

ਯੋਗਤਾਵਾਂ ਨੂੰ ਕਿਵੇਂ ਬਰਬਾਦ ਕੀਤਾ ਜਾਂਦਾ ਹੈ, ਜਿੱਥੇ ਧਿਆਨ ਖਿੱਚਣ ਲਈ ਗਲੀਆਂ ਵਿੱਚ ਹੱਥਾਂ ਉੱਤੇ ਚੱਲਣਾ ਪੈਂਦਾ ਹੈ, ਤੇਜ਼ ਗਤੀ ਦੇ ਅਜਿਹੇ ਰਿਕਾਰਡ ਸਥਾਪਿਤ ਕਰਨੇ ਪੈਂਦੇ ਹਨ ਜਿਹਨਾਂ ਦਾ ਕੋਈ ਵੀ ਜਾਂ ਬਹੁਤ ਹੀ ਨਿਗੂਣਾ ਅਮਲੀ ਮੁੱਲ ਹੁੰਦਾ ਹੈ, ਇੱਕੋ ਸਮੇਂ ਵੀਹ-ਵੀਹ ਵਿਰੋਧੀਆਂ ਨਾਲ ਸ਼ਤਰੰਜ ਦੇ ਮੈਚ ਖੇਡਣੇ, ਅਦਭੁੱਤ ਕਲਾਬਾਜ਼ੀਆਂ ਖਾਣੀਆਂ ਅਤੇ ਕਾਵਿ-ਰਚਨਾ ਦੇ ਝੂਠੇ ਚਮਤਕਾਰਾਂ ਦਾ ਪ੍ਰਦਰਸ਼ਨ ਕਰਨਾ, ਅਤੇ ਆਮ ਤੌਰ 'ਤੇ ਰੱਜੇ-ਪੁੱਜੇ ਤੇ ਅਕੇਵੇਂ ਦੇ ਮਾਰੇ ਲੋਕਾਂ ਦਾ ਦਿਲ ਬਹਿਲਾਉਣ ਤੇ ਉਹਨਾਂ ਨੂੰ ਰੋਮਾਂਚਿਤ ਕਰਨ ਲਈ ਹਰ ਤਰ੍ਹਾਂ ਦੀਆਂ ਮਸ਼ਹੂਰੀ ਖੱਟਣ ਵਾਲੀਆਂ ਅਤੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਨੀਆਂ ਪੈਂਦੀਆਂ ਹਨ।
ਤੁਹਾਨੂੰ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਰ ਉਹ ਚੀਜ਼ ਜਿਹੜੀ ਅਸਲ ਵਿੱਚ ਕੀਮਤੀ ਹੈ, ਸਥਾਈ ਰੂਪ ਵਿੱਚ ਉਪਯੋਗੀ ਅਤੇ ਖੂਬਸੂਰਤ ਹੈ, ਜਿਸਨੂੰ ਮਨੁੱਖ ਨੇ ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹਾਸਿਲ ਕੀਤਾ ਹੈ, ਉਹ ਅਜਿਹੇ ਵਿਅਕਤੀਆਂ ਦੀ ਪ੍ਰਾਪਤੀ ਹੈ ਜਿਹੜੇ ਬੇਹੱਦ ਔਖੀਆਂ ਹਾਲਤਾਂ ਵਿੱਚ, “ਸਮਾਜ" ਦੀ ਅਗਿਆਨਤਾ, ਚਰਚ ਦੀ ਹਿੰਸਕ ਦੁਸ਼ਮਣੀ, ਸਰਮਾਏਦਾਰਾਂ ਦੀ ਮੁਨਾਫੇ ਦੀ ਹਵਸ ਅਤੇ ਕਲਾ ਤੇ ਵਿਗਿਆਨ ਦੇ "ਸਰਪ੍ਰਸਤਾਂ" ਦੀਆਂ ਸਨਕੀ ਮੰਗਾਂ ਦੇ ਮਾਹੌਲ ਵਿੱਚ ਕੰਮ ਕਰਦੇ ਰਹੇ ਹਨ। ਇਹ ਗੱਲ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਕਿ ਸੱਭਿਆਚਾਰ ਦੀ ਸਿਰਜਣਾ ਕਰਨ ਵਾਲਿਆਂ ਵਿੱਚੋਂ ਬਹੁਤੇ ਲੋਕ ਆਮ ਕਿਰਤੀ ਸਨ, ਜਿਵੇਂ ਕਿ ਮਹਾਨ ਭੌਤਿਕ ਵਿਗਿਆਨੀ ਫੈਰਾਡੇ ਅਤੇ ਖੋਜੀ ਐਡੀਸਨ: ਕੱਤਣ ਵਾਲੀ ਚਰਖੀ ਦੀ ਖੋਜ ਆਰਕਰਾਈਟ ਨੇ ਕੀਤੀ ਜਿਹੜੇ ਇੱਕ ਨਾਈ ਸਨ: ਕਲਾਤਮਕ ਬਰਤਨਾਂ ਦੇ ਇੱਕ ਮਹਾਨ ਨਿਰਮਾਤਾ ਬਰਕਾਰਡ ਪਾਲਿਸੀ ਲੁਹਾਰ ਸਨ, ਅਤੇ ਸੰਸਾਰ ਦੇ ਸਭ ਤੋਂ ਮਹਾਨ ਨਾਟਕਕਾਰ ਸ਼ੇਕਸਪੀਅਰ ਇੱਕ ਸਧਾਰਣ ਅਦਾਕਾਰ ਸਨ, ਜਿਵੇਂ ਕਿ ਮੈਲੀਏਰ ਸਨ। ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਕਿਵੇਂ ਲੋਕ ਆਪਣੀ ਕਾਬਲੀਅਤ ਦਾ ਵਿਕਾਸ ਕਰਨ ਦੇ ਯੋਗ ਬਣੇ।
ਇਹ ਸਾਰੀਆਂ ਗੱਲਾਂ ਅਜਿਹੇ ਵਿਅਕਤੀਆਂ ਲਈ ਸੰਭਵ ਸਿੱਧ ਹੋਈਆਂ ਜਿਹਨਾਂ ਨੂੰ ਵਿਗਿਆਨਕ ਗਿਆਨ ਦੇ ਉਸ ਵਿਸ਼ਾਲ ਭੰਡਾਰ ਅਤੇ ਤਕਨੀਕੀ ਸਾਧਨਾਂ ਦੀ ਮੁਹਾਰਤ ਹਾਸਿਲ ਨਹੀਂ ਸੀ ਜਿਹੜੀ ਅੱਜ ਮਨੁੱਖ ਜਾਤੀ ਨੂੰ ਹਾਸਿਲ ਹੈ। ਜ਼ਰਾ ਸੋਚੋ, ਸੱਭਿਆਚਾਰਕ ਕੰਮ ਕਰਨਾ ਸਾਡੇ ਦੇਸ਼ ਵਿੱਚ ਕਿੰਨਾ ਆਸਾਨ ਹੋ ਗਿਆ ਹੈ, ਜਿੱਥੇ ਅਸੀਂ ਲੋਕਾਂ ਨੂੰ ਫਾਲਤੂ ਕਿਰਤ ਅਤੇ ਮਜ਼ਦੂਰਾਂ ਨੂੰ ਮਨੁੱਖ-ਦੇਖੀ ਸ਼ੋਸ਼ਣ ਤੋਂ ਮੁਕਤ ਕਰਵਾਉਣ ਲਈ ਹੰਭਲਾ ਮਾਰ ਰਹੇ ਹਾਂ, ਉਸ ਸ਼ੋਸ਼ਣ ਤੋਂ ਜਿਹੜਾ ਤੇਜ਼ੀ ਨਾਲ ਧਨੀ ਜਮਾਤ ਨੂੰ ਜਨਮ ਦਿੰਦਾ ਹੈ ਅਤੇ ਨਾਲ ਹੀ ਮਜ਼ਦੂਰ ਜਮਾਤ ਦੇ ਪਤਨ ਦਾ ਖਤਰਾ ਉਤਪਨ ਕਰਦਾ ਹੈ।
ਤੁਹਾਡੇ ਅੱਗੇ ਇੱਕ ਮਹਾਨ ਅਤੇ ਪੂਰੀ ਤਰ੍ਹਾਂ ਸਪਸ਼ਟ ਕੰਮ ਮੌਜੂਦ ਹੈ-ਅਤੇ ਉਹ ਹੈ “ਪੁਰਾਣੀ ਦੁਨੀਆਂ ਤੋਂ ਛੁਟਕਾਰਾ" ਅਤੇ ਨਵੀਂ ਦੁਨੀਆਂ ਦਾ ਨਿਰਮਾਣ। ਇਹ ਸ਼ੁਰੂ ਹੋ ਚੁੱਕਿਆ ਹੈ। ਸਾਡੀ ਮਜ਼ਦੂਰ ਜਮਾਤ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਹਰ ਪਾਸੇ ਇਸ