ਫਿਰ ਚਾਹ ਦਾ ਕੱਪ ਰੱਖ ਠਾਣੇਦਾਰ ਨੇ ਆਵਾਜ ਮਾਰੀ ਓਏ "ਜੱਗੇ”-
ਜੱਗੀ - ਹਾਂਜੀ ਜਨਾਬ
ਠਾਣੇਦਾਰ - ਇਹਨਾ ਦੀ ਲਾਸ਼ ਹਸਪਤਾਲ ਲਿਜਾ ਕੇ ਮੋਰਚਰੀ ਕਰਵਾਓ ਤੇ ਇਹਨਾ ਦੇ ਬਿਆਨ ਦਰਜ ਕਰੋ।
ਜੱਗੀ - ਜੀ ਜਨਾਬ
ਹੁਕਮ ਸੁਣ ਕੇ ਜੱਗੀ ਨੇ ਕਾਕੇ ਨੂੰ ਟ੍ਰੈਕਟਰ ਟਰਾਲੀ ਸਰਕਾਰੀ ਹਸਪਤਾਲ ਲਿਜਾਣ ਲਈ ਕਿਹਾ। ਕਾਕੇ ਨੇ ਟ੍ਰੈਕਟਰ ਨੂੰ ਸਟਾਰਟ ਕੀਤਾ ਤੇ ਹਸਪਤਾਲ ਪਹੁੰਚ ਗਏ। ਆਖਰ ਪੋਸਟਮਾਰਟਮ ਹੋਇਆ। ਕੇਸ ਦਰਜ ਕੀਤਾ ਗਿਆ ਕਿ ਅਣਪਛਾਤੇ ਬੰਦੇ ਚਰਨ ਸਿੰਘ ਦਾ ਕਤਲ ਕਰ ਗਏ ਨੇ।
ਪਿੰਡ ਲਿਆ ਕੇ ਲਾਸ਼ ਨੂੰ 7 ਵਜੇ ਤੱਕ ਸੰਸਕਾਰ ਕਰ ਦਿੱਤਾ ਗਿਆ। ਜੀਤ ਹੁਣ ਸੁੰਨ ਜਿਹਾ ਹੋ ਗਿਆ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕੀ ਕਰੇ।
ਆਖਰ ਚਰਨ ਸਿੰਘ ਦਾ ਭੋਗ ਪੈ ਗਿਆ। ਪਰ ਕਤਲ ਕਰਨ ਵਾਲਿਆਂ ਦਾ ਕੋਈ ਥਹੁ ਪਤਾ ਨਹੀਂ ਸੀ। ਜੀਤ ਦੇ ਨਾਨਕਿਆਂ ਨੇ