Back ArrowLogo
Info
Profile

ਛੁਟਕਾਰਾ ਪਾ ਰਹੇ ਹਾਂ। ਜੇਕਰ ਅਸੀਂ ਖੂਹ-ਦੇ-ਡੱਡੂਪੁਣੇ ਅਤੇ ਇਸ ਦੇ ਜਮਾਤੀ ਰਾਜ ਅਤੇ ਜੋਕਾਂ-ਲੁਟੇਰਿਆਂ ਦੁਆਰਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਸ਼ੋਸ਼ਣ ਦੀ ਮੁੜ-ਬਹਾਲੀ ਨੂੰ ਸਚਮੁੱਚ ਰੋਕਣਾ ਚਾਹੁੰਦੇ ਹਾਂ ਤਾਂ ਅਜਿਹੀ ਸਿੱਖਿਆ ਬੇਹੱਦ ਜ਼ਰੂਰੀ ਹੈ। ਸੋਵੀਅਤ ਯੂਨੀਅਨ ਦੇ ਸਾਰੇ ਦੁਸ਼ਮਣ ਇਸ "ਮੁੜ-ਬਹਾਲੀ" ਦੇ ਸੁਪਨੇ ਦੇਖ ਰਹੇ ਹਨ। ਮਜ਼ਦੂਰ ਜਮਾਤ ਨੂੰ ਪੁਰਾਣੇ ਜਮਾਤੀ ਰਾਜ ਦੀ ਮੁੜ-ਬਹਾਲੀ ਲਈ ਮਜ਼ਬੂਰ ਕਰਨ ਦੇ ਖਾਸ ਮਕਸਦ ਨਾਲ ਉਹ ਸੋਵੀਅਤ ਦੀ ਆਰਥਿਕ ਨਾਕਾਬੰਦੀ ਕਰ ਰਹੇ ਹਨ। ਮਜ਼ਦੂਰ ਜਮਾਤ ਦੇ ਲੇਖਕ ਨੂੰ ਇਹ ਗੱਲ ਪੂਰੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਜ਼ਦੂਰ ਜਮਾਤ ਅਤੇ ਬੁਰਜੂਆ ਜਮਾਤ ਵਿਚਲੀ ਵਿਰੋਧਤਾਈ ਕਦੇ ਖਤਮ ਨਹੀਂ ਹੋ ਸਕਦੀ ਅਤੇ ਕੇਵਲ ਸੰਪੂਰਨ ਜਿੱਤ ਅਤੇ ਪੂਰਨ ਖਾਤਮਾ ਹੀ ਇਸ ਵਿਰੋਧਤਾਈ ਨੂੰ ਹੱਲ ਕਰ ਸਕਦੇ ਹਨ। ਇਸੇ ਦੁਖਾਂਤਕ ਵਿਰੋਧਤਾਈ ਤੋਂ, ਇਤਿਹਾਸ ਦੀ ਗਤੀ ਦੁਆਰਾ ਮਜ਼ਦੂਰ ਜਮਾਤ ਦੇ ਮੋਢਿਆਂ 'ਤੇ ਪਾਏ ਕੰਮਾਂ ਦੀ ਕਠਿਨਾਈ ਤੋਂ ਉਹ ਸਰਗਰਮ "ਰੋਮਾਂਸਵਾਦ", ਉਹ ਰਚਨਾਤਮਕ ਪ੍ਰੇਰਨਾ, ਮਨ ਅਤੇ ਇੱਛਾ ਦੀ ਦਲੇਰੀ ਅਤੇ ਉਹ ਇਨਕਲਾਬੀ ਗੁਣ ਜਨਮ ਲੈਣਗੇ ਜਿਹੜੇ ਸਦਾ ਰੂਸੀ ਇਨਕਲਾਬੀ ਮਜ਼ਦੂਰ ਦੀ ਖਾਸੀਅਤ ਰਹੇ ਹਨ।

ਮੈਂ ਇਸ ਗੱਲੋਂ ਪੂਰੀ ਤਰ੍ਹਾਂ ਸੁਚੇਤ ਹਾਂ ਕਿ ਮੁਕਤੀ ਦਾ ਰਾਹ ਆਸਾਨ ਨਹੀਂ ਹੈ ਅਤੇ ਅਜੇ ਇਸਦਾ ਸਮਾਂ ਨਹੀਂ ਆਇਆ ਕਿ ਆਦਮੀ ਸਾਰੀ ਜ਼ਿੰਦਗੀ ਸੋਹਣੀਆਂ-ਸੋਹਣੀਆਂ ਕੁੜੀਆਂ ਦੀ ਸੁੱਖਮਈ ਸੰਗਤ ਵਿੱਚ ਬੈਠ ਕੇ ਚਾਹ ਦੀਆਂ ਚੁਸਕੀਆਂ ਭਰਨ ਵਿੱਚ ਜਾਂ ਸ਼ੀਸ਼ੇ ਅੱਗੇ ਖਲੋ ਕੇ ਖੁਦ ਆਪਣੇ ਹੀ ਰੰਗ-ਰੂਪ 'ਤੇ ਮੁਗਧ ਹੋਣ ਵਿੱਚ ਹੀ ਗੁਜ਼ਾਰ ਦੇਵੇ। ਜਿਸ ਲਈ ਜ਼ਿਆਦਾਤਰ ਨੌਜਵਾਨਾਂ ਦਾ ਦਿਲ ਮਚਲਦਾ ਹੋਵੇਗਾ। ਜੀਵਨ ਦੀਆਂ ਠੋਸ ਹਕੀਕਤਾਂ ਇਸ ਤੱਥ ਦੀ ਜ਼ਿਆਦਾ ਤੋਂ ਜ਼ਿਆਦਾ ਤਸਦੀਕ ਕਰ ਰਹੀਆਂ ਹਨ ਕਿ ਅਜੋਕੀਆਂ ਹਾਲਤਾਂ ਵਿੱਚ ਚੰਨ ਭਰੀ ਜ਼ਿੰਦਗੀ ਬਿਤਾਉਣਾ ਸੰਭਵ ਨਹੀਂ ਹੈ, ਨਾ ਤਾਂ ਇਕੱਲੇ ਅਤੇ ਨਾ ਹੀ ਕਿਸੇ ਚੁਣੇ ਹੋਏ ਸਾਥੀ ਨਾਲ ਜੀਵਨ ਸੁਖੀ ਹੋਵੇਗਾ, ਖੂਹ-ਦੇ-ਡੱਡੂ ਦੀ ਖੁਸ਼ਹਾਲੀ ਸਥਾਈ ਨਹੀਂ ਹੋ ਸਕਦੀ ਕਿਉਂਕਿ ਇਸ ਕਿਸਮ ਦੀ ਖੁਸ਼ਹਾਲੀ ਦੇ ਆਧਾਰ ਸਮੁੱਚੇ ਸੰਸਾਰ ਵਿੱਚ ਲਗਾਤਾਰ ਖਤਮ ਹੁੰਦੇ ਜਾ ਰਹੇ ਹਨ। ਇਸਦਾ ਜਚਣਹਾਰ ਸਬੂਤ ਅਨੇਕਾਂ ਲੱਛਣਾਂ ਤੋਂ ਮਿਲਦਾ ਹੈ; ਸਾਰੀ ਦੁਨੀਆ ਵਿੱਚ ਖੂਹ-ਦੇ-ਡੱਡੂ ਉਦਾਸੀ, ਝੁੰਝਲਾਹਟ ਅਤੇ ਭੈਅ ਦੇ ਸ਼ਿਕੰਜੇ ਵਿੱਚ ਜਕੜੇ ਪਏ ਹਨ, ਯੂਰਪ ਦੇ ਸਾਹਿਤ ਤੋਂ ਰੋਣ-ਧੋਣ ਦੀਆਂ ਅਤੇ ਕੀਰਨੇ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਹਨ; ਧਨੀ ਖੂਹ-ਦੇ-ਡੱਡੂ ਦੀ ਉਹ ਨਿਰਾਸ਼ਾ ਜਿਸ ਨਾਲ ਉਹ ਇਸ ਬੇਅਰਥ ਉਮੀਦ ਤੋਂ ਮਨੋਰੰਜਨ ਦਾ ਸਹਾਰਾ ਲੈ ਰਿਹਾ ਹੈ ਕਿ ਇਸ ਨਾਲ ਆਉਣ ਵਾਲੇ ਕੱਲ ਦੇ ਡਰ ਨੂੰ ਦਬਾ ਸਕੇਗਾ ਅਤੇ ਅਖ਼ੀਰ ਵਿੱਚ ਅਸ਼ਲੀਲ ਭੋਗ-ਵਿਲਾਸ ਦੀ ਬਿਮਾਰ ਲਾਲਸਾ, ਕਾਮੁਕ ਭਟਕਣ ਦਾ ਵਿਕਾਸ ਅਤੇ ਜ਼ੁਰਮ ਤੇ ਖੁਦਕੁਸ਼ੀਆਂ ਦਾ ਚੱਕਰ। 'ਪੁਰਾਣੀ ਦੁਨੀਆਂ' ਅਸਲ ਵਿੱਚ ਜਾਨਲੇਵਾ ਬਿਮਾਰੀ ਨਾਲ ਗ੍ਰਸਤ ਹੈ ਅਤੇ ਸਾਨੂੰ ਆਪਣੇ ਆਪ ਨੂੰ ਜਿੰਨੀ ਜਲਦੀ ਹੋ ਸਕੇ ਇਸ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਤਾਂ ਕਿ ਇਸਦੀ ਜ਼ਹਿਰੀਲੀ ਹਵਾ ਕਿਤੇ ਸਾਨੂੰ ਨਾ ਲੱਗ ਜਾਵੇ।

36 / 395
Previous
Next