ਜੀਤ- ਮੈਨੂੰ ਵੀ ਹੁਣ ਈ ਪਤਾ ਲੱਗਾ।
ਦੀਪੋ - ਚਲਿਆ ਤਾਂ ਜਾ ਪਰ ਛੇਤੀ ਵਾਪਸ ਆ ਜਾਵੀਂ।
ਦੀਪੋ ਦੀਆਂ ਚਾਰੋ ਉਂਗਲਾਂ ਘਿਓ ਚ ਸੀ। ਜੋ ਉਹ ਚਾਹੁੰਦੀ ਸੀ, ਆਖਰ ਉਹੀ ਹੋਇਆ, ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਜੀਤ ਵੀ ਸਭ ਜਾਣਦਾ ਸੀ। ਸ਼ਾਮ ਨੂੰ ਰੋਟੀ ਖਾ ਕੇ ਜੀਤ ਘਰੋਂ ਚਲਿਆ ਗਿਆ। ਮਿੱਥੇ ਸਮੇਂ ਤੇ ਦੀਪੋ ਵੀ ਛਿੰਦੇ ਨੂੰ ਮਿਲਣ ਲਈ ਘਰੋਂ ਨਿਕਲ ਪਈ। ਉਸਨੇ ਸੋਚਿਆ ਕਿ ਅੱਜ ਛਿੰਦੇ ਨਾਲ ਗੱਲ ਕਰ ਹੀ ਲੈਣੀ ਆ ਕਿ ਜਾਂ ਮੈਨੂੰ ਲੈ ਕੇ ਕਿਤੇ ਭੱਜ ਚੱਲ, ਨਹੀਂ ਤਾਂ ਜੀਤ ਦਾ ਕੋਈ ਹੀਲਾ ਕਰ।
ਆਖਰ ਉਹ ਇਸ ਜਗ੍ਹਾ ਤੇ ਪਹੁੰਚ ਗਈ। ਛਿੰਦਾ ਪਹਿਲਾਂ ਹੀ ਪਹੁੰਚ ਚੁੱਕਾ ਸੀ। ਉਸਨੇ ਛਿੰਦੇ ਨਾਲ ਕੁਝ ਗੱਲਾਂ ਕੀਤੀਆਂ ਤੇ ਦੋਵੇਂ ਮੋਟਰ ਵਾਲੇ ਕਮਰੇ ਅੰਦਰ ਜਾਣ ਲੱਗੇ। ਛਿੰਦੇ ਨੇ ਮੋਟਰ ਦੇ ਕਮਰੇ ਦਾ ਦਰਵਾਜਾ ਖੋਲਿਆ ਹੀ ਸੀ ਕਿ ਛਿੰਦੇ ਦੇ ਸਿਰ ਵਿੱਚ ਡਾਂਗ ਵੱਜੀ। ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਜੀਤ ਖੜ੍ਹਾ ਸੀ। ਜੀਤ ਨੇ ਨਾਲ ਦੀ ਨਾਲ ਇੱਕ ਹੋਰ ਵਾਰ ਕੀਤਾ ਤੇ ਛਿੰਦਾ ਥੱਲੇ ਡਿੱਗ ਪਿਆ।
ਦੀਪੋ ਨੂੰ ਹੁਣ ਕੁੱਝ ਨਹੀਂ ਸੀ ਸੁਝ ਰਿਹਾ। ਉਹ ਕਾਹਲੀ ਕਾਹਲੀ ਆਪਣੇ ਘਰ ਆ ਗਈ।
ਜੀਤ ਨੇ ਸੋਚਿਆ ਛਿੰਦਾ ਮਰ ਗਿਆ ਏ। ਇਸੇ ਕਰਕੇ ਜੀਤ ਚੁੱਪਚਾਪ ਘਰ ਆ ਗਿਆ।