Back ArrowLogo
Info
Profile

ਬੀਬਾ ਕੁੱਕੜ ਚੁੱਪ ਕਰਕੇ ਬੈਠਾ ਰਿਹਾ। ਲੂਮੜੀ ਫੇਰ ਗਾਉਣ ਲਗ ਪਈ :

" ਨਸ-ਭੱਜ ਮੁੰਡੇ-ਕੁੜੀਆਂ ਸਾਰੀ

ਰਾਹ ਵਿੱਚ ਏ ਕਣਕ ਖਿਲਾਰੀ,

ਠੱਗਣ ਸਭੋ ਕੁੱਕੜੀਆਂ ਆਪੇ,

ਚੁੰਜ ਭਰ ਵੇਖੀ ਨਾ ਕੁੱਕੜਾਂ ਨੇ।"

ਬੀਬੇ ਕੁੱਕੜ ਨੇ ਬਾਰੀ ਵਿਚੋਂ ਬਾਹਰ ਝਾਕਿਆ ਤੇ ਪੁੱਛਣ ਲਗਾ:

" ਇਹ ਕੀ ਹੋਇਐ। ਦੱਸ ਲੂੰਮੜੀਏ, ਚੁੰਜ ਭਰ ਵੇਖੀ ਨਾ ਕੁੱਕੜਾਂ ਨੇ ?"

ਫੇਰ ਲੂੰਮੜੀ ਨੇ ਬੀਬੇ ਕੁੱਕੜ ਨੂੰ ਫੜ ਲਿਆ, ਤੇ ਆਪਣੇ ਘੁਰਨੇ ਵੱਲ ਲੈ ਗਈ। ਬੀਬਾ ਕੁੱਕੜ ਚੀਕਾਂ ਮਾਰਨ ਲਗਾ :

"ਲੂੰਮੜੀ ਮੈਨੂੰ ਲੈ ਜੇ ਚੱਲੀ,

ਪਾਰ ਡੂੰਘੇ ਦਰਿਆਵੇ,

ਪਾਰ ਉਚੇ ਪਹਾੜੇ,

ਬੁਹੜੇ, ਬੂਹੜੇ,

ਮੈਨਾ ਤੇ ਬਿੱਲੀਏ !"

ਬਿੱਲੀ ਤੇ ਮੈਨਾ ਨੇ ਬੀਬੇ ਕੁੱਕੜ ਦੀ ਆਵਾਜ਼ ਸੁਣ ਲਈ ਤੇ ਉਹ ਲੂੰਮੜੀ ਪਿੱਛੇ ਹੋ ਪਈਆਂ। ਬੇਲੀ ਨੱਸੀ ਤੇ ਮੈਨਾ ਉੱਡੀ। ਉਹ ਲੂੰਮੜੀ ਨੂੰ ਜਾ ਰਲੀਆਂ। ਬਿੱਲੀ ਨੇ ਨਹੁੰਦਰਾਂ ਤੇ ਮੈਨਾ ਨੇ ਦੂਜਾਂ ਮਾਰੀਆਂ, ਤੇ ਉਹਨਾਂ ਬੀਬੇ ਕੁੱਕੜ ਨੂੰ ਬਚਾ ਲਿਆ।

ਬਿੱਲੀ ਤੇ ਮੈਨਾ ਲੱਕੜ ਵੱਢਣ ਲਈ ਜੰਗਲ ਦੇ ਧੁਰ ਅੰਦਰ ਜਾਣ ਦੀ ਤਿਆਰੀ ਕਰਨ ਲਗੀਆਂ। ਉਹਨਾਂ ਬੀਬੇ ਕੁੱਕੜ ਨੂੰ ਸਮਝਾਇਆ :

"ਲੂੰਮੜੀ ਦੀ ਗੱਲ ਨਾ ਸੁਣੀ,

ਤੇ ਬਾਰੀ ਵਿਚੋਂ ਬਾਹਰ ਨਾ ਝਾਕੀ। ਅਜ ਅਸੀਂ ਬਹੁਤ ਦੂਰ ਜਾਣਾ ਏ. ਤੇ ਤੇਰੀਆਂ ਚੀਕਾਂ ਸਾਡੇ ਤੱਕ ਨਹੀਂ ਪਹੁੰਚ ਸਕਣ ਲੱਗੀਆਂ।" ਤੇ ਬਿੱਲੀ ਤੇ ਮੈਨਾ ਲੱਕੜ ਵੱਢਣ ਲਈ ਜੰਗਲ ਦੇ ਧੁਰ ਅੰਦਰ ਚਲੇ ਗਈਆਂ। ਏਧਰ ਲੂੰਮੜੀ ਆ ਨਿਕਲੀ। ਉਹ ਬਾਰੀ ਹੇਠ ਬਹਿ ਗਈ ਤੇ ਗੌਣ ਲਗੀ :

16 / 245
Previous
Next