Back ArrowLogo
Info
Profile
ਦਾੜ੍ਹੀ ਨਰੜਨ ਵਾਲੇ ਨਾਮ-ਧਰੀਕ ਸਿਖਾਂ ਨੂੰ ਆਪਣੀ ਨਾਮ-ਧਰੀਕ ਸਰਕਾਰ ਦਾ ਸਰਕਾਰੀ ਸਵਾਰਥੀ ਆਰਡਰ ਮੰਨਣਾ ਮੁਖ ਜਾਪਦਾ ਹੈ । ਸੱਚੀ ਸਰਕਾਰ ਦੇ ਸਚੇ ਹੁਕਮ ਨੂੰ ਤਾਂ ਹੀ ਤੇ ਉਹ ਪਿਠ ਦੇਈ ਫਿਰਦੇ ਹਨ। ਸਾਨੂੰ ਖ਼ਤਰਾ ਹੈ ਕਿ ਕਈ ਸਵਾਰਥ-ਪੇਸ਼ਾ ਸਿਖੜਿਆਂ ਦੀ ਨੌਬਤ ਏਥੇ ਤਾਈਂ ਨਾ ਪੁਜ ਜਾਵੇ ਕਿ ਅਜ ਕਲ ਨਾਸਤਕ ਲਹਿਰ ਵਿਚ ਰੁੜ ਕੇ ਨਿਰੇ ਨਾਸਤਕ ਹੀ ਨਾ ਬਣ ਬੈਠਣ । ਕਿਤੇ ਦਾੜ੍ਹੀ ਕੇਸਾਂ ਨੂੰ ਜਵਾਬ ਹੀ ਨਾ ਦੇ ਦੇਣ, ਜੈਸਾ ਕਿ ਅਨੇਕਾਂ ਹੁੱਦੇ ਦੇ ਗਾਹਕ ਮੁਲਾਜ਼ਮਾਂ, ਸਰਕਾਰੀ ਅਫ਼ਸਰਾਂ, ਖਾਸ ਕਰ ਫ਼ੌਜੀ ਹੁੱਦੇਦਾਰਾਂ ਪ੍ਰਥਾਇ ਸੁਣਿਆਂ ਗਿਆ ਹੈ ਕਿ ਉਹ ਕੂੜਾਵੇ ਹੁੱਦਿਆਂ ਦੀ ਖ਼ਾਤਰ ਦਾੜ੍ਹੀ ਕੇਸ ਮੁਨਾਈ ਫਿਰਦੇ ਹਨ। ਕੂੜਾਵੀਆਂ ਕਪਤਾਨੀਆਂ, ਕਰਨੈਲੀਆਂ, ਜਰਨੈਲੀਆਂ ਉਹਨਾਂ ਦੇ ਕਿਸੇ ਕੰਮ ਨਹੀਂ ਆਉਣੀਆਂ, ਐਥੇ ਹੀ ਰਹਿ ਜਾਣਗੀਆਂ । ਗੁਰੂ ਕੀ ਦਰਗਾਹ ਵਿਚ ਓਹਨਾਂ ਨੂੰ ਐਸੇ ਧੱਕੇ ਪੈਣਗੇ ਕਿ ਕਿਸੇ ਕੂੜਾਵੀਂ ਸਰਕਾਰ ਦੀਆਂ ਸਫ਼ਾਰਸ਼ਾਂ ਨੇ ਕੰਮ ਨਹੀਂ ਸਾਰਨਾ, ਪਛਤਾਉਣਾ ਹੀ ਪਛਤਾਉਣਾ ਰਹਿ ਜਾਵੇਗਾ।

ਅਸਾਡਾ ਇਹ ਹੲਗਿਜ ਯਕੀਨ ਨਹੀਂ ਕਿ ਹਰ ਪਰਕਾਰ ਦੇ ਦਾੜ੍ਹੀ ਚਾੜ੍ਹਨਹਾਰੇ ਸਿਖਾਂ ਦਾ ਸੁਪਨ ਮਾਤਰ ਵਿਚ ਵੀ ਐਸਾ ਖ਼ਿਆਲ ਹੈ। ਬਲਕਿ ਓਹਨਾਂ ਨੂੰ ਦਾੜੀ ਕੇਸਾਂ ਦੀ ਰਖਿਆ ਦਾ ਪੱਕਾ ਯਕੀਨ ਹੈ, ਓਹਨਾਂ ਨੂੰ ਦਾੜ੍ਹੀ ਮਰੋੜਨ ਮਚਕੋੜਨ ਦਾ ਦੇਖਾ ਦੇਖੀ ਰਿਵਾਜ ਪਿਆ ਹੋਇਆ ਹੈ। ਪਰੰਤੂ ਇਹ ਐਸਾ ਭੈੜਾ ਰਿਵਾਜ ਪਿਆ ਹੈ ਕਿ ਦਿਨੋ ਦਿਨ ਵਧਦਾ ਹੀ ਜਾਂਦਾ ਹੈ । ਏਥੋਂ ਤਾਈਂ ਕਿ ਕਿਸੇ ਭੀ ਮਹਿਕਮੇ ਦਾ ਕੋਈ ਸਿੱਖ ਐਸਾ ਨਜ਼ਰ ਨਹੀਂ ਆਉਂਦਾ ਕਿ ਜੋ ਦਾੜੀ ਨਾ ਨਰੜਦਾ ਹੋਵੇ । ਸਾਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਕਈ ਇਕ ਐਸੇ ਸਿਖ ਭੀ ਹਨ ਜਿਨ੍ਹਾਂ ਦੀਆਂ ਜਨਾਨੀਆਂ ਨੂੰ ਆਪਣੇ ਪਤੀਆਂ ਦੀਆਂ ਚਾੜ੍ਹੀਆਂ ਦਾੜ੍ਹੀਆਂ ਹੀ ਚੰਗੀਆਂ ਲਗਦੀਆਂ ਹਨ।

ਜੱਥੇ ਵਿਚ ਐਸ ਕੇਸ ਭੀ ਪੇਜ਼ ਹੋਏ ਹਨ ਕਿ ਸਿੰਘਾਂ ਨੂੰ ਜਦੋਂ ਪੁਛਿਆ ਗਿਆ ਕਿ ਤੁਸੀਂ ਆਪਣੀਆਂ ਜ਼ਨਾਨੀਆਂ ਨੂੰ ਘਰ ਕਿਉਂ ਨਹੀਂ ਵਸਾਉਂਦੇ । ਤਾਂ ਓਹਨਾਂ ਨੇ ਸਪੱਸ਼ਟ ਉਤਰ ਦਿਤਾ ਕਿ ਉਹਨਾਂ ਦੀਆਂ ਜ਼ਨਾਨੀਆਂ ਇਹ ਚਾਹੁੰਦੀਆਂ ਹਨ ਕਿ ਕਾਲੇ ਵਾਲਾਂ ਨੂੰ ਘਰੜ ਮੁਨਾ ਦੇਣ, ਤਾਂ ਅਸੀਂ ਓਹਨਾਂ ਦੇ ਵਸਾਂਗੀਆਂ । ਪਰੰਤੂ ਤਿਨ੍ਹਾਂ ਸਿਦਕੀ ਸਿੰਘਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਆਪਣੀਆਂ ਕੁਵੱਲ-ਬੇਧੀਆਂ ਇਸਤ੍ਰੀਆਂ ਦੇ ਗੁਰਮਤਿ-ਹੀਣੇ ਤੇ ਮਨਮਤਿ-ਭਰੇ ਇਸ ਹੁਕਮ ਨੂੰ ਮੰਨਣ, ਤਾਂ ਤੇ ਤਿਨ੍ਹਾਂ ਦਾ ਤਿਆਗ ਹੀ ਓਹਨਾਂ ਨੂੰ ਭਲਾ ਜਾਪਿਆ । ਪੜਤਾਲ ਕਰਨ ਤੋਂ ਪਤਾ ਲਗਾ ਕਿ ਕਈਆਂ ਨੇ ਆਪਣੇ ਕਾਲੇ ਵਾਲ ਪੁਟ ਕੇ ਸਾਫ਼ ਕਰ ਛਡੇ ਸਨ । ਕਈ ਨਾਮ-ਧਰੀਕ ਸਿਖ ਸਿਖਣੀਆਂ ਇੰਦਰ ਬਾਗ ਵਾਲੇ ਰੋਮਾਂ ਨੂੰ ਉਡਾ ਦੇਣਾ ਅਤੇ ਘਰੜ ਮੁਨਾ ਦੇਣਾ ਮਨਮਤਿ ਹੀ ਨਹੀਂ ਸਮਝਦੇ । ਜੋ ਕੱਚ-ਘਰੜ ਸਿਖ ਕੇਵਲ ਮਨ-ਮੰਨੀ ਸਰੀਰਕ ਸੁਹੱਪਣ ਖ਼ਾਤਰ ਦਾੜ੍ਹੀਆਂ ਦੀ ਬੇਅਦਬੀ ਕਰਦੇ ਹਨ, ਉਹ ਮਹਾਂ ਮਨਮਤੀਏ ਹਨ। ਦਾੜੀਆਂ ਸੋਹਣੀਆਂ ਲਗਣ ਲਈ ਚੜ੍ਹਾਉਣਾ, ਮਰੋੜਨਾ ਮਚਕੋੜਨਾ ਭਾਰੀ ਮਨਮਤਿ ਹੈ।

 

ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (੬੦੧)

ਗੁਰਵਾਕ ਦੇ ਭਾਵ ਅਨੁਸਾਰ ਨਿਤ ਨਵੇਂ ਦਿਨ ਅਤੇ ਨਵੇਂ ਸਿਰੇ ਦਾੜ੍ਹੀਆਂ ਮੁੰਨਣ ਵਾਲੇ ਪ੍ਰਾਣੀ ਵਾਹਿਗੁਰੂ ਦਾ ਭਾਣਾ ਛਡ ਕੇ ਨਿਰਾ ਆਪਣੇ ਮਨ ਦਾ ਮਤਾ ਮੰਨ ਕੇ ਚਲਣਹਾਰੇ ਮਨਮੁਖ ਵਿਛੁੜਿ ਚੋਟਾਂ ਖਾਵਣਹਾਰ ਪ੍ਰਾਣੀ ਹਨ । ਜੋ ਸਚਿਆਰ ਸਿਖ ਗੁਰੂ ਵਾਹਿਗੁਰੂ ਦਾ ਭਾਣਾ ਸਤਿ ਸਤਿ ਕਰਕੇ ਮੰਨਦੇ ਹਨ ਉਹ ਕਦੇ ਭੀ ਵਾਹਿਗੁਰੂ ਦੇ ਭਾਣੇ ਤੋਂ ਉਲਟ ਦਾੜ੍ਹੀਆਂ ਕੇਸਾਂ ਦਾ ਮੁੰਡਣ ਨਹੀਂ ਕਰਾਉਂਦੇ ।

6 / 15
Previous
Next