Back ArrowLogo
Info
Profile

ਦੀਵਾਰ-ਘੜੀਆਂ ਵਿੱਚ ਧੂੜ ਫੱਕ ਦਿੰਦਾ, ਅਤੇ ਅਜਿਹੀਆਂ ਹਰਕਤਾਂ ਕਰਦਾ ਜਿਹਨਾਂ ਨੂੰ ਆਮ ਤੌਰ 'ਤੇ ਬਦਮਾਸ਼ੀ ਕਿਹਾ ਜਾਂਦਾ ਹੈ, ਆਪਣੇ-ਆਪ ਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਉਣ ਲਈ ਕਿ ਮੈਂ ਇੱਕ ਜਿਉਂਦਾ-ਜਾਗਦਾ ਇਨਸਾਨ ਹਾਂ, ਮੇਰੇ ਕੋਲ ਕੋਈ ਹੋਰ ਰਾਸਤਾ ਨਹੀਂ ਸੀ। ਮੈਨੂੰ ਅਜਿਹਾ ਜਾਪਦਾ ਸੀ ਕਿ ਜਿਵੇਂ ਮੈਂ ਕਿਸੇ ਸੰਘਣੇ ਜੰਗਲ ਵਿੱਚ ਰਾਸਤਾ ਭਟਕ ਗਿਆ ਹੋਵਾਂ, ਜਿਸ ਵਿੱਚ ਚਾਰੇ ਪਾਸੇ ਹਵਾ ਨਾਲ ਡਿੱਗੇ ਹੋਏ ਬਹੁਤ ਸਾਰੇ ਦਰੱਖਤ ਹਨ, ਸੰਘਣੀਆਂ ਝਾੜੀਆਂ ਅਤੇ ਸੜਦੇ ਹੋਏ ਪੱਤੇ ਹਨ, ਜਿਹਨਾਂ ਵਿੱਚ ਮੈਂ ਗੋਡਿਆਂ ਤੱਕ ਧਸਦਾ ਜਾ ਰਿਹਾ ਹਾਂ।

ਮੈਨੂੰ ਇਹ ਘਟਨਾ ਯਾਦ ਆ ਰਹੀ ਹੈ: ਸਾਇਬੇਰੀਆ ਜਾਣ ਵਾਲੇ ਕੈਦੀਆਂ ਦੇ ਦਲਾਂ ਨੂੰ ਜੇਲ੍ਹ ਤੋਂ ਘਾਟ ਤੱਕ ਉਸ ਗਲੀ ਵਿੱਚੋਂ, ਜਿੱਥੇ ਮੈਂ ਰਹਿੰਦਾ ਸੀ, ਹਥਿਆਰਬੰਦ ਸਿਪਾਹੀਆਂ ਦੇ ਪਹਿਰੇ ਹੇਠ ਲਿਜਾਇਆ ਜਾਂਦਾ ਸੀ ਅਤੇ ਉੱਥੇ ਉਹਨਾਂ ਨੂੰ ਵੋਲਗਾ ਅਤੇ ਕਾਮਾ ਦੇ ਰਾਸਤੇ ਜਾਣ ਵਾਲੇ ਸਟੀਮਰਾਂ ਵਿੱਚ ਚੜਾ ਦਿੱਤਾ ਜਾਂਦਾ ਸੀ । ਇਹਨਾਂ ਰੁੱਖੇ ਜਿਹੇ ਅਤੇ ਗੰਦੇ-ਮੰਦੇ ਲੋਕਾਂ ਵੱਲ ਮੈਂ ਇੱਕ ਅਜੀਬ ਜਿਹੀ ਖਿੱਚ ਮਹਿਸੂਸ ਕਰਦਾ ਸਾਂ। ਸ਼ਾਇਦ ਇਹ ਈਰਖਾ ਦੀ ਭਾਵਨਾ ਤੋਂ ਉਪਜਦੀ ਹੋਵੇ, ਕਿਉਂਕਿ ਭਾਵੇਂ ਉਹ ਬੇੜੀਆਂ ਵਿੱਚ ਜਕੜੇ ਹੋਏ ਤੇ ਹਥਿਆਰਾਂ ਦੇ ਪਹਿਰੇ ਹੇਠ ਹੁੰਦੇ ਸਨ, ਪਰ ਫਿਰ ਵੀ ਉਹਨਾਂ ਦੀ ਕੋਈ ਮੰਜ਼ਿਲ ਸੀ, ਉਹ ਕਿਤੇ ਜਾ ਰਹੇ ਸਨ, ਜਦਕਿ ਮੈਂ ਤਹਿਖਾਨੇ ਦੇ ਇਕੱਲੇ ਜਿਹੇ ਚੂਹੇ ਵਾਂਗ ਇੱਟਾਂ ਦੇ ਫਰਸ਼ ਵਾਲ਼ੀ ਗੰਦੀ ਜਿਹੀ ਰਸੋਈ ਵਿੱਚ ਹੀ ਜ਼ਿੰਦਗੀ ਬਿਤਾਉਣ ਲਈ ਮਜ਼ਬੂਰ ਸਾਂ । ਇੱਕ ਦਿਨ ਬੇੜੀਆਂ ਵਿੱਚ ਜਕੜੇ ਇਹਨਾਂ ਬੰਦੀਆਂ ਦਾ ਇੱਕ ਦਲ ਦਰਿਆ ਕੰਢੇ ਵੱਲ ਲਿਜਾਇਆ ਜਾ ਰਿਹਾ ਸੀ। ਦੋ ਅਪਰਾਧੀ ਜਿਹਨਾਂ ਦੇ ਹੱਥੀਂ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਸਨ, ਸੜ੍ਹਕ ਦੀ ਪਟੜੀ ਦੇ ਕਿਨਾਰੇ 'ਤੇ ਤੁਰ ਰਹੇ ਸਨ। ਉਹਨਾਂ ਵਿੱਚੋਂ ਇੱਕ ਹੱਟਾ-ਕੱਟਾ ਆਦਮੀ ਸੀ, ਕਾਲੀ ਦਾਹੜੀ, ਘੋੜੇ ਵਰਗੀਆਂ ਅੱਖਾਂ, ਮੱਥੇ 'ਤੇ ਇੱਕ ਲਾਲ ਦਾਗ਼ ਦਾ ਨਿਸ਼ਾਨ ਅਤੇ ਇੱਕ ਕੰਨ ਜ਼ਖ਼ਮੀ-ਬਹੁਤ ਹੀ ਡਰਾਉਣਾ ਆਦਮੀ ਸੀ । ਉਸ ਆਦਮੀ 'ਤੇ ਨਜ਼ਰਾਂ ਗੱਡੀ ਮੈਂ ਪਟੜੀ 'ਤੇ ਉਸਦੇ ਨਾਲ-ਨਾਲ ਚੱਲ ਰਿਹਾ ਸਾਂ। ਅਚਾਨਕ ਉਸਨੇ ਮੈਨੂੰ ਉੱਚੀ ਸਾਰੀ ਅਤੇ ਜ਼ਿੰਦਾਦਿਲ ਆਵਾਜ਼ ਵਿੱਚ ਕਿਹਾ: "ਹਾਂ ਬਈ, ਚੱਲਣੇ ਸਾਡੇ ਨਾਲ ਘੁੰਮਣ-ਫਿਰਨ ?"

ਅਜੀਬ ਢੰਗ ਨਾਲ ਮੈਂ ਉਸ ਵੱਲ ਖਿੱਚਿਆ ਗਿਆ, ਦੌੜ ਕੇ ਮੈਂ ਉਸ ਕੋਲ ਗਿਆ ਪਰ ਇੱਕ ਗਾਰਡ ਨੇ ਮੈਨੂੰ ਗਾਲ ਕੱਢ ਕੇ ਪਿੱਛੇ ਧੱਕ ਦਿੱਤਾ । ਜੇ ਉਹ ਮੈਨੂੰ ਧੱਕਾ ਨਾ ਦਿੰਦਾ, ਮੈਂ ਤਾਂ ਜਿਵੇਂ ਸੁਪਨੇ ਵਿੱਚ ਉਸ ਡਰਾਉਣੇ ਆਦਮੀ ਦੇ ਪਿੱਛੇ-ਪਿੱਛੇ ਚੱਲ ਪੈਂਦਾ, ਸਿਰਫ਼ ਇਸ ਲਈ ਕਿ ਉਹ ਐਨਾ ਆਸਾਧਾਰਣ ਸੀ, ਉਹਨਾਂ ਲੋਕਾਂ ਤੋਂ ਬਹੁਤ ਅਲੱਗ ਜਿਹਨਾਂ ਨੂੰ ਮੈਂ ਜਾਣਦਾ ਸਾਂ । ਬੇਸ਼ੱਕ ਉਹ ਡਰਾਉਣਾ ਅਤੇ ਸੰਗਲਾਂ ਵਿੱਚ ਜਕੜਿਆ ਹੋਇਆ ਸੀ, ਪਰ ਮੈਂ ਖੁਦ ਨੂੰ ਇੱਕ ਵੱਖਰੀ ਕਿਸਮ ਦੇ ਜੀਵਨ ਵੱਲ ਖਿੱਚਿਆ ਜਾਂਦਾ ਮਹਿਸੂਸ ਕੀਤਾ। ਉਸ ਆਦਮੀ ਅਤੇ ਉਸਦੀ ਸਨੇਹਪੂਰਨ ਤੇ ਮਸਤ ਆਵਾਜ਼ ਨੂੰ ਮੈਂ ਕਈ ਦਿਨਾਂ ਤੱਕ ਭੁੱਲ ਨਾ ਸਕਿਆ। ਉਹਨਾਂ ਹੀ ਦਿਨਾਂ ਦਾ ਉਸੇ ਨਾਲ ਜੁੜਿਆ ਅਤੇ ਓਨਾ ਹੀ ਗਹਿਰਾ ਇੱਕ ਹੋਰ ਪ੍ਰਭਾਵ ਹੈ। ਮੈਨੂੰ ਕਿਤੋਂ ਇੱਕ ਮੋਟੀ ਜਿਹੀ ਕਿਤਾਬ ਮਿਲ ਗਈ, ਜਿਸਦੇ ਕੁਝ ਸ਼ੁਰੂਆਤੀ ਸਫ਼ੇ ਫਟੇ ਹੋਏ ਸਨ ਤੇ

39 / 395
Previous
Next