ਦੋ ਖਿਆਲ
(৭)
ਔਹ ਬੱਦਲ ਆਇਆ,
ਆਹ ਕਿਣ ਮਿਣ ਹੋਈ ।
ਔਹ ਬਿਰਹੋਂ ਮਾਰੀ,
ਬੁਕੱਲ ਵਿਚ ਰੋਈ।
ਇਹ ਦਿਲ ਦੀ ਤਾਕਤ,
ਹੈ ਰੋੜ੍ਹੀ ਜਾਂਦੀ ।
ਅਸ਼ਕੇ ਕਵਿਤਾ ਦੀ
ਰੂਹ ਹੈ ਸਦਵਾਂਦੀ ।
(२)
ਓਹ ਬੱਦਲ ਝੁਕਿਆ
ਇਹ ਬਾਰਸ਼ ਆਈ ।
ਔਹ ਪੱਥਰ ਚੀਰੀ
ਧਾਰਾ ਹੈ ਧਾਈ।
ਇਸ ਖੇਤ ਵਸਾਏ
ਜੀਵਨ ਲਈ ਨੱਸੀ।
ਪਰ ਸ਼ਾਇਰ ਦੇ ਦਿਲ
ਅੰਦਰ ਨਹੀਂ ਵੱਸੀ।