

ਇਹ ਹਰ ਚੀਜ਼ ਅੰਦਰ ਹੈ ਤੇ ਇਕੋ ਹੀ ਸਮੇਂ 'ਚ ਹਰ ਥਾਂ 'ਤੇ ਹੈ। ਜੇਕਰ ਹਰ ਚੀਜ ਵਿਸ਼ਵ-ਵਿਆਪੀ ਬ੍ਰਹਿਮੰਡੀ ਮਸਤਿਸ਼ਕ ਹੈ ਤੇ ਇਹ ਮਸਤਿਸ਼ਕ ਹਰ ਥਾਂ ਮੌਜੂਦ ਹੈ, ਤਾਂ ਇਹ ਤੁਹਾਡੇ 'ਚ ਵੀ ਹੈ!
ਮੈਂ ਹੁਣ ਇਹ ਸਮਝਣ 'ਚ ਤੁਹਾਡੀ ਮਦਦ ਕਰਦੀ ਹਾਂ ਕਿ ਤੁਹਾਡੇ ਲਈ ਇਸਦਾ ਕੀ ਮਤਲਬ ਹੈ। ਇਸਦਾ ਮਤਲਬ ਹੈ ਕਿ ਹਰ ਸੰਭਾਵਨਾ ਪਹਿਲਾਂ ਤੋਂ ਹੀ ਮੌਜੂਦ ਹੈ। ਸਾਰਾ ਗਿਆਨ, ਭਵਿੱਖ ਦੀ ਸਾਰੀਆਂ ਖੋਜਾਂ ਤੇ ਅਵਿਸ਼ਕਾਰ ਬਤੌਰ ਸੰਭਾਵਨਾਵਾਂ ਬ੍ਰਹਿਮੰਡੀ ਮਸਤਿਸ਼ਕ 'ਚ ਮੌਜੂਦ ਹਨ ਤੇ ਮਾਨਵੀ ਮਸਤਿਸ਼ਕ ਰਾਹੀਂ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਤਿਹਾਸ ਦੀ ਹਰ ਰਚਨਾ ਤੇ ਅਵਿਸ਼ਕਾਰ ਵੀ ਬ੍ਰਹਿਮੰਡੀ ਮਸਤਿਸ਼ਕ 'ਚੋਂ ਨਿਕਲੇ ਹਨ, ਭਾਵੇਂ ਉਹ ਵਿਅਕਤੀ ਇਹ ਗੱਲ ਜਾਣਦਾ ਹੋਵੇ ਜਾਂ ਨਾ।
ਤੁਸੀਂ ਇਸ ਤੋਂ ਆਪਣੀ ਮਨਚਾਹੀ ਚੀਜ਼ਾਂ ਕਿਵੇਂ ਪਾ ਸਕਦੇ ਹੋ? ਤੁਸੀਂ ਆਪਣੀ ਚੇਤਨਤਾ ਤੇ ਅਦਭੁਤ ਕਲਪਨਾਸ਼ਕਤੀ ਦੇ ਪ੍ਰਯੋਗ ਨਾਲ ਇੰਜ ਕਰ ਸਕਦੇ ਹੋ। ਆਪਣੇ ਚਾਰੇ ਪਾਸੇ ਉਨ੍ਹਾਂ ਲੋੜਾਂ ਨੂੰ ਦੇਖੋ, ਜਿਹੜੀਆਂ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ। ਕਲਪਨਾ ਕਰੋ ਕਿ ਕੀ ਕਿਸੇ ਲੋੜ ਨੂੰ ਪੂਰਾ ਕਰਣ ਲਈ ਸਾਡੇ ਕੋਲ ਮਹਾਨ ਅਵਿਸ਼ਕਾਰ ਹੈ। ਲੋੜਾਂ ਦੀ ਭਾਲ ਕਰੋ ਤੇ ਫਿਰ ਕਲਪਨਾ ਕਰੋ ਤੇ ਉਨ੍ਹਾਂ ਦੀ ਪੂਰਤੀ ਬਾਰੇ ਸੋਚਕੇ ਉਸ ਨੂੰ ਸਾਕਾਰ ਕਰ ਲਓ। ਤੁਹਾਨੂੰ ਖੋਜ ਜਾਂ ਅਵਿਸ਼ਕਾਰ ਲੱਭਣ ਲਈ ਮਿਹਨਤ ਨਹੀਂ ਕਰਣੀ ਹੈ। ਸਰਵਵਿਆਪੀ ਮਸਤਿਸ਼ਕ 'ਚ ਉਹ ਸੰਭਾਵਨਾ ਪਹਿਲਾਂ ਤੋਂ ਹੀ ਮੌਜੂਦ ਹੈ। ਤੁਹਾਨੂੰ ਤਾਂ ਬਸ ਆਪਣੇ ਮਸਤਿਸ਼ਕ ਨੂੰ ਅੰਤਮ ਨਤੀਜੇ 'ਤੇ ਕੇਂਦ੍ਰਿਤ ਰੱਖਣਾ ਹੈ ਤੇ ਉਹ ਲੋੜ ਪੂਰੀ ਕਰਣ ਦੀ ਕਲਪਨਾ ਕਰਣੀ ਹੈ। ਜੇਕਰ ਤੁਸੀਂ ਇੰਨਾ ਕਰ ਦਿੰਦੇ ਹੋ, ਤਾਂ ਤੁਸੀਂ ਉਸ ਨੂੰ ਸਾਕਾਰ ਕਰ ਲੈਂਦੇ ਹੋ। ਜਦੋਂ ਤੁਸੀਂ ਮੰਗਦੇ ਹੋ, ਮਹਿਸੂਸ ਕਰਦੇ ਹੋ ਤੇ ਯਕੀਨ ਕਰਦੇ ਹੋ, ਤਾਂ ਤੁਹਾਨੂੰ ਮਿਲ ਜਾਵੇਗਾ। ਵਿਚਾਰਾਂ ਦੀ ਅਸੀਮਤ ਪੂਰਤੀ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਉਨ੍ਹਾਂ 'ਤੇ ਦਸਤਕ ਦਿਓ ਤੇ ਉਨ੍ਹਾਂ ਨੂੰ ਸਾਕਾਰ ਕਰ ਲਓ। ਹਰ ਚੀਜ਼ ਤੁਹਾਡੀ ਚੇਤਨਾ 'ਚ ਮੌਜੂਦ ਹੈ।
"ਦੈਵੀ ਮਸਤਿਸ਼ਕ ਨਿਰੀ ਸੱਚਾਈ ਹੈ।"
ਚਾਰਲਸ ਫ਼ਿਲਮੋਰ