Back ArrowLogo
Info
Profile

ਅਟਕ ਜਾਂਦੀ ਅਤੇ ਮੈਂ ਚੀਕ-ਚੀਕ ਕੇ ਕਹਿਣਾ ਚਾਹੁੰਦਾ ਕਿ ਕੱਚ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲਾ ਮੇਰਾ ਦੋਸਤ ਅਨਾਤਲੀ, ਇੱਕ ਹੋਣਹਾਰ ਮੁੰਡਾ ਹੈ, ਪਰ ਜੇ ਕੋਈ ਮੱਦਦ ਨਾ ਮਿਲੀ ਤਾਂ ਉਹ ਬਰਬਾਦ ਹੋ ਜਾਵੇਗਾ, ਕਿ ਬਾਜ਼ਾਰੂ ਵੇਸਵਾ ਥੇਰੇਸਾ ਇੱਕ ਚੰਗੀ ਔਰਤ ਹੈ, ਅਤੇ ਇਹ ਬੇਇਨਸਾਫੀ ਹੈ ਕਿ ਉਹ ਇੱਕ ਵੇਸਵਾ ਹੈ, ਇਹ ਗੱਲ ਉਸਦੇ ਕੋਲ ਜਾਣ ਵਾਲੇ ਵਿਦਿਆਰਥੀ ਨਹੀਂ ਦੇਖਦੇ ਸਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਇਹ ਨਹੀਂ ਦੇਖ ਰਹੇ ਸਨ ਕਿ ਬੁੱਢੀ ਮਾਤਿਤਸਾ ਜਿਹੜੀ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ, ਪੜ੍ਹੀ-ਲਿਖੀ ਅਤੇ ਜਵਾਨ ਦਾਈ ਯਾਕੇਵੇਲਵਾ ਨਾਲੋਂ ਕਿਤੇ ਵਧੇਰੇ ਸਮਝਦਾਰ ਹੈ।

ਆਪਣੇ ਜਿਗਰੀ ਦੋਸਤ, ਵਿਦਿਆਰਥੀ ਯੂਰੀ ਪਲੇਤਨਿਓਵ ਤੋਂ ਵੀ ਛੁਪਾ ਕੇ ਮੈਂ ਥੇਰੇਸਾ ਅਤੇ ਅਨਾਤੋਲੀ ਬਾਰੇ ਕਵਿਤਾਵਾਂ ਲਿਖੀਆਂ, ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਬਸੰਤ ਵਿੱਚ ਬਰਫ਼ ਇਸ ਲਈ ਨਹੀਂ ਪਿਘਲਦੀ ਕਿ ਨਾਨਬਾਈ ਦੇ ਤਹਿਖਾਨਿਆਂ ਵਿੱਚ ਕਿਤੇ ਗੰਦੇ ਪਾਣੀ ਦਾ ਹੜ੍ਹ ਨਾ ਆ ਜਾਵੇ, ਕਿ ਵੋਲਗਾ ਇੱਕ ਸੁੰਦਰ ਨਦੀ ਹੈ, ਕਿ ਨਾਨਬਾਈ ਕੂਜ਼ਿਨ ਵਿਸ਼ਵਾਸਘਾਤੀ ਹੈ ਅਤੇ ਜ਼ਿੰਦਗੀ ਗੰਦਗੀ ਅਤੇ ਸੁੰਨੇਪਣ ਦੀ ਦਲਦਲ ਹੈ ਜਿਹੜੀ ਆਤਮਾ ਦਾ ਚਿਹਰਾ-ਮੋਹਰਾ ਵਿਗਾੜ ਦਿੰਦੀ ਹੈ।

ਕਵਿਤਾ ਲਿਖਣ ਵਿੱਚ ਮੇਰੀ ਕਲਮ ਸਹਿਜਤਾ ਨਾਲ ਚੱਲਦੀ ਸੀ, ਪਰ ਮੈਨੂੰ ਪਤਾ ਸੀ ਕਿ ਜੋ ਕੁਝ ਵੀ ਮੈਂ ਲਿਖਦਾ ਹਾਂ ਉਹ ਬਹੁਤ ਘਟੀਆ ਹੈ ਅਤੇ ਮੈਨੂੰ ਆਪਣੀ ਕੁਸ਼ਲਤਾ ਅਤੇ ਪ੍ਰਤਿਭਾ ਦੀ ਕਮੀ ਕਾਰਨ ਆਪਣੇ ਆਪ ਨਾਲ ਘ੍ਰਿਣਾ ਹੋਣ ਲੱਗ ਪੈਂਦੀ। ਮੈਂ ਪੁਸ਼ਕਿਨ, ਲਰਮਨਤੋਵ, ਨੋਕਰਾਸੋਵ ਅਤੇ ਕੁਰੋਚਕਿਨ ਦੁਆਰਾ ਕੀਤੇ ਗਏ ਬੇਰਾਜੇ' (Béranger) ਦਾ ਅਨੁਵਾਦ ਪੜ੍ਹ ਕੇ ਸਾਫ਼ ਤੌਰ 'ਤੇ ਸਮਝ ਲਿਆ ਕਿ ਇਹਨਾਂ ਕਵੀਆਂ ਵਰਗੀ ਕੋਈ ਵੀ ਚੀਜ਼ ਮੇਰੇ ਵਿੱਚ ਨਹੀਂ ਹੈ। ਮੈਂ ਵਾਰਤਕ ਲਿਖਣ ਦਾ ਮਨ ਬਣਾ ਲਿਆ ਜਿਹੜੀ ਮੈਨੂੰ ਕਾਵਿ ਨਾਲੋਂ ਜ਼ਿਆਦਾ ਔਖੀ ਜਾਪਦੀ ਸੀ ਅਤੇ ਜਿਸ ਲਈ ਖਾਸ ਤੌਰ 'ਤੇ ਤਿੱਖੀ ਨਜ਼ਰ, ਬੁੱਧੀ ਅਤੇ ਹੋਰਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਖੁੰਝ ਜਾਣ ਵਾਲੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਕਾਬਲੀਅਤ ਅਤੇ ਗੁੰਦਵੀਂ ਤੇ ਭਾਵਪੂਰਣ ਸ਼ੈਲੀ ਦੀ ਜ਼ਰੂਰਤ ਸੀ । ਫਿਰ ਵੀ ਮੈਂ ਵਾਰਤਕ ਉੱਤੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਪਰ "ਲੈਅ-ਬੱਧ" ਵਾਰਤਕ ਦਾ ਰਾਹ ਚੁਣਿਆ। ਕਿਉਂਕਿ ਮੈਂ ਦੇਖਿਆ ਕਿ ਸਧਾਰਣ ਵਾਰਤਕ ਮੇਰੇ ਲਈ ਵੱਸੋਂ ਬਾਹਰੀ ਗੱਲ ਹੈ। ਸਹਿਜ ਸ਼ੈਲੀ ਵਿੱਚ ਲਿਖਣ ਦੇ ਮੇਰੇ ਯਤਨਾਂ ਦਾ ਸਿੱਟਾ ਬੁਰਾ ਵੀ ਨਿਕਲਿਆ ਤੇ ਹਾਸੋਹੀਣਾ ਵੀ । ਲੈਅ-ਬੱਧ ਵਾਰਤਕ ਵਿੱਚ ਹੀ ਮੈਂ ਇੱਕ ਲੰਮੀ "ਕਵਿਤਾ" ‘ਬੁੱਢੇ ਬਲੂਤ ਦਾ ਗੀਤ' ਲਿਖੀ। ਵਲਾਦੀਮੀਰ ਕੋਰੋਲੈਂਕ ਨੂੰ ਇਸ ਭੱਦੀ ਕ੍ਰਿਤ ਦੀਆਂ ਧੱਜੀਆਂ ਉਡਾਉਣ ਲਈ ਸਿਰਫ਼ ਦਰਜਨ ਕੁ ਸ਼ਬਦਾਂ ਦੀ ਲੋੜ ਪਈ, ਜਿਸ ਵਿੱਚ ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਉਹ ਵਿਚਾਰ ਪੇਸ਼ ਕੀਤੇ ਸਨ ਜਿਹੜੇ ਮੇਰੇ ਜ਼ਿਹਨ ਵਿੱਚ ਇੱਕ ਲੇਖ "ਜੀਵਨ-ਭੰਵਰ" ਦੇ ਪ੍ਰਸੰਗ ਵਿੱਚ ਪੈਦਾ ਹੋਏ ਸਨ। ਇਹ ਲੇਖ, ਜੇ ਮੈਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ, Znaniye (ਗਿਆਨ) ਮੈਗਜ਼ੀਨ ਵਿੱਚ ਛਪਿਆ ਸੀ, ਅਤੇ ਉਸ ਵਿੱਚ ਕ੍ਰਮਿਕ-ਵਿਕਾਸ (Evolution) ਦੇ ਸਿਧਾਂਤ ਦਾ ਜ਼ਿਕਰ ਸੀ। ਉਸਦਾ ਇੱਕ ਵਾਕ ਜਿਹੜਾ ਮੈਨੂੰ ਯਾਦ ਰਹਿ ਗਿਆ ਸੀ, ਉਹ ਇਹ ਸੀ: "ਮੈਂ ਇਸ

49 / 395
Previous
Next