" ਬੀਬੇ ਕੁੱਕੜਾ,
ਖੰਭ ਤੇਰੇ ਸੁਹਣੇ,
ਕਲਗੀ ਰੱਤੀ ,
ਧੌਣ ਚਮਕੀਲੀ,
ਬਾਰੀ ਵਿਚੋਂ ਮਾਰ ਖਾਂ ਝਾਤੀ,
ਦੇਵਾਂ ਤੈਨੂੰ ਲਪ ਮਟਰਾਂ ਦੀ।"
ਬੀਬਾ ਕੁੱਕੜ ਚੁਪ ਕਰਕੇ ਬੈਠਾ ਰਿਹਾ। ਤੇ ਲੂੰਮੜੀ ਫੇਰ ਗਾਉਣ ਲਗ ਪਈ :
"ਨਸ-ਭੱਜ ਮੁੰਡੇ-ਕੁੜੀਆਂ ਸਾਰੀ,
ਰਾਹ ਵਿਚ ਏ ਕਣਕ ਖਿਲਾਰੀ,
ਨੂੰਗਣ ਸਭੇ ਕੁੱਕੜੀਆਂ ਆਪੇ,
ਚੁੰਜ ਭਰ ਵੇਖੀ ਨਾ ਕੁੱਕੜਾਂ ਨੇਂ।"
ਬੀਬਾ ਕੁੱਕੜ ਚੁਪ ਕਰ ਕੇ ਬੈਠਾ ਰਿਹਾ। ਤੇ ਲੂੰਮੜੀ ਫੇਰ ਗਾਉਣ ਲਗ ਪਈ :
" ਚੋਖੀਆਂ ਅਜ ਸਵਾਰੀਆਂ ਗਈਆਂ,
ਰਾਹ 'ਚ ਸੁੱਟੀਆਂ ਉਹਨਾਂ ਗਿਰੀਆਂ,
ਸੱਭੇ ਕੁੱਕੜੀਆਂ ਨੇ ਚੁੱਗ ਲਈਆਂ,
ਕੁੱਕੜਾਂ ਦੀ ਚੁੰਝੇ ਨਾ ਪਈਆਂ।"
ਬੀਬੇ ਕੁੱਕੜ ਨੇ ਬਾਰੀ ਵਿਚੋਂ ਝਾਕਿਆ ਤੇ ਪੁੱਛਣ ਲਗਾ: "
ਇਹ ਕੀ ਹੋਇਆ। ਦਸ ਲੂੰਮੜੀਏ, ਚੁੰਝ ਭਰ ਵੇਖੀ ਨਾ ਕੁੱਕੜਾਂ ਨੇ ?"
ਲੂੰਮੜੀ ਨੇ ਬੀਬੇ ਕੁੱਕੜ ਨੂੰ ਫੜ ਲਿਆ ਤੇ ਉਹਨੂੰ ਡੂੰਘੇ ਦਰਿਆਵਾਂ ਤੋਂ ਪਾਰ, ਉਚੇ ਪਹਾੜਾਂ ਤੋਂ ਪਾਰ, ਆਪਣੇ ਘੁਰਨੇ ਬੀਬੇ ਲੈ ਗਈ।
ਬਾਬੇ ਕੁੱਕੜ ਨੇ ਬੜੀਆਂ ਕੂਕਾਂ ਮਾਰੀਆਂ, ਬੜੀਆਂ ਚੀਕਾਂ ਛਡੀਆਂ, ਪਰ ਉਹਦੀ ਆਵਾਜ਼ ਬਿੱਲੀ ਤੇ ਮੈਨਾ ਤੱਕ ਨਾ ਪਹੁੰਚੀ। ਜਦੋਂ ਉਹ ਘਰ ਪਰਤੀਆਂ, ਉਹਨਾਂ ਨੂੰ ਓਥੇ ਬੀਬਾ ਕੁੱਕੜ ਨਾ ਲੱਭਾ।