ਸੰਘ ਵਿਚ ਦਾਣਾ ਫਸ ਗਿਆ।"
ਨਾਨਬਾਈਆਂ ਨੇ ਆਖਿਆ: " ਪਹਿਲਾਂ ਲਕੜਹਾਰਿਆਂ ਕੋਲ ਜਾ ਤੇ ਸਾਨੂੰ ਥੋੜੀਆਂ ਜਿਹੀਆਂ ਲਕੜਾਂ ਲਿਆ ਦੇ !"
ਸੋ ਕੁਕੜੀ ਨੇ ਕੀ ਕੀਤਾ, ਉਹ ਭੱਜੀ ਭੱਜੀ ਲਕੜਹਾਰਿਆਂ ਕੋਲ ਗਈ।
'ਲਕੜਹਾਰਿਓ. ਲਕੜਹਾਰਿਓ, ਮੈਨੂੰ ਥੋੜੀਆਂ ਜਿਹੀਆਂ ਲਕੜਾਂ ਦਿਓ ਨਾਨਬਾਈਆਂ ਨੂੰ ਦੇਣ ਲਈ। ਨਾਨਬਾਈ ਮੈਨੂੰ ਥੋੜੇ ਜਿਹੇ ਬੰਨ ਦੇ ਦੇਣਗੇ ਕੰਘੀ-ਸਾਜ਼ਾਂ ਨੂੰ ਦੇਣ ਲਈ। ਕੰਘੀ- ਸਾਜ਼ ਮੈਨੂੰ ਇਕ ਕੰਘੀ ਦੇ ਦੇਣਗੇ ਕਿਸਾਨ ਦੀ ਧੀ ਨੂੰ ਦੇਣ ਲਈ। ਕਿਸਾਨ ਦੀ ਧੀ ਮੈਨੂੰ ਧਾਗਾ ਦੇ ਦਉ ਲਾਈਮ ਦੇ ਰੁਖ ਨੂੰ ਦੇਣ ਲਈ। ਲਾਈਮ ਦਾ ਰੁਖ ਮੈਨੂੰ ਇਕ ਪੱਤਾ ਦੇ ਦਉ ਦਰਿਆ ਨੂੰ ਦੇਣ ਲਈ, ਤੇ ਦਰਿਆ ਮੈਨੂੰ ਦੇ ਘੁਟ ਪਾਣੀ ਦੇ ਦਉ ਕੁਕੜ ਵਾਸਤੇ। ਉਹਦੇ ਸੰਘ ਵਿਚ ਦਾਣਾ ਫਸ ਗਿਐ।"
ਲਕੜਹਾਰਿਆਂ ਨੇ ਕੁਕੜੀ ਨੂੰ ਥੋੜੀਆਂ ਜਿਹੀਆਂ ਲਕੜਾਂ ਦੇ ਦਿੱਤੀਆਂ।
ਕੁਕੜੀ ਨੇ ਲਕੜਾਂ ਨਾਨਬਾਈਆਂ ਨੂੰ ਦੇ ਦਿੱਤੀਆਂ। ਨਾਨਬਾਈਆਂ ਨੇ ਉਹਨੂੰ ਥੋੜੇ ਜਿਹੇ ਬੰਨ ਦੇ ਦਿਤੇ ਕੰਘੀ-ਸਾਜ਼ਾਂ ਨੂੰ ਦੇਣ ਲਈ। ਕੰਘੀ-ਸਾਜ਼ਾਂ ਨੇ ਉਹਨੂੰ ਇਕ ਕੰਘੀ ਦੇ ਦਿੱਤੀ ਕਿਸਾਨ ਦੀ ਧੀ ਨੂੰ ਦੇਣ ਲਈ। ਕਿਸਾਨ ਦੀ ਧੀ ਨੇ ਉਹਨੂੰ ਧਾਗਾ ਦੇ ਦਿੱਤਾ ਲਾਈਮ ਰੁੱਖ ਨੂੰ ਦੇਣ ਲਈ। ਲਾਈਮ ਰੁਖ ਨੇ ਉਹਨੂੰ ਇਕ ਪੱਤਾ ਦੇ ਦਿੱਤਾ ਦਰਿਆ ਨੂੰ ਦੇਣ ਲਈ। ਤੇ ਦਰਿਆ ਨੇ ਉਹਨੂੰ ਦੇ ਘੁਟ ਪਾਣੀ ਦੇ ਦਿੱਤਾ ਕੁਕੜ ਵਾਸਤੇ।
ਕੁਕੜ ਨੇ ਪਾਣੀ ਪੀਤਾ ਤੇ ਦਾਣਾ ਸੰਘੇ ਹੇਠਾਂ ਲਹਿ ਗਿਆ।
" ਕੁਕੜ-ਘੜੂੰ !" ਕੁਕੜ ਨੇ ਬਾਂਗ ਦਿੱਤੀ।