

ਰਚਨਾ ਸ਼ੈਲੀ ਵਿੱਚ ਅਤਿਅੰਤ ਮਾਹਿਰ ਹਨ। ਜਿਹਨਾਂ ਦੇ ਹਾਣ ਦਾ ਲੇਖਕ ਅਜੇ ਰੂਸੀ ਸਾਹਿਤ ਵਿੱਚ ਨਹੀਂ ਹੈ। ਮੈਂ ਉਹਨਾਂ ਨੂੰ ਰੂਸੀ ਭਾਸ਼ਾ ਵਿੱਚ ਪੜ੍ਹਿਆ, ਪਰ ਫਿਰ ਵੀ ਮੈਂ ਫ਼ਰਾਂਸੀਸੀ ਲੇਖਣ ਦੀ ਤਾਕਤ ਨੂੰ ਮਹਿਸੂਸ ਕੀਤੇ ਬਿਨਾਂ ਨਹੀਂ ਰਹਿ ਸਕਿਆ। ਬੇਹਿਸਾਬ "ਬਾਜ਼ਾਰੂ" ਨਾਵਲ, ਮੇਨ ਰੀਡ, ਜੇਮਸ ਫੈਨੀਮੋਰ, ਕੂਪਰ ਗੁਸਤਵ ਏਮਾਰ ਅਤੇ ਪੇਸੋਂ ਦੂ ਤੇਰੇਲ ਦੀਆਂ ਰਚਨਾਵਾਂ ਪੜ੍ਹਨ ਤੋਂ ਬਾਅਦ ਇਹਨਾਂ ਮਹਾਨ ਲੇਖਕਾਂ ਦੀਆਂ ਕਹਾਣੀਆਂ ਨੇ ਮੇਰੇ ਉੱਤੇ ਕਿਸੇ ਚਮਤਕਾਰ ਜਿਹਾ ਅਸਰ ਪਾਇਆ।
ਮੈਨੂੰ ਫਲਾਬੇਅਰ ਦਾ Un Cover Simple (ਸਾਦਾ ਦਿਲ) ਦਾ ਪੜ੍ਹਨਾ ਯਾਦ ਹੈ, ਜਦੋਂ ਮੈਂ ਟਿਨਟੀ ਤਿਓਹਾਰ ਦੇ ਐਤਵਾਰ ਨੂੰ ਮੌਜ-ਮਸਤੀਆਂ ਕਰਦੇ ਲੋਕਾਂ ਤੋਂ ਬਚਣ ਲਈ ਇੱਕ ਸ਼ੈੱਡ ਦੀ ਛੱਤ 'ਤੇ ਬੈਠ ਕੇ ਪੜ੍ਹਿਆ ਸੀ। ਮੈਂ ਉਸ ਕਹਾਣੀ ਨੂੰ ਪੜ੍ਹ ਕੇ ਹੱਕਾ-ਬੱਕਾ ਰਹਿ ਗਿਆ, ਜਿਵੇਂ ਮੈਨੂੰ ਕਿਸੇ ਗੱਲ ਦੀ ਕੋਈ ਸੁਰਤ ਹੀ ਨਾ ਰਹੀ ਹੋਵੇ। ਕਿਤਾਬ ਦੀ ਨਾਇਕਾ ਇੱਕ ਸਧਾਰਨ ਔਰਤ ਨੇ, ਇੱਕ ਬਾਵਰਚਨ, ਜਿਸਨੇ ਨਾ ਤਾਂ ਕੋਈ ਖਾਸ ਜ਼ਿਕਰਯੋਗ ਕੰਮ ਕੀਤਾ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਜੁਰਮ, ਪੂਰੇ ਤਿਓਹਾਰ ਦੇ ਰੌਲੇ-ਰੱਪੇ ਨੂੰ ਰੋਕ ਦਿੱਤਾ ਸੀ। ਇਹ ਸਮਝਣਾ ਮੁਸ਼ਕਿਲ ਸੀ ਕਿ ਸਿੱਧੇ-ਸਾਦੇ ਸ਼ਬਦਾਂ ਨੇ, ਜਿਹਨਾਂ ਤੋਂ ਮੈਂ ਚੰਗੀ ਤਰ੍ਹਾਂ ਵਾਕਿਫ ਸਾਂ, ਜਦੋਂ ਇੱਕ ਬਾਵਰਚਣ ਦੀ "ਸਧਾਰਣ" ਜ਼ਿੰਦਗੀ ਵਿੱਚ ਢਾਲ ਦਿੱਤੇ ਗਏ, ਤਾਂ ਮੈਨੂੰ ਐਨਾ ਪ੍ਰਭਾਵਿਤ ਕਿਉਂ ਕੀਤਾ? ਕਿਤਾਬ ਵਿੱਚ ਜਿਵੇਂ ਕੋਈ ਜਾਦੂ ਜਿਹਾ ਛੁਪਿਆ ਹੋਇਆ ਸੀ ਅਤੇ ਮੈਂ ਇਹ ਕਬੂਲ ਕਰਦਾ ਹਾਂ ਕਿ ਮੈਂ ਕਈ ਵਾਰ ਬਿਨਾਂ ਇਹ ਸੋਚੇ-ਸਮਝੇ ਕਿ ਮੈਂ ਕੀ ਕਰ ਰਿਹਾ ਹਾਂ, ਇੱਕ ਗੰਵਾਰ ਵਾਂਗੂ ਕਿਤਾਬ ਦੇ ਸਫ਼ੇ ਰੌਸ਼ਨੀ ਵਿੱਚ ਇੱਧਰ-ਓਧਰ ਪਲਟੇ, ਇਹ ਦੇਖਣ ਲਈ ਕਿ ਇਸਦੀਆਂ ਸਤਰਾਂ ਵਿੱਚ ਕਿਤੇ ਇਸ ਜਾਦੂ ਦੇ ਰਹੱਸ ਦਾ ਕੋਈ ਹੱਲ ਤਾਂ ਨਹੀਂ ਛਪਿਆ ਹੋਇਆ।
ਮੈਂ ਦਰਜਨਾਂ ਅਜਿਹੀਆਂ ਕਿਤਾਬਾਂ ਤੋਂ ਵਾਕਿਫ ਸਾਂ ਜਿਹਨਾਂ ਵਿੱਚ ਰਹੱਸਮਈ ਅਤੇ ਖੂਨ-ਖਰਾਬੇ ਭਰੇ ਜੁਰਮਾਂ ਦਾ ਵਰਣਨ ਕੀਤਾ ਗਿਆ ਸੀ, ਪਰ ਜਦੋਂ ਮੈਂ ਸਤੇਂਦਾਲ ਦੀ Chroniques Italiennes (ਇਤਾਲਵੀ ਗਾਥਾ) ਪੜ੍ਹੀ ਤਾਂ ਮੈਂ ਸਮਝ ਹੀ ਨਹੀਂ ਸਕਿਆ ਕਿ ਇਹ ਸਭ ਕਿਵੇਂ ਕੀਤਾ ਗਿਆ ਸੀ। ਇੱਥੇ ਇੱਕ ਵਿਅਕਤੀ ਕਰੂਰ ਹਰਕਤਾਂ ਅਤੇ ਬਦਲੇਖੋਰ ਕਾਤਲਾਂ ਦਾ ਵਰਣਨ ਕਰ ਰਿਹਾ ਸੀ ਅਤੇ ਮੈਂ ਉਸਦੀਆਂ ਕਹਾਣੀਆਂ ਇੰਜ ਪੜ੍ਹ ਰਿਹਾ ਸਾਂ ਜਿਵੇਂ ਇਹ 'ਸੰਤਾਂ ਦੀਆਂ ਜੀਵਨ-ਗਾਥਾਵਾਂ' ਹੋਣ ਜਾਂ ਜਿਵੇਂ ਮੈਂ 'ਕੁਆਰੀ ਮਰੀਅਮ ਦੀ ਸੁਪਨਾ' ਸੁਣ ਰਿਹਾ ਹੋਵਾਂ, ਜਿਸ ਵਿੱਚ ਰੱਬ ਦੀ ਮਾਂ ਨਰਕ ਵਿੱਚ ਤਸੀਹੇ ਸਹਿਣ ਵਾਲਿਆਂ ਨੂੰ ਦਿਲਾਸਾ ਦੇਣ ਜਾਂਦੀ ਹੈ।
ਮੈਂ ਬਿਲਕੁਲ ਹੈਰਾਨ ਰਹਿ ਗਿਆ ਜਦੋਂ ਮੈਂ ਬਾਲਕ ਦੀ La pean de chagrin (ਟੱਟੂ ਦੀ ਖੱਲ) ਵਿੱਚੋਂ ਉਹ ਸਫ਼ੇ ਪੜ੍ਹੇ ਜਿਹਨਾਂ ਵਿੱਚ ਇੱਕ ਬੈਂਕਰ ਦੁਆਰਾ ਦਿੱਤੇ ਗਏ ਰਾਤਰੀ-ਭੋਜ ਦਾ ਵਰਣਨ ਕੀਤਾ ਗਿਆ ਸੀ, ਜਿੱਥੇ ਕੋਈ ਦੋ ਦਰਜਨ ਮਹਿਮਾਨ ਇੱਕੋ ਸਮੇਂ ਬੋਲਦੇ ਰਹਿੰਦੇ ਹਨ ਅਤੇ ਇਸ ਨਾਲ ਐਨਾ ਰੌਲਾ ਪੈਂਦਾ ਹੈ ਕਿ ਜਾਪਦਾ ਹੈ ਜਿਵੇਂ ਮੇਰੇ ਕੰਨਾਂ ਦੇ ਪਰਦੇ ਹੀ ਫਟ ਜਾਣਗੇ। ਇਸਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਮੈਂ ਹਰੇਕ ਮਹਿਮਾਨ ਨੂੰ