

ਲੀਸਾ ਨਿਕੋਲਸ
ਅਸੀਂ ਅਕਸਰ ਆਪਣੇ ਸਰੀਰ ਤੇ ਭੌਤਿਕ ਅਸਤੀਤਵ ਤੋਂ ਭਟਕ ਜਾਂਦੇ ਹਾਂ। ਇਹ ਤਾਂ ਸਿਰਫ ਸਾਡੀ ਆਤਮਾ ਦਾ ਪਾਤਰ ਹੈ। ਤੇ ਤੁਹਾਡੀ ਆਤਮਾ ਇੰਨੀ ਵੱਡੀ ਹੈ ਕਿ ਪੂਰੇ ਕਮਰੇ ਨੂੰ ਭਰ ਸਕਦੀ ਹੈ। ਤੁਸੀਂ ਅਨੰਤ ਜੀਵਨ ਹੋ। ਤੁਸੀਂ ਈਸ਼ਵਰ ਦਾ ਇਹੋ ਜਿਹਾ ਮਾਨਵੀ ਰੂਪ ਹੈ, ਜਿਸ ਨੂੰ ਉੱਤਮ ਬਣਾਇਆ ਗਿਆ ਹੈ।
ਮਾਇਕਲ ਬਰਨਾਰਡ ਬੇਕਵਿਥ
ਬਾਇਬਲ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਈਸ਼ਵਰ ਨੇ ਆਪਣੀ ਤਸਵੀਰ 'ਚ ਬਣਾਇਆ ਹੈ ਤੇ ਅਸੀਂ ਸਾਰੇ ਸਮਾਨ ਹਾਂ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਲੋਂ ਬ੍ਰਹਿਮੰਡ ਆਪਣੇ-ਆਪ ਬਾਰੇ ਜਾਗਰੂਕ ਹੋ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਖੁੱਲਦੀ ਸੰਭਾਵਨਾ ਦੇ ਅਸੀਮਤ ਖੇਤਰ ਹਾਂ। ਇਹ ਸਾਰਾ ਸੱਚ ਹੈ।
“ਤੁਸੀਂ ਜੋ ਹੋ, ਉਸਦਾ ਨਿਣਾਨਵੇਂ ਫੀਸਦੀ ਅਦ੍ਰਿਸ਼ ਹੈ ਤੇ ਉਸ ਨੂੰ ਛੋਹਿਆ ਨਹੀਂ ਜਾ ਸਕਦਾ।"
ਆਰ. ਬਕਮਿਨਿਸਟਰ-ਫੁਲਰ (1895-1983)
ਤੁਸੀਂ ਈਸ਼ਵਰ ਦਾ ਸਰੀਰਕ ਤੌਰ ਹੋ। ਤੁਸੀਂ ਮਾਸ ਨਹੀਂ ਆਤਮਾ ਹੋ। ਤੁਹਾਡਾ ਜੀਵਨ ਅਨਾਦਿ ਹੈ, ਜਿਹੜਾ ਆਪਣੇ-ਆਪ ਨੂੰ ਪ੍ਰਗਟ ਕਰ ਰਿਹਾ ਹੈ। ਤੁਸੀਂ ਬ੍ਰਹਿਮੰਡੀ ਜੀਅ ਹੋ। ਤੁਸੀਂ ਸਮੁੱਚੀ ਸ਼ਕਤੀ ਹੋ। ਤੁਸੀਂ ਸਮੁੱਚਾ ਗਿਆਨ ਹੋ। ਤੁਸੀਂ ਸਮੁੱਚਾ ਵਿਵੇਕ ਹੋ। ਤੁਸੀਂ ਪੂਰਨਤਾ ਹੋ। ਤੁਸੀਂ ਸ਼ਾਨਦਾਰ ਹੋ। ਤੁਸੀਂ ਰਚਨਹਾਰ ਹੋ ਤੇ ਇਸ ਗ੍ਰਹਿ ਤੇ ਆਪਣੀ ਰਚਨਾ ਕਰ ਰਹੇ ਹੋ।
ਜੇਮਸ ਰੇ
ਹਰ ਧਾਰਮਿਕ ਪਰੰਪਰਾ 'ਚ ਦਸਿਆ ਗਿਆ ਹੈ ਕਿ ਤੁਹਾਨੂੰ ਰਚਨਾਤਮਕ ਸ੍ਰੋਤ ਦੀ ਤਸਵੀਰ 'ਚ ਰਚਿਆ ਗਿਆ ਹੈ। ਇਸਦਾ ਮਤਲਬ ਹੈ ਕਿ ਤੁਹਾਡੇ 'ਚ ਈਸਵਰ ਦੀ ਸਮਰਥਾ ਤੇ ਸ਼ਕਤੀ ਹੈ। ਤੁਹਾਡੇ 'ਚ ਆਪਣਾ ਸੰਸਾਰ ਰਚਣ ਦੀ ਸਾਰੀ ਸ਼ਕਤੀ ਹੈ।