ਬੀਬਾ ਕੁੱਕੜ
ਇਕ ਵਾਰੀ ਦੀ ਗੱਲ ਹੈ, ਇਕ ਬਿੱਲੀ, ਇਕ ਮੈਨਾ ਤੇ ਇਕ ਬੀਬਾ ਕੁੱਕੜ ਜੰਗਲ ਵਿਚ ਇਕ ਛੋਟੇ ਜਿਹੇ ਘਰ ਵਿਚ ਰਿਹਾ ਕਰਦੇ ਸਨ। ਹਰ ਰੋਜ਼ ਬਿੱਲੀ ਤੇ ਮੈਨਾ ਲਕੜਾਂ ਵੱਢਣ ਲਈ ਦੂਰ ਜੰਗਲ ਵਿਚ ਜਾਂਦੀਆਂ ਤੇ ਕੁੱਕੜ ਨੂੰ ਘਰ ਛਡ ਜਾਂਦੀਆਂ। ਜਾਣ ਤੋਂ ਪਹਿਲਾਂ ਉਹ ਕੁੱਕੜ ਨੂੰ ਤਾੜਨਾ ਕਰਦੀਆਂ :
"ਅਸੀਂ ਦੂਰ ਜਾ ਰਹੇ ਹਾਂ, ਤੂੰ ਘਰੇ ਰਹੀ ਤੇ ਸੰਭਾਲ ਕਰੀਂ। ਪਰ ਰੋਲਾ ਨਾ ਪਾਈਂ, ਤੇ ਜੇ ਲੂਮੜੀ ਆਵੇ, ਤਾਂ ਬਾਰੀਉਂ ਬਾਹਰ ਨਾ ਤਾਕੀ । "
ਜਦੋਂ ਲੂੰਮੜੀ ਨੂੰ ਪਤਾ ਲਗ ਗਿਆ, ਬਿੱਲੀ ਤੇ ਮੈਨਾ ਚਲੀਆਂ ਗਈਆਂ ਹਨ, ਉਹਨੇ ਛੋਟੇ ਜਿਹੇ ਘਰ ਵੱਲ ਆਉਣ ਦੀ ਕੀਤੀ। ਉਹ ਬਾਰੀ ਹੇਠ ਬਹਿ ਗਈ ਤੇ ਗਾਉਣ ਲਗ ਪਈ: "
ਬੀਬੇ ਕੁੱਕੜਾ,
ਖੰਭ ਤੇਰੇ ਸੁਹਣੇ,