"ਮੇਰੇ ਨਾਲ ਇਸ ਤਰ੍ਹਾਂ ਨਾ ਬੋਲੋ।"
"ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇੰਜ ਬੋਲੋ ਅਤੇ ਹੋਰ ਲੋਕ ਵੀ ਮੇਰੇ ਨਾਲ ਇਸੇ ਤਰ੍ਹਾਂ ਹੀ ਬੋਲਣ।"
ਆਕਰਸ਼ਨ ਦਾ ਨਿਯਮ ਤੁਹਾਨੂੰ ਉਹੀ ਦੇ ਰਿਹਾ ਹੈ, ਜਿਸ ਬਾਰੇ ਤੁਸੀ ਸੋਚ ਰਹੇ ਹੋ
-ਵਕਤ ਖਤਮ!
ਬਾੱਬ ਪ੍ਰਾੱਕਟਰ
ਆਕਰਸ਼ਨ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ, ਭਾਵੇਂ ਤੁਸੀਂ ਇਸ 'ਤੇ ਯਕੀਨ ਕਰਦੇ ਹੋ ਜਾਂ ਨਹੀਂ, ਭਾਵੇਂ ਤੁਸੀਂ ਇਸ ਨੂੰ ਸਮਝਦੇ ਹੋ ਜਾਂ ਨਹੀਂ!"
ਆਕਰਸ਼ਨ ਦਾ ਨਿਯਮ ਉਤਪਤੀ ਦਾ ਨਿਯਮ ਹੈ। ਕੁਆਂਟਮ ਭੌਤਿਕਸ਼ਾਸਤ੍ਰੀ ਸਾਨੂੰ ਦੱਸਦੇ ਹਨ ਕਿ ਸਮੁੱਚਾ ਬ੍ਰਹਿਮੰਡ ਵਿਚਾਰ ਨਾਲ ਉਤਪੰਨ ਹੋਇਆ ਹੈ। ਤੁਸੀਂ ਆਪਣੇ ਵਿਚਾਰਾਂ ਤੇ ਆਕਰਸ਼ਨ ਦੇ ਨਿਯਮ ਦੁਆਰਾ ਆਪਣੇ ਜੀਵਨ ਦਾ ਸਿਰਜਨ ਕਰ ਸਕਦੇ ਹੋ ਤੇ ਹਰ ਵਿਅਕਤੀ ਇਹੀ ਕਰ ਰਿਹਾ ਹੈ। ਤੁਸੀਂ ਇਸ ਗੱਲ ਨੂੰ ਜਾਣੋ ਜਾਂ ਨਾ ਜਾਣੋ, ਇਹ ਹਮੇਸ਼ਾ ਸਕ੍ਰਿਅ ਹੈ। ਇਹ ਸਾਰੇ ਇਤਿਹਾਸ 'ਚ ਤੁਹਾਡੇ ਅਤੇ ਹਰ ਵਿਅਕਤੀ ਦੇ ਜੀਵਨ 'ਚ ਸਕ੍ਰਿਅ ਰਿਹਾ ਹੈ। ਜਦੋਂ ਤੁਸੀਂ ਇਸ ਮਹਾਨ ਨਿਯਮ ਨੂੰ ਜਾਣ ਲੈਂਦੇ ਹੋ, ਉਦੋਂ ਜਾ ਕੇ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਹੈਰਾਨੀਕੁਨ ਤੌਰ ਤੇ ਸ਼ਕਤੀਸ਼ਾਲੀ ਹੋ ਤੁਸੀਂ ਸਿਰਫ਼ ਸੋਚਕੇ ਆਪਣੇ ਜੀਵਨ 'ਚ ਕਿੰਨੀਆਂ ਸਾਰੀਆਂ ਨਿਯਾਮਤਾਂ ਲਿਆ ਸਕਦੇ ਹੋ।
ਲੀਸਾ ਨਿਕੋਲਸ
ਇਹ ਉਂਨਾ ਹੀ ਕੰਮ ਕਰਦਾ ਹੈ, ਜਿੰਨਾ ਤੁਸੀਂ ਸੋਚਦੇ ਹੋ। ਜਦੋਂ ਵੀ ਤੁਹਾਡੇ ਵਿਚਾਰ ਪ੍ਰਵਾਹਿਤ ਹੁੰਦੇ ਹਨ, ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਜਦੋਂ ਤੁਸੀਂ ਅਤੀਤ ਬਾਰੇ ਸੋਚਦੇ ਹੋ, ਤਾਂ ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਜਦੋਂ ਤੁਸੀਂ ਵਰਤਮਾਨ ਜਾਂ ਭਵਿਖ ਬਾਰੇ ਸੋਚਦੇ ਹੋ, ਤਾਂ ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਇਹ ਇਕ ਨਾ-ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਕੋਈ ਪਾੱਜ ਬਟਨ ਨਹੀਂ, ਕੋਈ ਸਟਾੱਪ ਬਟਨ ਨਹੀਂ। ਤੁਹਾਡੇ ਵਿਚਾਰਾਂ ਵਾਂਗ ਇਹ ਵੀ ਹਮੇਸ਼ਾ ਸਕ੍ਰਿਆ ਰਹਿੰਦਾ ਹੈ।