ਸਮਾਂ ਬੀਤਦਾ ਗਿਆ। ਕਰੀਬ ਛੇ ਮਹੀਨੇ ਹੋ ਗਏ ਸਨ। ਚਰਨ ਸਿੰਘ ਨੂੰ ਪੂਰੇ ਹੋਏ। ਛਿੰਦਾ ਹੁਣ ਫਿਰ ਦੀਪੋ ਨੂੰ ਮਿਲਣ ਲਈ ਅਕਸਰ ਉਹਨਾਂ ਦੇ ਘਰ ਆਉਂਦਾ। ਪਰ ਜੀਤ ਨੂੰ ਨਹੀਂ ਸੀ ਪਤਾ ਕਿ ਜਿਸ ਮਾਂ ਨੂੰ ਉਹ ਰੱਬ ਵਾਂਗ ਪੂਜਦਾ ਏ ਉਹੀ ਉਸਦੀ ਇੱਜਤ ਨੂੰ ਤਾਰ ਤਾਰ ਕਰ ਰਹੀ ਏ।
ਜੀਤ ਨੂੰ ਆਪਣੀ ਮਾਂ ਉੱਪਰ ਸ਼ੱਕ ਹੋਣ ਲੱਗਾ, ਉਸਨੇ ਆਪਣੀ ਮਾਂ ਦੀਆਂ ਹਰਕਤਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ।
ਆਖਿਰ ਇੱਕ ਦਿਨ ਰਾਤ ਨੂੰ ਛਿੰਦੇ ਨੇ ਦੀਪੋ ਨੂੰ ਮਿਲਣ ਲਈ ਸੱਦਿਆ। ਜਿਸਦਾ ਸੁਨੇਹਾ ਦੀਪੋ ਦੀ ਗੁਆਂਢਣ ਕਰਤਾਰੀ ਨੇ ਦਿੱਤਾ। ਦੀਪੋ ਨੇ ਸਾਰੀ ਵਿਉਂਤ ਅਨੁਸਾਰ ਪਿੰਡ ਤੋਂ ਦੂਰ ਇੱਕ ਖੇਤ ਕੋਲ ਮਿਲਣ ਲਈ ਵਿਉਂਤ ਬਣਾਈ। ਇਸਦੀ ਭਿਣਕ ਜੀਤ ਨੂੰ ਵੀ ਲੱਗ ਗਈ। ਇਸ ਲਈ ਉਸਨੇ ਦੋਵਾਂ ਨੂੰ ਰੰਗੇ ਹੱਥੀ ਫੜ੍ਹਣ ਦੀ ਚਾਲ ਚੱਲੀ।
ਰਾਤ ਨੂੰ ਬਾਹਰ ਜਾਣ ਲਈ ਕੋਈ ਬਹਾਨਾ ਨਹੀਂ ਸੀ ਸੁੱਝ ਰਿਹਾ। ਆਨੇ-ਬਹਾਨੇ ਉਹ ਜੀਤ ਨੂੰ ਬਾਹਰ ਭੇਜਣਾ ਚਾਹੁੰਦੀ ਸੀ। ਪਰ ਜੀਤ ਨੇ ਪਹਿਲਾਂ ਹੀ ਅੱਗਾ ਵੱਲ ਲਿਆ। ਸ਼ਾਮ ਨੂੰ ਘਰ ਆਉਂਦੇ ਹੀ ਦੀਪੋ ਨੂੰ ਜੀਤ ਆਖਣ ਲੱਗਾ।
ਜੀਤ- ਮਾਂ ਅੱਜ ਮੇਰੇ ਦੋਸਤ ਰਵੀ ਦੇ ਘਰ ਜਗਰਾਤਾ ਏ, ਮੈਂ ਅੱਜ ਓਧਰ ਜਾਣਾ।