

ਕੋਸ਼ਿਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕੋ ਅਤੇ ਉਨ੍ਹਾਂ 'ਤੇ ਧਿਆਨ ਕੇਂਦਿਤ ਕਰੋ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕਣ ਲਈ ਬੜੀ ਡੂੰਘਿਆਈ ਨਾਲ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਪ੍ਰਬਲਤਾ ਨਾਲ ਉੱਪਰ ਚੱਕਦੇ ਹੋ। ਇਸ ਦਾ ਇਕ ਤਰੀਕਾ ਅੱਖਾਂ ਬੰਦ ਕਰ ਕੇ (ਤਾਂ ਜੁ ਅੜੀਕਾ ਨਾ ਪਵੇ) ਅੰਦਰਲੀਆਂ ਭਾਵਨਾਵਾਂ 'ਤੇ ਧਿਆਨ ਕੇਂਦ੍ਰਿਤ ਕਰਣਾ ਹੈ ਅਤੇ ਫਿਰ ਇਕ ਮਿੰਟ ਤਕ ਮੁਸਕਾਓ।
ਲੀਸਾ ਨਿਕੋਲਸ
ਤੁਹਾਡੇ ਵਿਚਾਰ ਤੇ ਭਾਵਨਾਵਾਂ ਤੁਹਾਡੇ ਜੀਵਨ ਦਾ ਨਿਰਮਾਣ ਕਰਦੀਆਂ ਹਨ। ਇਹ ਹਮੇਸ਼ਾ ਇਸੇ ਤਰੀਕੇ ਨਾਲ ਹੁੰਦਾ ਹੈ ਅਤੇ ਹੁੰਦਾ ਰਹੇਗਾ। ਪੱਕੀ ਗਾਰੰਟੀ ਹੈ।
ਗੁਰਤਾ ਦੇ ਨਿਯਮ ਵਾਂਗ ਹੀ ਆਕਰਸ਼ਨ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਤਾ ਦੇ ਨਿਯਮ 'ਚ ਚੂਕ ਹੋਣ ਦੇ ਕਾਰਣ ਤੁਸੀਂ ਸੂਰਾਂ ਨੂੰ ਉਡਦਿਆਂ ਦੇਖਿਆ ਹੋਵੇ, ਕਿਉਂਕਿ ਉਸ ਦਿਨ ਸੂਰ 'ਤੇ ਗੁਰਤਾ ਦਾ ਨਿਯਮ ਨਹੀਂ ਲਾਗੂ ਹੋ ਪਾਇਆ ਸੀ। ਇਸੇ ਤਰ੍ਹਾਂ ਆਕਰਸ਼ਨ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਆਉਂਦੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਸਮੇਂ ਤਕ ਉਸਦੇ ਬਾਰੇ ਸੋਚ ਕੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਆਕਰਸ਼ਨ ਦਾ ਨਿਯਮ ਦਰੁਸਤ ਹੈ।
ਮਾਇਕਲ ਬਰਨਾਰਡ ਬੇਕਵਿਥ
ਇਸ ਨੂੰ ਹਜ਼ਮ ਕਰ ਪਾਉਣਾ ਔਖਾ ਹੈ, ਲੇਕਿਨ ਜਦੋਂ ਅਸੀਂ ਇਸ ਵਿਚਾਰ ਨੂੰ ਸਵੀਕਾਰ ਕਰਣ ਲੱਗਦੇ ਹਾਂ, ਤਾਂ ਇਸਦੇ ਪ੍ਰਭਾਵ ਜ਼ਬਰਦਸਤ ਹੁੰਦੇ ਹਨ। ਇਸਦਾ ਮਤਲਬ ਇਹ ਹੈ ਕਿ ਪੁਰਾਣੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਭਾਵੇਂ ਜੋ ਕੀਤਾ ਹੋਵੇ, ਲੇਕਿਨ ਜਾਗਰੂਕਤਾ ਨੂੰ ਬਦਲ ਕੇ ਤੁਸੀਂ ਜ਼ਿੰਦਗੀ ਨੂੰ ਬੇਹਤਰ ਬਣਾ ਸਕਦੇ ਹੋ।
ਤੁਹਾਡੇ ਕੋਲ ਹਰ ਚੀਜ਼ ਨੂੰ ਬਦਲਣ ਦੀ ਸ਼ਕਤੀ ਹੈ, ਕਿਉਂਕਿ ਤੁਸੀਂ ਹੀ ਤੇ ਆਪਣੇ ਵਿਚਾਰਾਂ ਨੂੰ ਚੁਣਦੇ ਹੋ, ਤੁਸੀਂ ਹੀ ਤੇ ਆਪਣੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ।