ਕਲਗੀ ਰੱਤੀ,
ਧੌਣ ਚਮਕੀਲੀ ,
ਬਾਰੀ ਵਿਚੋਂ ਮਾਰ ਖਾਂ ਝਾਤੀ,
ਦੇਵਾਂ ਤੈਨੂੰ ਲਪ ਮਟਰਾਂ ਦੀ।"
ਬੀਬੇ ਕੁੱਕੜ ਨੇ ਬਾਰੀ ਵਿਚੋਂ ਬਾਹਰ ਝਾਕਿਆ ਤੇ ਲੂੰਮੜੀ ਨੇ ਉਹਨੂੰ ਫੜ ਲਿਆ ਤੇ ਉਹਨੂੰ ਆਪਣੇ ਘਰਨੇ ਵੱਲ ਲੈ ਗਈ। ਬੀਬਾ ਕੁੱਕੜ ਚੀਕਾਂ ਮਾਰਨ ਲਗਾ :
" ਲੂੰਮੜੀ ਮੈਨੂੰ ਲੈ ਜੇ ਚੱਲੀ,
ਪਾਰ ਡੂੰਘੇ ਦਰਿਆਵਾਂ,
ਪਾਰ ਉਚੇ ਪਹਾੜੋ,
ਬੁਹੜੇ, ਬੂਹੜੇ,
ਮੈਨਾ ਤੇ ਬਿੱਲੀਏ !"
ਬਿੱਲੀ ਤੇ ਮੈਨਾ ਨੇ ਬੀਬੇ ਕੁੱਕੜ ਦੀ ਆਵਾਜ਼ ਸੁਣ ਲਈ। ਉਹ ਲੂੰਮੜੀ ਮਗਰ ਭੱਜੀਆਂ ਤੇ ਉਹਦੇ ਤੋਂ ਉਹਨਾਂ ਬੀਬੇ ਕੁੱਕੜ ਨੂੰ ਛੁਡਾ ਲਿਆਂਦਾ।
ਜਦੋਂ ਬਿੱਲੀ ਤੇ ਮੈਨਾ ਲੱਕੜਾਂ ਵੱਢਣ ਲਈ ਫੇਰ ਜਾਣ ਲੱਗੀਆਂ ਤਾਂ ਉਹਨਾਂ ਬੀਬੇ ਕੁੱਕੜ ਨੂੰ ਤਾੜਨਾ ਕੀਤੀ. "ਬੀਬੇ ਕੁੱਕੜਾ, ਬਾਰੀ ਵਿਚੋਂ ਬਾਹਰ ਨਾ ਝਾਕੀ। ਅਜ ਅਸੀਂ ਬਹੁਤ ਦੂਰ ਜਾਣਾ ਏ। ਹੋ ਸਕਦੈ, ਸਾਨੂੰ ਤੇਰੀ ਆਵਾਜ਼ ਹੀ ਨਾ ਪਹੁੰਚ ਸਕੇ।" ਜਦੋ ਉਹ ਚਲੇ ਗਈਆਂ ਲੂੰਮੜੀ ਨੇ ਛੋਟੇ ਘਰ ਵੱਲ ਆਉਣ ਦੀ ਕੀਤੀ ਤੇ ਆ ਕੇ ਗਾਉਣ ਲਗ ਪਈ "
ਬੀਬੇ ਕੁੱਕੜਾ,
ਖੰਭ ਤੇਰੇ ਸੁਹਣੇ,
ਕਲਗੀ ਰੱਤੀ,
ਧੌਣ ਚਮਕੀਲੀ,
ਬਾਰੀ ਵਿਚੋਂ ਮਾਰ ਖਾਂ ਝਾਤੀ,
ਦੇਵਾਂ ਤੈਨੂੰ ਲਪ ਮਟਰਾਂ ਦੀ।"