀਜ ਨੂੰ ਸਚਮੁੱਚ ਖਤਮ ਕਰਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਤੇ ਧਿਆਨ ਕੇਂਦ੍ਰਿਤ ਕਰਣਾ ਚਾਹੀਦਾ ਹੈ। ਜਰਾ ਸੋਚੋ, ਜਿਆਦਾ ਸਿਆਣਪ ਕਿਸ ਚ ਹੈ? ਅਸੀਂ ਕਿਸੇ ਖਾਸ ਸਮੱਸਿਆ ਨੂੰ ਆਪਣੀ ਸਾਰੀ ਊਰਜਾ ਦੇ ਦਈਏ ਜਾਂ ਫਿਰ ਵਿਸ਼ਵਾਸ, ਪ੍ਰੇਮ, ਸਮਰਿਧ ਜੀਵਨ, ਸਿਖਿਆ ਜਾਂ ਸ਼ਾਂਤੀ ਤੇ ਧਿਆਨ ਕੇਂਦ੍ਰਿਤ ਕਰੀਏ?
ਜੈਕ ਕੈਨਫੀਲਡ
ਮਦਰ ਟੈਰੇਸਾ ਸਚਮੁੱਚ ਮਹਾਨ ਸੀ। ਉਨ੍ਹਾਂ ਨੇ ਇਕ ਵਾਰ ਕਿਹਾ ਸੀ, "ਮੈਂ ਕਦੇ ਕਿਸੇ ਜੰਗ-ਵਿਰੋਧੀ ਰੈਲੀ 'ਚ ਹਿੱਸਾ ਨਹੀਂ ਲਵਾਂਗੀ। ਹਾਂ, ਜੇਕਰ ਤੁਸੀਂ ਪੀਸ ਰੈਲੀ ਆਯੋਜਿਤ ਕਰੋ, ਤਾਂ ਮੈਨੂੰ ਜਰੂਰ ਬੁਲਾਉਣਾ। ਉਹ ਜਾਣਦੇ ਸਨ। ਉਹ ਰਹੱਸ ਸਮਝਦੇ ਸਨ। ਤੁਸੀਂ ਆਪ ਹੀ ਕਰ ਕੇ ਵੇਖ ਲਵੋ, ਉਨ੍ਹਾਂ ਨੇ ਦੁਨੀਆਂ ਲਈ ਕਿੰਨਾ ਕੁੱਝ ਕੀਤਾ ਹੈ।
ਹੇਲ ਡ੍ਰਵੋਸਕਿਨ
ਜੇਕਰ ਤੁਸੀਂ ਜੰਗ ਵਿਰੋਧੀ ਹੋ, ਤਾਂ ਇਸਦੀ ਬਜਾਇ ਸ਼ਾਂਤੀ ਸਮਰਥਕ ਬਣੋ। ਜੇਕਰ ਤੁਸੀਂ ਭੁੱਖ-ਵਿਰੋਧੀ ਹੋ, ਤਾਂ ਉਨ੍ਹਾਂ ਲੋਕਾਂ ਦੇ ਸਮਰਥਕ ਬਣੋ, ਜਿਨ੍ਹਾਂ ਕੋਲ ਖਾਣ ਲਈ ਲੋੜ ਤੋਂ ਵੱਧ ਹੋਵੇ। ਜੇਕਰ ਤੁਸੀਂ ਕਿਸੇ ਖ਼ਾਸ ਰਾਜਸੀ ਨੇਤਾ ਦੇ ਵਿਰੋਧੀ ਹੋ, ਤਾਂ ਉਸਦੇ ਵਿਰੋਧੀ ਦੇ ਸਮਰਥਕ ਬਣੋ। ਅਕਸਰ ਚੋਣ-ਨਤੀਜੇ ਉਸ ਵਿਅਕਤੀ ਦੇ ਪੱਖ 'ਚ ਜਾਂਦੇ ਹਨ, ਜਿਸਦਾ ਜਿਆਦਾਤਰ ਲੋਕੀ ਵਿਰੋਧ ਕਰਦੇ ਹਨ, ਕਿਉਂਕਿ ਉਸੇ 'ਤੇ ਜਨਤਾ ਦੀ ਸਾਰੀ ਊਰਜਾ ਤੇ ਧਿਆਨ ਕੇਂਦ੍ਰਿਤ ਹੁੰਦਾ ਹੈ।
ਇਸ ਦੁਨੀਆ ਦੀ ਹਰ ਇਕ ਚੀਜ਼ ਇਕ ਵਿਚਾਰ ਤੋਂ ਅਰੰਭ ਹੋਈ ਹੈ। ਵੱਡੀਆਂ ਚੀਜਾਂ ਜ਼ਿਆਦਾ ਵੱਡੀਆਂ ਬਣ ਜਾਂਦੀਆਂ ਹਨ, ਕਿਉਂਕਿ ਉਨਾਂ ਦੇ ਪ੍ਰਗਟ ਹੋਣ ਤੋਂ ਬਾਅਦ ਜ਼ਿਆਦਾ ਲੋਕ ਉਨ੍ਹਾਂ 'ਚ ਆਪਣੇ ਵਿਚਾਰਾਂ ਦਾ ਯੋਗਦਾਨ ਦਿੰਦੇ ਹਨ। ਫਿਰ ਉਹ ਵਿਚਾਰ ਤੇ ਭਾਵ ਉਸ ਘਟਨਾ ਨੂੰ ਵਜੂਦ `ਚ ਰੱਖਦੇ ਹਨ ਤੇ ਉਸ ਨੂੰ ਜਿਆਦਾ ਵੱਡਾ ਬਣਾਉਂਦੇ ਹਨ। ਜੇਕਰ ਅਸੀਂ ਆਪਣਾ ਦਿਮਾਗ਼ ਮਾੜੀ ਚੀਜ ਤੋਂ ਹਟਾ ਕੇ ਪ੍ਰੇਮ 'ਤੇ ਕੇਂਦ੍ਰਿਤ ਕਰ ਲਈਏ, ਤਾਂ ਉਹ ਮਾੜੀ ਚੀਜ ਹੱਦ 'ਚ ਹੀ ਨਹੀਂ ਰਹਿ ਸਕਦੀ। ਉਹ ਗਾਇਬ ਹੋ ਜਾਵੇਗੀ।