ਨਹੀਂ ਸਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਮੇਰਾ ਬਹੁਤਾ ਵਿਸ਼ਵਾਸ ਵੀ ਨਹੀਂ ਸਨ ਕਰਦੇ, ਪਰ ਸਤੇਪਾਨ ਲਿਓਸ਼ਿਨ ਹਮੇਸ਼ਾ ਮੈਨੂੰ ਕਹਿੰਦਾ ਰਹਿੰਦਾ, "ਅਜਿਹੀਆਂ ਗੱਲਾਂ ਵਾਪਰਦੀਆਂ ਨੇ । ਹਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਕਾਕਾ!"
ਇਹ ਸੰਖੇਪ ਅਤੇ ਸਿਆਣਾ ਬਿਆਨ ਮੇਰੇ ਲਈ ਅਥਾਹ ਹੈਰਾਨ ਕਰ ਦੇਣ ਵਾਲੀ ਅਹਿਮੀਅਤ ਰੱਖਦਾ ਸੀ। ਜਿੰਨੀ ਵਾਰ ਮੈਂ ਇਸਨੂੰ ਸੁਣਦਾ ਇਹ ਉਨਾ ਹੀ ਮੇਰੇ ਅੰਦਰ ਹੌਸਲਾ ਅਤੇ ਦ੍ਰਿੜਤਾ ਦੀ ਭਾਵਨਾ ਅਤੇ ਆਪਣਾ ਮੰਤਵ ਹਾਸਿਲ ਕਰ ਲੈਣ ਦੀ ਤੀਬਰ ਇੱਛਾ ਜਗਾ ਦਿੰਦਾ। ਜੇਕਰ ਸਚਮੁੱਚ ਹੀ "ਹਰ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ ਸਨ" ਤਾਂ ਮੇਰੀ ਇੱਛਾ ਤੇ ਮੰਤਵ ਵੀ ਪੂਰੇ ਹੋ ਸਕਦੇ ਸਨ । ਮੈਂ ਵੇਖਿਆ ਕਿ ਜ਼ਿੰਦਗੀ ਨੇ ਜਦੋਂ ਬੁਰੇ ਦਿਨਾਂ ਵਿੱਚ, ਜਿਹੜੇ ਮੇਰੇ ਜੀਵਨ ਵਿੱਚ ਕੁਝ ਜ਼ਿਆਦਾ ਹੀ ਸਨ, ਮੈਨੂੰ ਸਖ਼ਤ ਝਟਕੇ ਦਿੱਤੇ, ਉਦੋਂ ਹੀ ਮੇਰੇ ਅੰਦਰ ਹੌਸਲੇ ਅਤੇ ਦ੍ਰਿੜਤਾ ਦੀ ਭਾਵਨਾ ਠਾਠਾਂ ਮਾਰ ਕੇ ਉੱਠੀ ਅਤੇ ਜ਼ਿੰਦਗੀ ਦੇ ਆਜ਼ੀਅਨ ਤਬੇਲੇ ਸਾਫ਼ ਕਰਨ ਦੀ ਇੱਕ ਜਵਾਨ ਅਤੇ ਹਰਕਿਊਲਸ ਜਿਹੀ ਭਾਵਨਾ ਮੈਨੂੰ ਪੂਰੀ ਤਰ੍ਹਾਂ ਜਕੜ ਲੈਂਦੀ। ਇਹ ਭਾਵਨਾ ਅੱਜ ਤੱਕ ਵੀ, ਜਦੋਂ ਕਿ ਮੈਂ ਪੰਜਾਹ ਸਾਲਾਂ ਦਾ ਹੋ ਗਿਆ ਹਾਂ, ਮੇਰੇ ਨਾਲ ਹੈ ਅਤੇ ਮੇਰੇ ਮਰਨ ਤੱਕ ਮੇਰੇ ਨਾਲ ਹੀ ਰਹੇਗੀ। ਮੈਂ ਆਪਣੇ ਇਸ ਗੁਣ ਦਾ ਸਿਹਰਾ ਕਿਤਾਬਾਂ ਨੂੰ, ਜਿਹੜੀਆਂ ਮਨੁੱਖੀ ਰੂਹ ਦਾ ਧਰਮ-ਇਮਾਨ ਹੁੰਦੀਆਂ ਹਨ ਅਤੇ ਮਨੁੱਖ ਦੀ ਵਿਕਾਸਸ਼ੀਲ ਰੂਹ ਦੇ ਕਸ਼ਟ ਅਤੇ ਪੀੜਾਂ ਨੂੰ ਪ੍ਰਤੀਬਿੰਬਤ ਕਰਦੀਆਂ ਹਨ, ਵਿਗਿਆਨ ਨੂੰ, ਜਿਹੜਾ ਮਨ ਦੀ ਕਵਿਤਾ ਹੁੰਦਾ ਹੈ ਅਤੇ ਕਲਾ ਨੂੰ ਦਿੰਦਾ ਹਾਂ ਜੋ ਕਿ ਦਿਲ ਦੀ ਕਵਿਤਾ ਹੁੰਦੀ है।
ਕਿਤਾਬਾਂ ਮੇਰੇ ਸਾਹਵੇਂ ਨਵੇਂ-ਨਵੇਂ ਦ੍ਰਿਸ਼ ਖੋਲ੍ਹਦੀਆਂ ਰਹੀਆਂ, ਦੋ ਸਚਿੱਤਰ ਰਸਾਲੇ Vsemirnaya Illustratsiya ਸਚਿੱਤਰ ਰਸਾਲੇ ਅਤੇ Zhivopisnoye Obozrenie (ਸੁਚਿੱਤਰ ਸਮੀਖਿਆ) ਤਾਂ ਮੇਰੇ ਲਈ ਖਾਸ ਅਹਿਮੀਅਤ ਰੱਖਦੇ ਸਨ। ਉਹਨਾਂ ਵਿਚਲੇ ਸ਼ਹਿਰਾਂ, ਲੋਕਾਂ ਅਤੇ ਵਿਦੇਸ਼ੀ ਘਟਨਾਵਾਂ ਦੇ ਵਰਣਨ ਨੇ ਮੇਰੇ ਸਾਹਮਣੇ ਦੁਨੀਆਂ ਦਾ ਹਮੇਸ਼ਾ ਹੋਰ ਵਧੇਰੇ ਪਸਾਰ ਕੀਤਾ, ਅਤੇ ਮੈਨੂੰ ਇਹ ਦੁਨੀਆਂ ਵਧਦੀ-ਫੁੱਲਦੀ, ਮਹਾਨ, ਕੀਲ ਲੈਣ ਵਾਲੀ ਅਤੇ ਉੱਚ ਕੋਟੀ ਦੇ ਕਾਰਜਾਂ ਨਾਲ ਭਰੀ ਹੋਈ ਜਾਪਦੀ।
ਸਾਡੇ ਆਪਣੇ ਚਰਚਾਂ ਅਤੇ ਮਕਾਨਾਂ ਨਾਲੋਂ ਵੱਖਰੀ ਕਿਸਮ ਦੇ ਮੰਦਰ ਅਤੇ ਥਾਵਾਂ, ਭਾਂਤ-ਭਾਂਤ ਦੇ ਪਹਿਰਾਵਿਆਂ ਵਾਲਿਆਂ ਲੋਕ, ਮਨੁੱਖ ਦੁਆਰਾ ਰੰਗ-ਬਿਰੰਗੇ ਤਰੀਕਿਆਂ ਨਾਲ ਸਜਾਈ ਭੋਂ, ਉਸ ਦੁਆਰਾ ਬਣਾਈਆਂ ਅਦਭੁੱਤ ਮਸ਼ੀਨਾਂ ਅਤੇ ਅਜੂਬੇ-ਇਹ ਸਭਕੁਝ ਮੇਰੇ ਅੰਦਰ ਹੁਲਾਸ ਦੀ ਰਹੱਸਮਈ ਭਾਵਨਾ ਅਤੇ ਕੁਝ ਬਣਾਉਣ ਅਤੇ ਉਸਾਰਨ ਦੀ ਇੱਛਾ ਜਗਾ ਦਿੰਦੇ।
ਹਰ ਚੀਜ਼ ਨਵੀਨ ਅਤੇ ਵੱਖਰੀ ਸੀ। ਪਰ ਮੈਂ ਧੁੰਦਲਾ ਜਿਹਾ ਅੰਦਾਜਾ ਲਗਾ ਲਿਆ ਕਿ ਇਸ ਸਭ ਕਾਸੇ ਪਿੱਛੇ ਇੱਕੋ-ਇੱਕ ਤਾਕਤ ਕੰਮ ਕਰਦੀ ਹੈ—ਮਨੁੱਖ ਦੀ ਰਚਨਾਤਮਕਤਾ। ਇਸ ਨਾਲ ਲੋਕਾਂ ਵੱਲ ਮੇਰੀ ਆਦਰ ਅਤੇ ਸਨਮਾਨ ਦੀ ਭਾਵਨਾ ਹੋਰ ਵੀ ਵਧ ਗਈ।
ਇੱਕ ਵਾਰ ਜਦੋਂ ਮੈਂ ਕਿਸੇ ਰਸਾਲੇ ਵਿੱਚ ਪ੍ਰਸਿੱਧ ਵਿਗਿਆਨੀ ਫੈਰਾਡੇ ਦਾ ਚਿੱਤਰ ਵੇਖਿਆ,