

ਦੇ ਸਨਮੁੱਖ ਰੱਖਿਆ-ਹੀਣਤਾ ਦੀ ਭਾਵਨਾ ਹੈ, "ਪੁਰਾਣੀ ਦੁਨੀਆਂ" ਮਨੁੱਖ ਦਾ ਬਾਹਰੋਂ ਅਤੇ ਅੰਦਰੋਂ ਸ਼ੋਸ਼ਣ ਕਰਨ ਲਈ ਜਿਹੜੀਆਂ ਸਭ ਚੀਜ਼ਾਂ ਦੀ ਵਰਤੋਂ ਕਰਦੀ ਹੈ ਉਸਦੇ ਖਿਲਾਫ਼ ਲੜਨ ਦੀ ਆਪਣੀ ਕਾਬਲੀਅਤ ਵਿੱਚ ਭਰੋਸੇ ਦੀ ਕਮੀ ਹੈ।
ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੇਰੇ ਵਰਗੇ ਲੋਕ ਉਸ ਸਮੇਂ ਇਕੱਲੇ ਸਨ, "ਸਮਾਜ" ਦੇ ਮਤਰੇਏ ਪੁੱਤਰ ਸਨ, ਜਦਕਿ ਹੁਣ ਤੁਹਾਡੀ ਸੰਖਿਆ ਸੈਂਕੜਿਆਂ ਤੱਕ ਪਹੁੰਚ ਗਈ ਹੈ, ਅਤੇ ਤੁਹਾਡਾ ਸੰਬੰਧ ਮਜ਼ਦੂਰ ਜਮਾਤ ਨਾਲ ਹੈ, ਜਿਹੜੀ ਆਪਣੀ ਤਾਕਤ ਬਾਰੇ ਸਚੇਤ ਹੈ, ਜਿਸਦੇ ਹੱਥ ਵਿੱਚ ਸੱਤਾ ਹੈ ਅਤੇ ਜੋ ਤੇਜ਼ੀ ਨਾਲ ਵਿਅਕਤੀਆਂ ਦੀ ਲਾਭਦਾਇਕ ਕਿਰਤ ਦਾ ਉੱਚਿਤ ਮੁਲਾਂਕਣ ਕਰਨਾ ਸਿੱਖ ਰਹੀ ਹੈ। ਮਜ਼ਦੂਰ-ਕਿਸਾਨਾਂ ਦੀ ਸਾਡੀ ਸਰਕਾਰ ਦੇ ਰੂਪ ਵਿੱਚ ਤੁਹਾਡੇ ਕੋਲ ਅਜਿਹੀ ਸੱਤ੍ਹਾ ਹੈ ਜਿਸਨੂੰ ਤੁਹਾਡੀਆਂ ਯੋਗਤਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਵਿਕਾਸ ਕਰਨ ਵਿੱਚ ਤੁਹਾਡੀ ਮੱਦਦ ਕਰਨੀ ਚਾਹੀਦੀ ਹੈ, ਜੋ ਕਰ ਸਕਦੀ ਹੈ, ਅਤੇ ਹੌਲੀ-ਹੌਲੀ ਕਰ ਰਹੀ ਹੈ ਅਤੇ ਕਿਤੇ ਜ਼ਿਆਦਾ ਸਫਲਤਾਪੂਰਵਕ ਕਰੇਗੀ, ਜੇਕਰ ਬੁਰਜੂਆਜ਼ੀ-ਜਿਹੜੀ ਇਸਦੀ ਅਤੇ ਤੁਹਾਡੀ ਕੱਟੜ ਦੁਸ਼ਮਣ ਹੈ—ਇਸਦੇ ਜੀਵਨ ਅਤੇ ਕੰਮ ਵਿੱਚ ਰੁਕਾਵਟਾਂ ਖੜੀਆਂ ਨਾ ਕਰੇ।
ਤੁਹਾਨੂੰ ਆਪਣੇ ਆਪ ਵਿੱਚ ਅਤੇ ਆਪਣੀ ਤਾਕਤ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ, ਅਤੇ ਵਿਸ਼ਵਾਸ ਰੁਕਾਵਟਾਂ ਨੂੰ ਸਰ ਕਰਨ ਅਤੇ ਇੱਛਾ-ਸ਼ਕਤੀ ਨੂੰ ਮਜ਼ਬੂਤ ਬਣਾਉਣ ਨਾਲ ਹਾਸਿਲ ਹੁੰਦਾ ਹੈ। ਤੁਹਾਨੂੰ ਆਪਣੇ ਵਿੱਚੋਂ ਅਤੇ ਆਪਣੇ ਆਲ਼ੇ-ਦੁਆਲੇ ਵਿੱਚੋਂ ਅਤੀਤ ਦੀ ਘਟੀਆ ਅਤੇ ਘ੍ਰਿਣਤ ਵਿਰਾਸਤ ਨੂੰ ਉਖਾੜ ਸੁੱਟਣਾ ਸਿੱਖਣਾ ਹੋਵੇਗਾ, ਨਹੀਂ ਤਾਂ ਤੁਸੀਂ "ਪੁਰਾਣੀ ਦੁਨੀਆਂ ਨੂੰ ਤਿਆਗਣ" ਦੇ ਕਾਬਿਲ ਕਿਵੇਂ ਹੋ ਸਕਦੇ ਹੋ ? ਇਸ ਗੀਤ ਨੂੰ ਗਾਉਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਤੁਹਾਡੇ ਕੋਲ ਤਾਕਤ ਅਤੇ ਇਸਦੀਆਂ ਸਿੱਖਿਆਵਾਂ ਮੁਤਾਬਿਕ ਅਮਲ ਕਰਨ ਦੀ ਇੱਛਾ-ਸ਼ਕਤੀ ਨਹੀਂ ਹੈ। ਆਪਣੇ ਆਪ ਉੱਤੇ ਇੱਕ ਛੋਟੀ ਜਿਹੀ ਜਿੱਤ ਵੀ ਆਦਮੀ ਨੂੰ ਕਿਤੇ ਵਧੇਰੇ ਤਕੜਾ ਬਣਾ ਦਿੰਦੀ ਹੈ। ਤੁਸੀਂ ਜਾਣਦੇ ਹੀ ਹੋ ਕਿ ਸਰੀਰ ਨੂੰ ਸਿਖਲਾਈ ਦੇਣ ਨਾਲ ਆਦਮੀ ਦੀ ਸਿਹਤ ਠੀਕ ਰਹਿੰਦੀ ਹੈ, ਉਸ ਵਿੱਚ ਫੁਰਤੀ ਅਤੇ ਵਧੇਰੇ ਸਹਿਣਸ਼ੀਲਤਾ ਪੈਦਾ ਹੁੰਦੀ ਹੈ; ਮਨ ਅਤੇ ਇੱਛਾ-ਸ਼ਕਤੀ ਨੂੰ ਵੀ ਇਸੇ ਤਰ੍ਹਾਂ ਸਿਖਲਾਈ ਦੇਣੀ ਚਾਹੀਦੀ ਹੈ।
ਅਜਿਹੀ ਸਿਖਲਾਈ ਨਾਲ ਕਿਹੋ ਜਿਹੀਆਂ ਅਸਾਧਾਰਣ ਪ੍ਰਾਪਤੀਆਂ ਸੰਭਵ ਹੋ ਸਕਦੀਆਂ ਹਨ, ਇਸਦੀ ਇੱਕ ਮਿਸਾਲ ਇਹ ਹੈ: ਕੁਝ ਅਰਸੇ ਪਹਿਲਾਂ ਬਰਲਿਨ ਵਿੱਚ ਇੱਕ ਔਰਤ ਰਹਿੰਦੀ ਸੀ, ਜਿਹੜੀ ਦੋਹਾਂ ਹੱਥਾਂ ਵਿੱਚ ਦੋ-ਦੋ ਅਤੇ ਦੰਦਾਂ ਵਿੱਚ ਇੱਕ ਪੈਨਸਲ ਫੜ ਕੇ ਇੱਕੋ ਵੇਲੇ ਪੰਜ ਭਾਸ਼ਾਵਾਂ ਦੇ ਪੰਜ-ਪੰਜ ਸ਼ਬਦ ਲਿਖ ਸਕਦੀ ਸੀ। ਪਹਿਲੀ ਨਜ਼ਰੇ ਇਹ ਗੱਲ ਬਿਲਕੁਲ ਨਾ-ਮੰਨਣਯੋਗ ਜਾਪਦੀ ਹੈ, ਕਿਉਂਕਿ ਇਹ ਸਰੀਰਕ ਲਿਹਾਜ਼ ਤੋਂ ਹੀ ਮੁਸ਼ਕਿਲ ਨਹੀਂ ਹੈ, ਸਗੋਂ ਇਸ ਲਈ ਵੀ ਔਖਾ ਹੈ ਕਿਉਂਕਿ ਇਸ ਲਈ ਅਸਾਧਾਰਣ ਵਿਚਾਰ-ਵੰਡ ਦੀ ਸਮਰੱਥਾ ਦੀ ਵੀ ਲੋੜ ਹੁੰਦੀ ਹੈ। ਪਰ ਫਿਰ ਵੀ ਇਹ ਅਸਲੀਅਤ ਹੈ। ਦੂਜਾ ਇਸ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਅਵਿਵਸਥਿਤ ਬੁਰਜੂਆ ਸਮਾਜ ਵਿੱਚ ਪ੍ਰਤਿਭਾਸ਼ਾਲੀ