Back ArrowLogo
Info
Profile

ਪ੍ਰਕਿਰਿਆ ਦਾ ਵਿਕਾਸ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ, ਪੁਰਾਣੀ ਦੁਨੀਆਂ ਚਾਹੇ ਇਸਦੇ ਰਾਹ ਵਿੱਚ ਕਿੰਨੇ ਵੀ ਅੜਿੱਕੇ ਕਿਉਂ ਨਾ ਡਾਹੇ। ਕੁੱਲ ਦੁਨੀਆਂ ਦੇ ਕਿਰਤੀ ਲੋਕ ਇਸ ਕੰਮ ਨੂੰ ਨੇਪਰੇ ਚਾੜਨ ਲਈ ਕਮਰਕੱਸੇ ਕਰ ਰਹੇ ਹਨ ਵਿਅਕਤੀਆਂ ਦੇ ਕੰਮਾਂ ਦੇ ਆਲੇ-ਦੁਆਲੇ, ਜਿਹੜੇ ਹੁਣ ਸਮੂਹ ਦੇ ਅਲੱਗ-ਅਲੱਗ ਟੁਕੜੇ ਨਹੀਂ ਰਹੇ ਹਨ, ਸਗੋਂ ਇਸਦੀ ਰਚਨਾਤਮਕ ਇੱਛਾ ਨੂੰ ਆਵਾਜ਼ ਦੇਣ ਵਾਲੇ ਹਰਾਵਲ ਬਣ ਗਏ ਹਨ, ਇੱਕ ਹਮਦਰਦੀ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਅਜਿਹਾ ਟੀਚਾ ਸਾਹਮਣੇ ਹੋਣ ਨਾਲ ਜਿਹੜਾ ਕਿ ਪਹਿਲੀ ਵਾਰ ਐਨੇ ਸਪਸ਼ਟ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, "ਕੀ ਕਰੀਏ ?" ਵਰਗੇ ਸਵਾਲਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਕੁਝ ਲੋਕ ਕਹਿੰਦੇ ਹਨ ਕਿ "ਜ਼ਿੰਦਗੀ ਕਠਿਨ ਹੈ"। ਕੀ ਸਚਮੁੱਚ ਹੀ ਬਹੁਤ ਮੁਸ਼ਕਿਲ ਹੈ ? ਕੀ ਇਹ ਇਸ ਲਈ ਮੁਸ਼ਕਿਲ ਨਹੀਂ ਹੈ ਕਿ ਤੁਹਾਡੀਆਂ ਲੋੜਾਂ ਵਧ ਗਈਆਂ ਹਨ ਅਤੇ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਲੋੜ ਮਹਿਸੂਸ ਹੁੰਦੀ ਹੈ ਜਿਹਨਾਂ ਬਾਰੇ ਤੁਹਾਡੇ ਪਿਓ-ਦਾਦਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਅਤੇ ਨਾ ਕਦੇ ਦੇਖਿਆ ਸੀ ? ਸ਼ਾਇਦ ਤੁਸੀਂ ਕੁਝ ਜ਼ਿਆਦਾ ਹੀ ਮੰਗ ਨਹੀਂ ਕਰਨ ਲੱਗ ਪਏ ?

ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤੇ ਲੋਕ ਸਮੂਹਿਕ ਕੰਮ ਦੇ ਆਨੰਦ ਅਤੇ ਕਾਵਿਕਤਾ ਨੂੰ ਸਮਝਦੇ ਹਨ ਅਤੇ ਲੱਖਾਂ ਰੁਪਏ ਬਟੇਰਨ ਦੇ ਇੱਛੁਕ ਨਹੀਂ ਹਨ, ਸਗੋਂ ਉਸ ਸ਼ੈਤਾਨੀ ਸੱਤਾ ਨੂੰ ਨਸ਼ਟ ਕਰਨਾ ਚਾਹੁੰਦੇ ਹਨ, ਜਿਹੜੀ ਪੈਸੇ ਨੇ ਸੰਸਾਰ ਦੇ ਸਭ ਤੋਂ ਵੱਡੇ ਚਮਤਕਾਰ ਅਤੇ ਇਸ ਸੰਸਾਰ ਦੇ ਸਾਰੇ ਚਮਤਕਾਰਾਂ ਦੇ ਨਿਰਮਾਤਾ ਮਨੁੱਖ 'ਤੇ ਥੋਪੀ ਹੋਈ ਹੈ।

ਹੁਣ ਮੈਂ ਇਸ ਸਵਾਲ ਦਾ ਜਵਾਬ ਦਿਆਂਗਾ ਕਿ ਮੈਂ ਲਿਖਣਾ ਕਿਵੇਂ ਸਿੱਖਿਆ।

ਮੈਂ ਜੀਵਨ ਅਤੇ ਕਿਤਾਬਾਂ ਦੋਹਾਂ ਤੋਂ ਪ੍ਰਭਾਵ ਕਬੂਲਿਆ। ਪਹਿਲੇ ਨੂੰ ਕੱਚਾ ਮਾਲ ਕਿਹਾ ਜਾ ਸਕਦਾ ਹੈ ਜਦਕਿ ਦੂਜੇ ਨੂੰ ਅਰਧ-ਤਿਆਰ ਮਾਲ, ਜਾਂ ਇਸੇ ਗੱਲ ਨੂੰ ਜੇ ਮੋਟੇ ਪਰ ਸਾਫ ਢੰਗ ਨਾਲ ਕਹਿਣਾ ਹੋਵੇ ਤਾਂ ਪਹਿਲੇ ਵਿੱਚ ਮੇਰਾ ਵਾਹ ਪਸ਼ੂਆਂ ਨਾਲ ਪਿਆ ਤੇ ਦੂਜੇ ਵਿੱਚ ਉਸਦੇ ਚੰਗੀ ਤਰ੍ਹਾਂ ਤਿਆਰ ਕੀਤੇ ਚਮੜੇ ਨਾਲ । ਮੈਂ ਵਿਦੇਸ਼ੀ ਸਾਹਿਤ ਖਾਸ ਕਰਕੇ ਫਰਾਂਸੀਸੀ ਸਾਹਿਤ ਦਾ ਬਹੁਤ ਰਿਣੀ ਹਾਂ।

ਮੇਰਾ ਨਾਨਾ ਨਿਰਦਈ ਅਤੇ ਕੰਜੂਸ ਸੀ, ਪਰ ਮੈਂ ਉਸਨੂੰ ਉਦੋਂ ਤੱਕ ਸਹੀ ਤਰ੍ਹਾਂ ਨਹੀਂ ਸਮਝ ਸਕਿਆ ਜਦੋਂ ਤੱਕ ਮੈਂ ਬਾਲਜ਼ਾਕ ਦਾ ਨਾਵਲ Eugenie Grandet (ਅਯੁਜਨੀ ਗ੍ਰਾਂਟੇ) ਨਹੀਂ ਸੀ ਪੜ੍ਹਿਆ। ਯੂਜੇਨੀ ਦਾ ਪਿਓ ਗਰਾਂਦੇ ਵੀ ਨਿਰਦਈ ਅਤੇ ਕੰਜੂਸ ਸੀ ਅਤੇ ਮੇਰੇ ਨਾਨੇ ਨਾਲ ਮਿਲਦਾ ਜੁਲਦਾ ਸੀ, ਪਰ ਉਹ ਮੇਰੇ ਨਾਨੇ ਨਾਲੋਂ ਜ਼ਿਆਦਾ ਮੂਰਖ ਅਤੇ ਘੱਟ ਦਿਲਚਸਪ ਸੀ। ਇਸ ਫਰਾਂਸੀਸੀ ਦੀ ਤੁਲਨਾ ਵਿੱਚ ਇੱਕ ਰੂਸੀ ਬਜ਼ੁਰਗ, ਜਿਸਨੂੰ ਮੈਂ ਪਿਆਰ ਨਹੀਂ ਕਰਦਾ ਸੀ, ਜ਼ਿਆਦਾ ਸ਼ੇਸ਼ਟ ਜਾਪਿਆ। ਇਸ ਨਾਲ ਨਾਨੇ ਪ੍ਰਤੀ ਮੇਰਾ ਰਵੱਈਆ ਤਾਂ ਨਹੀਂ ਬਦਲਿਆ ਪਰ ਮੈਂ ਇੱਕ ਵੱਡੀ ਖੋਜ ਕਰ ਲਈ, ਉਹ ਇਹ ਕਿ, ਕਿਤਾਬਾਂ ਮੇਰੇ ਸਾਹਮਣੇ ਕੁਝ ਅਜਿਹੇ ਰਹੱਸ ਖੋਲਣ ਦੇ ਯੋਗ ਸਨ, ਜਿਹੜੇ ਮੈਂ ਪਹਿਲਾਂ ਮਨੁੱਖਾਂ ਵਿੱਚ ਕਦੇ ਨਹੀਂ ਸਨ

43 / 395
Previous
Next