

ਇਸ ਬਾਰੇ ਸੋਚਣ ਵੇਲੇ ਆਪਣੇ-ਆਪ ਨੂੰ ਵਰਤਮਾਨ ਦੀ ਜਾਗਰੂਕਤਾ 'ਤੇ ਮੁੜ ਲਿਆਓ। ਇਸ ਨੂੰ ਹਰ ਦਿਨ ਸੈਂਕੜੇ ਵਾਰੀ ਕਰੋ, ਕਿਉਂਕਿ ਯਾਦ ਰੱਖੋ, ਸ਼ਕਤੀ ਦੀ ਜਾਗਰੂਕਤਾ 'ਚ ਹੀ ਤੁਹਾਡੀ ਸਾਰੀ ਸ਼ਕਤੀ ਹੈ। ਮਾਇਕਲ ਬਰਨਾਰਡ ਬੇਕਵਿਥ ਇਸ ਸ਼ਕਤੀ ਦੀ ਜਾਗਰੂਕਤਾ ਨੂੰ ਸੰਖੇਪ 'ਚ ਇਸ ਤਰ੍ਹਾਂ ਕਹਿੰਦੇ ਹਨ, "ਯਾਦ ਰੱਖਣ ਨੂੰ ਯਾਦ ਰੱਖੋ।" ਇਹ ਵਾਕ ਮੇਰੇ ਜੀਵਨ ਦਾ ਥੀਮ ਗਾਣਾ ਬਣ ਗਿਆ ਹੈ।
ਮੈਂ ਯਾਦ ਰੱਖਣ ਨੂੰ ਯਾਦ ਰੱਖਾਂ, ਇਸ ਦਿਸ਼ਾ 'ਚ ਜਿਆਦਾ ਜਾਗਰੂਕ ਬਣਨ ਲਈ ਮੈਂ ਬ੍ਰਹਿਮੰਡ ਤੋਂ ਕਹਿੰਦੀ ਹਾਂ ਕਿ ਜਦੋਂ ਵੀ ਮੇਰਾ ਦਿਮਾਗ ਮੈਨੂੰ "ਨੁਕਸਾਨ" ਪਹੁੰਚਾ ਰਿਹਾ ਹੋਵੇ, ਤਾਂ ਇਹ ਮੈਨੂੰ ਹਲਕਾ ਝਟਕਾ ਦੇ ਕੇ ਵਰਤਮਾਨ 'ਚ ਲੈ ਆਏ। ਇਹ ਹਲਕਾ ਝਟਕਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਮੈਂ ਧੱਕੀ ਜਾਂਦੀ ਹਾਂ ਜਾਂ ਕੋਈ ਚੀਜ਼ ਹੱਥੋਂ ਛੁੱਟ ਜਾਂਦੀ ਹੈ, ਜਾਂ ਆਸ-ਪਾਸ ਤੇਜ਼ ਰੌਲਾ ਹੁੰਦਾ ਹੈ ਜਾਂ ਕੋਈ ਸਾਇਰਨ ਜਾਂ ਅਲਾਰਮ ਵੱਜਦਾ ਹੈ। ਇਹ ਸਾਰੀਆਂ ਚੀਜਾਂ ਮੈਨੂੰ ਇਸ਼ਾਰਾ ਕਰ ਦਿੰਦੀਆਂ ਹਨ ਕਿ ਮੇਰਾ ਮਸਤਿਸ਼ਕ ਮੇਰੇ 'ਤੇ ਹਾਵੀ ਹੋ ਚੁੱਕਿਆ ਹੈ। ਮੈਂ ਫੌਰਨ ਵਰਤਮਾਨ 'ਚ ਮੁੜ ਆਉਂਦੀ ਹਾਂ। ਜਦੋਂ ਮੈਨੂੰ ਇਹ ਸੰਕੇਤ ਮਿਲਦੇ ਹਨ, ਤਾਂ ਮੈਂ ਇਕਦਮ ਰੁਕ ਕੇ ਆਪਣੇ-ਆਪ ਨੂੰ ਪੁੱਛਦੀ ਹਾਂ, "ਮੈਂ ਕੀ ਸੋਚ ਰਹੀ ਹਾਂ? ਮੈਂ ਕੀ ਮਹਿਸੂਸ ਕਰ ਰਹੀ ਹਾਂ? ਕੀ ਮੈਂ ਜਾਗਰੂਕ ਹਾਂ?" ਤੇ ਜ਼ਾਹਿਰ ਹੈ, ਜਿਸ ਪਲ ਮੈਂ ਇਸ ਤਰ੍ਹਾਂ ਕਰਦੀ ਹਾਂ, ਮੈਂ ਜਾਗਰੂਕ ਬਣ ਜਾਂਦੀ ਹਾਂ। ਜਿਸ ਪਲ ਤੁਸੀਂ ਆਪਣੇ-ਆਪ ਨੂੰ ਪੁੱਛਦੇ ਹੋ ਕਿ ਤੁਸੀਂ ਜਾਗਰੂਕ ਹੋ, ਤੁਸੀਂ ਉੱਥੇ ਪੁੱਜ ਜਾਂਦੇ ਹੋ। ਤੁਸੀਂ ਜਾਣੂ ਜਾਂ ਵਾਕਫ ਬਣ ਜਾਂਦੇ ਹੋ।
“ਸ਼ਕਤੀ ਦਾ ਅਸਲੀ ਰਹੱਸ ਸ਼ਕਤੀ ਦੀ ਚੇਤਨਾ ਹੈ।"
ਚਾਰਲਸ ਹਾਨੇਲ
ਜਦੋਂ ਤੁਸੀਂ ਰਹੱਸ ਦੀ ਸ਼ਕਤੀ ਪ੍ਰਤੀ ਜਾਗਰੂਕ ਬਣਦੇ ਹੋ ਤੇ ਇਸਦਾ ਪ੍ਰਯੋਗ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਆਕਰਸ਼ਨ ਦੇ ਨਿਯਮ ਦਾ ਜਿਆਦਾ ਡੂੰਘੀ ਸਮਝ ਹੋਣ ਤੋਂ ਬਾਅਦ ਤੁਸੀਂ ਸਵਾਲ ਪੁੱਛਣ ਦੀ ਆਦਤ ਪਾ ਸਕਦੇ ਹੋ ਤੇ ਇੰਝ ਕਰਣ ’ਤੇ ਤੁਹਾਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ। ਤੁਸੀਂ ਇਸ ਪੁਸਤਕ ਦਾ ਪ੍ਰਯੋਗ ਇਸੇ ਉਦੇਸ਼ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਜ਼ਿੰਦਗੀ ਦੀ ਕਿਸੇ ਚੀਜ ਲਈ ਜਵਾਬ ਜਾਂ ਮਾਰਗਦਰਸ਼ਨ ਚਾਹੁੰਦੇ ਹੋ ਤਾਂ ਸਵਾਲ ਪੁੱਛੋ, ਯਕੀਨ ਕਰੋ ਕਿ ਤੁਹਾਨੂੰ ਜਵਾਬ ਮਿਲੇਗਾ ਤੇ ਫਿਰ ਇਸ ਪੁਸਤਕ ਨੂੰ ਕਿਤੇ ਵੀ