ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਅਤੇ ਕੋਈ ਵੀ ਇਸ ਨੂੰ ਲੱਭ ਸਕਦਾ ਸੀ।
ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਸਦੀ ਹੋਂਦ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹੇਗੀ ਵੀ।
ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ ਅਤੇ ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੋਣ ਹੋ ਜਾਂ ਤੁਸੀਂ ਕਿੱਥੇ ਹੋ। ਆਕਰਸ਼ਨ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਨ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ।
1912 ਵਿਚ ਚਾਰਲਸ ਹਾਨੇਲ ਨੇ ਆਕਰਸ਼ਨ ਦੇ ਨਿਯਮ ਦਾ ਵਰਨਣ ਕਰਦਿਆਂ ਕਿਹਾ ਸੀ, "ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ, ਜਿਸ 'ਤੇ ਸਿਰਜਨਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ।"
ਬਾੱਬ ਪ੍ਰਾੱਕਟਰ
ਹਰ ਯੁਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਸ ਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ ਵਿਚ ਵੀ ਦੇਖ ਸਕਦੇ ਹੋ। ਉਨ੍ਹਾਂ ਨੂੰ ਇਸਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੋਣਵੇਂ ਸਮੂਹ ਤਕ ਹੀ ਸੀਮਿਤ ਸੀ।
ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲੱਬਧੀਆਂ ਅਤੇ ਪ੍ਰਚੁਰ ਸਮਰਿਧੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਇਕ ਹੈਂਗਿੰਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਿਆ ਅਤੇ ਉਨ੍ਹਾਂ 'ਤੇ ਅਮਲ ਕੀਤਾ। ਇਸੇ ਕਰਕੇ ਇਹ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ 'ਚੋਂ ਇਕ ਬਣ ਗਈ।