

ਭਾਵਨਾਵਾਂ, ਜਿਹੜੀਆਂ ਤੁਹਾਨੂੰ ਸਸ਼ਕਤ ਮਹਿਸੂਸ ਨਹੀਂ ਕਰਦੀਆਂ ਹਨ। ਉਹ ਮਾੜੀਆਂ ਭਾਵਨਾਵਾਂ ਹਨ।
ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਮਾੜਾ। ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕਿਸੇ ਵਲੋਂ ਕਿੰਜ ਮਹਿਸੂਸ ਕਰ ਰਹੇ ਹੋ। ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਤਾਂ ਬਸ ਆਪਣੇ ਆਪ ਨੂੰ ਇਹ ਪੁੱਛ ਲਵੋ, "ਮੈਂ ਕਿੰਝ ਮਹਿਸੂਸ ਕਰ ਰਿਹਾ ਹਾਂ?" ਤੁਸੀਂ ਦਿਨ 'ਚ ਕਈ ਵਾਰੀ ਇਹ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਕਰਣ ਨਾਲ ਤੁਸੀਂ ਇਸ ਬਾਰੇ ਜਿਆਦਾ ਜਾਗਰੂਕ ਹੋਵੇਗੇ ਕਿ ਤੁਸੀਂ ਕਿੰਝ ਮਹਿਸੂਸ ਕਰ ਰਹੇ ਹੋ।
ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਮਾੜਾ ਮਹਿਸੂਸ ਕਰਣ ਵੇਲੇ ਦਿਮਾਗ 'ਚ ਚੰਗੇ ਵਿਚਾਰ ਰੱਖਣੇ ਅਸੰਭਵ ਹੁੰਦੇ ਹਨ। ਇਹ ਗੱਲ ਤਾਂ ਨਿਯਮ ਦੇ ਖਿਲਾਫ਼ ਹੋਵੇਗੀ, ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੀਆਂ ਭਾਵਨਾਵਾਂ ਨੂੰ ਪੈਦਾ ਕਰਦੇ ਹਨ। ਜੇਕਰ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ, ਤਾਂ ਇਸ ਤਰ੍ਹਾਂ ਇਸਲਈ ਹੈ, ਕਿਉਂਕਿ ਤੁਸੀਂ ਇਹੋ ਜਿਹੇ ਵਿਚਾਰ ਸੋਚ ਰਹੇ ਹੋ, ਜਿਹੜੇ ਤੁਹਾਨੂੰ ਬੁਰਾ ਮਹਿਸੂਸ ਕਰਾ ਰਹੇ ਹਨ।
ਤੁਹਾਡੇ ਵਿਚਾਰ ਤੁਹਾਡੀ ਫ੍ਰੀਕਊਂਸੀ ਤੈਅ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਤੁਰੰਤ ਦੱਸ ਦਿੰਦੀਆਂ ਹਨ ਕਿ ਤੁਸੀਂ ਕਿਸ ਫ੍ਰੀਕਊਂਸੀ 'ਤੇ ਹੋ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਣ ਦੀ ਫ੍ਰੀਕਊਂਸੀ 'ਤੇ ਹੋ। ਆਕਰਸ਼ਨ ਦਾ ਨਿਯਮ ਹਮੇਸ਼ਾ ਪ੍ਰਤੀਕਿਰਿਆ ਕਰੇਗਾ ਅਤੇ ਮਾੜੀਆਂ ਚੀਜ਼ਾਂ ਦੀਆਂ ਜ਼ਿਆਦਾ ਤਸਵੀਰਾਂ ਤੁਹਾਡੇ ਜੀਵਨ 'ਚ ਲਿਆਵੇਗਾ, ਜਿਸ ਨਾਲ ਤੁਸੀਂ ਮਾੜਾ ਮਹਿਸੂਸ ਕਰੋਗੇ।
ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਅਤੇ ਆਪਣੇ ਵਿਚਾਰਾਂ ਨੂੰ ਬਦਲਣ ਜਾਂ ਬੇਹਤਰ ਮਹਿਸੂਸ ਕਰਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ, ਤਾਂ ਤੁਸੀਂ ਦਰਅਸਲ ਕਹਿ ਰਹੇ ਹੋ, "ਮੇਰੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਪਰੀਸਥਿਤੀਆਂ ਲਿਆਵੋ, ਜਿਨ੍ਹਾਂ ਨਾਲ ਮੈਨੂੰ ਮਾੜਾ ਮਹਿਸੂਸ ਹੋਵੇ। ਉਨ੍ਹਾਂ ਨੂੰ ਲਿਆਓ!"