

ਭਾਸ਼ਾ ਬੇਜਾਨ ਅਤੇ ਤਰਸਯੋਗ ਹੈ", ਅਤੇ ਬਹੁਤ ਘੱਟ ਹੀ ਅਜਿਹੇ ਕਵੀ ਹੋਣਗੇ ਜਿਹਨਾਂ ਨੇ ਭਾਸ਼ਾ ਦੀ "ਕੰਗਾਲੀ" ਦੀ ਸ਼ਿਕਾਇਤ ਨਾ ਕੀਤੀ ਹੋਵੇ।
ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸ਼ਿਕਾਇਤਾਂ ਕੇਵਲ ਰੂਸੀ ਭਾਸ਼ਾ ਦੀ "ਕੰਗਾਲੀ" ਦੇ ਖਿਲਾਫ਼ ਹੀ ਨਹੀਂ ਹਨ, ਸਗੋਂ ਆਮ ਤੌਰ 'ਤੇ ਮਨੁੱਖੀ ਭਾਸ਼ਾ ਬਾਰੇ ਹਨ, ਜਿਸਦਾ ਕਾਰਨ ਅਜਿਹੀਆਂ ਭਾਵਨਾਵਾਂ ਅਤੇ ਵਿਚਾਰਾਂ ਦੀ ਹੋਂਦ ਹੈ, ਜਿਹਨਾਂ ਨੂੰ ਸ਼ਬਦ ਨਾ ਤਾਂ ਫੜ ਸਕਦੇ ਹਨ ਅਤੇ ਨਾ ਹੀ ਚੰਗੀ ਤਰ੍ਹਾਂ ਪ੍ਰਗਟ ਕਰ ਸਕਦੇ ਹਨ। ਅਜਿਹੀਆਂ ਹੀ ਗੱਲਾਂ ਹਨ ਜਿਹਨਾਂ ਬਾਰੇ ਗੌਰਨਫੇਲਡ ਦੀ ਕਿਤਾਬ ਵਿੱਚ ਚੰਗੀ ਤਰ੍ਹਾਂ ਦੱਸਿਆ ਗਿਆ ਹੈ। ਪਰ ਅਜਿਹੀਆਂ ਗੱਲਾਂ ਤੋਂ ਬਿਨਾਂ, ਜਿਹਨਾਂ ਨੂੰ ਸ਼ਬਦ ਫੜ ਨਹੀਂ ਸਕਦੇ, ਰੂਸੀ ਭਾਸ਼ਾ ਬਹੁਤ ਖੁਸ਼ਹਾਲ ਹੈ ਅਤੇ ਹੈਰਾਨੀਜਨਕ ਤੇਜ਼ੀ ਨਾਲ ਅਮੀਰ ਹੁੰਦੀ ਜਾ ਰਹੀ ਹੈ। ਸਾਡੀ ਭਾਸ਼ਾ ਦੇ ਵਿਕਾਸ ਦੀ ਤੀਬਰਤਾ ਨੂੰ ਸਥਾਪਿਤ ਕਰਨ ਲਈ ਇਹ ਉਪਯੋਗੀ ਹੋਵੇਗਾ ਕਿ ਗੋਗੋਲ ਅਤੇ ਚੈਖ਼ਵ, ਤੁਰਗਨੇਵ ਅਤੇ ਬੁਨਿਨ, ਦੋਸਤਯੋਵਸਕੀ ਅਤੇ ਲਿਓਨਿਦ ਲਿਓਨੋਵ' ਦੁਆਰਾ ਵਰਤੇ ਸ਼ਬਦਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ। ਲਿਓਨੋਵ ਨੇ ਖੁਦ ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਦੋਸਤੋਯੇਵਸਕੀ ਤੋਂ ਬਹੁਤ ਕੁਝ ਲਿਆ ਹੈ; ਪਰ ਉਹ ਕਹਿ ਸਕਦੇ ਸਨ ਕਿ ਕੁਝ ਸੰਦਰਭ ਵਿੱਚ-ਅਤੇ ਮੈਂ ਵਿਵੇਕਪੂਰਣ ਮੁਲਾਂਕਣ ਦੀ ਗੱਲ ਕਰ ਰਿਹਾ ਹਾਂ—ਉਹਨਾਂ ਨੇ ਲਿਓ ਤਾਲਸਤਾਏ ਤੋਂ ਵੀ ਲਿਆ ਹੈ। ਪਰ ਇਹ ਦੋਨੋ ਕੜੀਆਂ ਅਜਿਹੀਆਂ ਹਨ ਜੋ ਇਸ ਨੌਜਵਾਨ ਲੇਖਕ ਦੀ ਮਹੱਤਤਾ 'ਤੇ ਚਾਨਣਾ ਪਾਉਂਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਉਸਦੀ ਮੌਲਿਕਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਆਪਣੇ ਨਾਵਲ 'ਚੋਰ' ਵਿੱਚ ਉਹਨਾਂ ਨੇ ਨਿਰਸੰਦੇਹ ਭਾਸ਼ਾ ਦੀ ਹੈਰਾਨੀਜਨਕ ਖੁਸ਼ਹਾਲੀ ਦਾ ਮੁਜ਼ਾਹਰਾ ਕੀਤਾ ਹੈ। ਉਹਨਾਂ ਨੇ ਬੇਹੱਦ ਢੁੱਕਵੇਂ ਆਪਣੇ ਹੀ ਸ਼ਬਦ ਘੜੇ ਹਨ, ਅਤੇ ਇਸਤੋਂ ਇਲਾਵਾ ਉਹਨਾਂ ਦੇ ਨਾਵਲ ਦੀ ਸੰਰਚਨਾ ਆਪਣੀ ਜਟਿਲਤਾ ਅਤੇ ਕਲਪਨਾਸ਼ੀਲਤਾ ਵਿੱਚ ਅਸਾਧਾਰਣ ਹੈ। ਜਿਵੇਂ ਕਿ ਮੈਂ ਸਮਝਦਾ ਹਾਂ ਕਿ, ਲਿਓਨੋਵ ਇੱਕ ਅਜਿਹੇ ਵਿਅਕਤੀ ਹਨ ਜਿਹਨਾਂ ਕੋਲ ਕਹਿਣ ਲਈ ਕੁਝ ਆਪਣਾ ਹੈ, ਅਤੇ ਜੋ ਪੂਰੀ ਤਰ੍ਹਾਂ ਮੌਲਿਕ ਹੈ। ਉਹਨਾਂ ਨੇ ਇਹ ਗੱਲ ਕਹਿਣੀ ਅਜੇ ਸ਼ੁਰੂ ਹੀ ਕੀਤੀ ਹੈ, ਅਤੇ ਨਾ ਤਾਂ ਦੋਸਤੋਯੇਵਸਕੀ ਅਤੇ ਨਾ ਹੀ ਕੋਈ ਹੋਰ ਵਿਅਕਤੀ ਉਹਨਾਂ ਦੇ ਇਸ ਕੰਮ ਵਿੱਚ ਅੜਿੱਕਾ ਡਾਹ ਸਕਦਾ ਹੈ।
ਤੁਹਾਨੂੰ ਇਹ ਯਾਦ ਦਿਲਾਉਣਾ ਉੱਚਿਤ ਹੋਵੇਗਾ ਕਿ ਲੋਕ ਹੀ ਭਾਸ਼ਾ ਦੀ ਸਿਰਜਣਾ ਕਰਦੇ ਹਨ। ਆਮ ਲੋਕਾਂ ਦੀ ਭਾਸ਼ਾ ਅਤੇ ਸਾਹਿਤ ਦੀ ਭਾਸ਼ਾ ਬਾਰੇ ਗੱਲ ਕਰਨਾ ਦੂਜੇ ਸ਼ਬਦਾਂ ਵਿੱਚ ਇਹ ਕਹਿਣਾ ਹੋਵੇਗਾ ਕਿ ਇੱਕ "ਕੱਚਾ ਮਾਲ" ਹੈ ਅਤੇ ਦੂਜੇ ਉੱਤੇ ਮਾਹਿਰਾਂ ਨੇ ਕੰਮ ਕੀਤਾ ਹੋਇਆ ਹੈ। ਪੁਸ਼ਕਿਨ ਨੇ ਹੀ ਸਭ ਤੋਂ ਪਹਿਲਾਂ ਇਹ ਗੱਲ ਪੂਰੀ ਤਰ੍ਹਾਂ ਸਮਝੀ ਸੀ ਅਤੇ ਉਹਨਾਂ ਨੇ ਹੀ ਇਹ ਦਿਖਾਇਆ ਸੀ ਕਿ ਆਮ ਲੋਕਾਂ ਦੁਆਰਾ ਮੁਹੱਈਆ ਕਰਵਾਈ ਭਾਸ਼ਾ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਸ ਉੱਪਰ ਕੰਮ ਕਰਨਾ (ਸਜਾਉਣਾ-
* ਲਿਓਨੋਵ, ਲਿਓਨਿਦ (ਜਨਮ 1899) — ਪ੍ਰਸਿੱਧ ਰੂਸੀ ਸੋਵੀਅਤ ਲੇਖਕ ਤੇ ਲੈਨਿਨ ਇਨਾਮ ਦੇ ਵਿਜੇਤਾ।