

ਜਿੱਥੇ ਯੂਰਪ ਵਿੱਚ ਮਨੁੱਖ 'ਤੇ ਨੈਤਿਕ ਗਿਰਾਵਟ ਛਾਈ ਹੋਈ ਹੈ, ਉੱਥੇ ਸਾਡੇ ਦੇਸ਼ ਵਿੱਚ ਕਿਰਤੀ ਲੋਕਾਂ ਵਿੱਚ ਆਪਣੀ ਤਾਕਤ ਅਤੇ ਸਮੂਹ ਦੀ ਸ਼ਕਤੀ ਵਿੱਚ ਦ੍ਰਿੜ ਵਿਸ਼ਵਾਸ ਦੀ ਭਾਵਨਾ ਵਿਕਸਤ ਹੋ ਰਹੀ ਹੈ। ਤੁਹਾਨੂੰ ਨੌਜਵਾਨਾਂ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਇਹ ਵਿਸ਼ਵਾਸ ਹਮੇਸ਼ਾ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਮਨੁੱਖ ਇੱਕ ਬਿਹਤਰ ਜ਼ਿੰਦਗੀ ਦੇ ਰਾਹ ਦੀਆਂ ਔਕੜਾਂ ਨੂੰ ਪਾਰ ਕਰ ਲੈਂਦਾ ਹੈ ਅਤੇ ਇਹ ਵੀ ਕਿ ਇਸ ਕਿਸਮ ਦਾ ਵਿਸ਼ਵਾਸ ਹੀ ਸਭਤੋਂ ਸ਼ਕਤੀਸ਼ਾਲੀ ਰਚਨਾਤਮਕ ਤਾਕਤ ਹੁੰਦੀ ਹੈ। ਤੁਹਾਨੂੰ ਇਹ ਵੀ ਜਾਨਣਾ ਚਾਹੀਦਾ ਹੈ ਕਿ ਉਸ 'ਪੁਰਾਣੀ ਦੁਨੀਆਂ' ਵਿੱਚ ਕੇਵਲ ਵਿਗਿਆਨ ਹੀ ਮਨੁੱਖ ਲਈ ਹਿਤਕਾਰੀ ਹੈ ਅਤੇ ਇਸ ਲਈ ਨਿਰਵਿਵਾਦ ਰੂਪ ਵਿੱਚ ਉਪਯੋਗੀ ਹੈ। ਸਮਾਜਵਾਦ ਦੇ ਵਿਚਾਰਾਂ ਤੋਂ ਛੁੱਟ 'ਪੁਰਾਣੇ ਸੰਸਾਰ' ਵਿੱਚ ਚਾਲੂ ਸਾਰੇ 'ਵਿਚਾਰਾਂ' ਵਿੱਚ ਭੋਰਾ ਵੀ ਇਨਸਾਨੀਅਤ ਨਹੀਂ ਹੈ, ਕਿਉਂਕਿ ਇਹ ਵਿਚਾਰ ਕਿਸੇ ਨਾ ਕਿਸੇ ਰੂਪ ਵਿੱਚ ਕਿਰਤੀ ਲੋਕਾਂ ਦੇ ਸੱਭਿਆਚਾਰ ਅਤੇ ਆਜ਼ਾਦੀ ਦੀ ਕੀਮਤ ਉੱਤੇ ਕੁਝ ਵਿਅਕਤੀਆਂ ਦੀ ਨਿੱਜੀ "ਸੁੱਖ-ਸ਼ਾਂਤੀ" ਅਤੇ ਤਾਕਤ ਨੂੰ ਜਾਇਜ਼ ਠਹਿਰਾਉਣ ਅਤੇ ਸਥਾਪਿਤ ਕਰਨ ਦੇ ਯਤਨ ਕਰਦੇ ਹਨ।
ਮੈਨੂੰ ਯਾਦ ਨਹੀਂ ਆ ਰਿਹਾ ਕਿ ਮੈਂ ਕਦੇ ਆਪਣੀ ਜਵਾਨੀ ਵਿੱਚ ਜ਼ਿੰਦਗੀ ਬਾਰੇ ਕੋਈ ਸ਼ਿਕਾਇਤ ਕੀਤੀ ਹੋਵੇ। ਮੈਂ ਜਿਹਨਾਂ ਲੋਕਾਂ ਵਿੱਚ ਰਹਿੰਦਾ ਸਾਂ ਉਹ ਬੁਸ-ਬੁਸ ਕਰਨ ਦੇ ਆਦੀ ਸਨ, ਪਰ ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਚਲਾਕੀ ਨਾਲ ਅਜਿਹਾ ਕਰਦੇ ਹਨ ਤਾਂ ਕਿ ਇੱਕ-ਦੂਜੇ ਦੀ ਮੱਦਦ ਕਰਨ ਦੀ ਆਪਣੀ ਝਿਜਕ ਉੱਤੇ ਪਰਦਾ ਪਾ ਸਕਣ, ਤਾਂ ਮੈਂ ਉਹਨਾਂ ਦੀ ਨਕਲ ਕਰਨੀ ਛੱਡ ਦਿੱਤੀ। ਜਲਦੀ ਹੀ ਮੈਂ ਸਮਝ ਲਿਆ ਕਿ ਜ਼ਿਆਦਾਤਰ ਲੋਕ ਜਿਹੜੇ ਬੁਸ-ਬੁਸ ਕਰਨ ਦੇ ਆਦੀ ਹਨ, ਕਿਸੇ ਕਿਸਮ ਦਾ ਵਿਰੋਧ ਨਹੀਂ ਕਰ ਸਕਦੇ, ਉਹ ਅਜਿਹੇ ਲੋਕ ਹਨ ਜਿਹੜੇ ਜਾਂ ਤਾਂ ਕੰਮ ਕਰ ਨਹੀਂ ਸਕਦੇ, ਜਾਂ ਕਰਨਾ ਨਹੀਂ ਚਾਹੁੰਦੇ ਅਤੇ ਆਮ ਤੌਰ 'ਤੇ ਹੋਰਨਾਂ ਲੋਕਾਂ ਦੀ ਕੀਮਤ 'ਤੇ ਸੌਖੀ ਜ਼ਿੰਦਗੀ ਬਿਤਾਉਣਾ ਪਸੰਦ ਕਰਦੇ ਹਨ।
ਆਪਣੇ ਸਮੇਂ ਵਿੱਚ ਮੈਨੂੰ ਜੀਵਨ ਦਾ ਡਰ ਕੋਈ ਘੱਟ ਨਹੀਂ ਸਤਾਉਂਦਾ ਸੀ । ਅੱਜ ਮੈਂ ਉਸਨੂੰ ਅੰਨ੍ਹੇ ਆਦਮੀ ਦਾ ਭੈਅ ਕਹਿੰਦਾ ਹਾਂ। ਬੜੀਆਂ ਕਠੋਰ ਹਾਲਤਾਂ ਵਿੱਚ ਜਿਉਂਦੇ ਹੋਏ, ਜਿਸਦਾ ਵਰਣਨ ਮੈਂ ਕਰ ਚੁੱਕਿਆ ਹਾਂ, ਆਪਣੇ ਸ਼ੁਰੂਆਤੀ ਵਰਿਆਂ ਵਿੱਚ ਹੀ ਮੈਂ ਲੋਕਾਂ ਦਾ ਬੇਹੁਦਾ ਪਸ਼ੁਪੁਣਾ, ਉਹਨਾਂ ਦੀ ਪ੍ਰਸਪਰ ਦੁਸ਼ਮਣੀ ਦੇਖੀ, ਜਿਸਨੂੰ ਮੈਂ ਸਮਝ ਨਹੀਂ ਸਕਦਾ ਸੀ ਅਤੇ ਹੈਰਾਨ ਹੋਇਆ ਕਰਦਾ ਸਾਂ ਕਿ ਕੁਝ ਲੋਕਾਂ ਨੂੰ ਤਾਂ ਹੱਡ-ਭੰਨਵੀਂ ਮਿਹਨਤ ਦਾ ਭਾਰ ਚੁੱਕਣਾ ਪੈਂਦਾ ਹੈ ਜਦਕਿ ਦੂਜੇ ਲੋਕ ਐਸ਼ ਉਡਾਉਂਦੇ ਹਨ। ਬਹੁਤ ਛੋਟੀ ਉਮਰੇ ਹੀ ਮੈਂ ਇਹ ਸਮਝ ਗਿਆ ਕਿ ਧਾਰਮਿਕ ਲੋਕ ਖੁਦ ਨੂੰ "ਰੱਬ ਦੇ" ਜਿੰਨਾ "ਨੇੜੇ" ਸਮਝਦੇ ਹਨ ਓਨਾ ਹੀ ਉਹ ਉਹਨਾਂ ਲੋਕਾਂ ਤੋਂ ਦੂਰ ਹਨ ਜਿਹੜੇ ਉਹਨਾਂ ਲਈ ਕੰਮ ਕਰਦੇ ਹਨ ਅਤੇ ਓਨੀ ਹੀ ਬੇਰਹਿਮੀ ਨਾਲ ਉਹ ਮਜ਼ਦੂਰਾਂ 'ਤੇ ਸਖ਼ਤਾਈ ਵਰਤਦੇ ਹਨ। ਮੈਂ ਕਹਿ ਸਕਦਾ ਹਾਂ ਕਿ ਮੈਂ ਜ਼ਿੰਦਗੀ ਦੇ ਘਿਣਾਉਣੇਪਣ ਨੂੰ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਦੇਖਿਆ ਹੈ, ਇਸ ਤੋਂ ਵੀ ਵੱਧ ਮੈਂ ਉਸਨੂੰ ਵਧੇਰੇ ਘ੍ਰਿਣਤ ਰੂਪ ਵਿੱਚ ਵੇਖਿਆ ਹੈ, ਕਿਉਂਕਿ ਜਿਸ ਖੂਹ-ਦੇ-ਡੱਡੂ ਨੂੰ ਤੁਸੀਂ