

ਸੰਵਾਰਨਾ) ਚਾਹੀਦਾ ਹੈ।
ਕਲਾਕਾਰ ਆਪਣੇ ਦੇਸ਼ ਅਤੇ ਜਮਾਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਦਾ ਸੰਵੇਦਨਸ਼ੀਲ ਗ੍ਰਹਿਣ-ਕਰਤਾ ਹੁੰਦਾ ਹੈ, ਉਹ ਉਹਨਾਂ ਦੀਆਂ ਅੱਖਾਂ, ਕੰਨ ਅਤੇ ਦਿਲ ਹੁੰਦਾ ਹੈ। ਉਹ ਆਪਣੇ ਸਮੇਂ ਦੀ ਆਵਾਜ਼ ਹੁੰਦਾ ਹੈ। ਉਸਦਾ ਫਰਜ਼ ਬਣਦਾ ਹੈ ਕਿ ਜਿੰਨਾ ਉਹ ਜਾਣ ਸਕਦਾ ਹੈ ਜਾਣੇ ਅਤੇ ਅਤੀਤ ਨੂੰ ਉਹ ਜਿੰਨੀ ਜ਼ਿਆਦਾ ਚੰਗੀ ਤਰ੍ਹਾਂ ਜਾਣੇਗਾ, ਓਨੀ ਹੀ ਜ਼ਿਆਦਾ ਚੰਗੀ ਤਰ੍ਹਾਂ ਉਹ ਵਰਤਮਾਨ ਨੂੰ ਸਮਝੇਗਾ ਅਤੇ ਓਨੀ ਹੀ ਵਧੇਰੇ ਡੂੰਘਾਈ ਨਾਲ ਅਤੇ ਸੂਖਮਤਾ ਨਾਲ ਉਹ ਸਾਡੇ ਸਮੇਂ ਦੇ ਸਰਵਵਿਆਪੀ ਇਨਕਲਾਬੀਪੁਣੇ ਨੂੰ ਅਤੇ ਉਸਦੇ ਕਾਰਜਾਂ ਦੀ ਵਿਆਪਕਤਾ ਨੂੰ ਸਮਝ ਸਕੇਗਾ। ਉਸ ਲਈ ਲੋਕਾਂ ਦੇ ਇਤਿਹਾਸ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ ਅਤੇ ਇਸੇ ਪ੍ਰਕਾਰ ਉਹਨਾਂ ਦੇ ਚਿੰਤਨ ਦੇ ਸਮਾਜਿਕ ਅਤੇ ਰਾਜਨੀਤਕ ਢੰਗ-ਤਰੀਕਿਆਂ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਵਿਦਵਾਨਾਂ-ਸੱਭਿਆਚਾਰ ਦੇ ਇਤਿਹਾਸਕਾਰਾਂ ਅਤੇ ਨਸਲ-ਸਾਸ਼ਤਰੀਆਂ-ਨੇ ਦੱਸਿਆ ਹੈ ਕਿ ਇਸ ਚਿੰਤਨ ਦਾ ਪ੍ਰਗਟਾਵਾ ਪਰੀ-ਕਹਾਣੀਆਂ, ਦੰਦ-ਕਥਾਵਾਂ, ਮੁਹਾਵਰੇ ਅਤੇ ਅਖਾਣਾਂ ਰਾਹੀਂ ਹੁੰਦਾ ਹੈ। ਕਹਾਵਤਾਂ ਅਤੇ ਲੋਕ-ਤੱਥ ਹੀ ਅਸਲ ਵਿੱਚ ਲੋਕਾਂ ਦੀ ਚਿੰਤਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪ੍ਰਗਟਾਉਂਦੇ ਹਨ, ਤੇ ਬੇਹੱਦ ਸਿੱਖਿਆਦਾਇਕ ਹੁੰਦੇ ਹਨ। ਨਵੇਂ ਲੇਖਕਾਂ ਨੂੰ ਇਸ ਸਮੱਗਰੀ ਦਾ ਮਹਿਜ਼ ਇਸੇ ਲਈ ਹੀ ਗਿਆਨ ਹਾਸਿਲ ਨਹੀਂ ਕਰਨਾ ਚਾਹੀਦਾ ਕਿ ਇਸ ਨਾਲ ਸ਼ਬਦਾਂ ਦੀ ਬੱਚਤ, ਸਾਰਪੂਰਨਤਾ ਅਤੇ ਕਲਪਨਾ ਦੀ ਉੱਚਕੋਟੀ ਦੀ ਸਿੱਖਿਆ ਮਿਲਦੀ ਹੈ, ਸਗੋਂ ਇਸ ਵਜ੍ਹਾ ਲਈ ਵੀ ਕਰਨਾ ਚਾਹੀਦਾ ਹੈ ਕਿ ਸੋਵੀਅਤਾਂ ਦੀ ਧਰਤੀ ਦੀ ਵਸੋਂ ਦਾ ਵਧੇਰੇ ਹਿੱਸਾ ਕਿਸਾਨਾਂ ਦਾ ਹੈ, ਇਹੀ ਉਹ ਮਿੱਟੀ ਹੈ ਜਿਸਤੋਂ ਇਤਿਹਾਸ ਨੇ ਫੈਕਟਰੀ ਮਜ਼ਦੂਰ, ਸ਼ਹਿਰਾਂ ਦੀ ਨਿੱਕ-ਬੁਰਜ਼ੂਆਜ਼ੀ, ਵਪਾਰੀ, ਪੁਜਾਰੀ, ਸਰਕਾਰੀ ਅਧਿਕਾਰੀ, ਕੁਲੀਨ, ਵਿਦਵਾਨ ਅਤੇ ਕਲਾਕਾਰ ਘੜੇ ਹਨ। ਕਿਸਾਨਾਂ ਦੇ ਮਨ ਲਗਾਤਾਰ ਉਹਨਾਂ ਲੋਕਾਂ ਦੇ ਪ੍ਰਭਾਵ ਅਧੀਨ ਰਹੇ ਹਨ, ਜਿਹੜੇ ਰਾਜਕੀ ਚਰਚ ਅਤੇ ਉਸ ਚਰਚ ਨਾਲੋਂ ਟੁੱਟ ਕੇ ਅੱਡ ਹੋਏ ਵੱਖ-ਵੱਖ ਫਿਰਕਿਆਂ ਦਾ ਨਿਯੰਤਰਣ ਕਰਦੇ ਸਨ। ਸਦੀਆਂ ਤੱਕ ਕਿਸਾਨਾਂ ਨੂੰ ਬਣੇ-ਬਣਾਏ ਅਤੇ ਪੂਰਵ-ਨਿਰਧਾਰਤ ਰੂਪਾਂ ਵਿੱਚ ਸੋਚਣ ਦੀ ਸਿੱਖਿਆ ਦਿੱਤੀ ਗਈ ਹੈ, ਜਿਵੇਂ ਕਹਾਵਤਾਂ ਅਤੇ ਲੋਕ-ਤੱਥ, ਜਿਹਨਾਂ ਵਿੱਚੋਂ ਜ਼ਿਆਦਾਤਰ ਸੰਖੇਪ ਰੂਪ ਵਿੱਚ ਸ਼ਬਦ-ਬੱਧ ਕੀਤੀਆਂ ਚਰਚ ਦੀਆਂ ਸਿੱਖਿਆਵਾਂ ਤੋਂ ਬਿਨਾਂ ਹੋਰ ਕੁਝ ਨਹੀਂ ਹਨ...
ਜਦੋਂ ਮੈਂ 'ਰੂੜੀਵਾਦੀਆਂ' ਦੁਆਰਾ, ਉਹਨਾਂ ਲੋਕਾਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹੀਆਂ ਜਿਹੜੇ ਨਿਰੰਕੁਸ਼ ਸ਼ਾਸ਼ਨ ਦੀ ਹਮਾਇਤ ਕਰਦੇ ਸਨ, ਤਾਂ ਉਹਨਾਂ ਵਿੱਚ ਮੈਨੂੰ ਕੋਈ ਵੀ ਨਵੀਂ ਗੱਲ ਨਾ ਮਿਲੀ, ਕਿਉਂਕਿ ਹਰ ਸਫ਼ੇ 'ਤੇ ਕਿਸੇ ਅਖਾਣ ਦੀ, ਜਿਸਨੂੰ ਮੈਂ ਬਚਪਨ ਤੋਂ ਹੀ ਜਾਣਦਾ ਸਾਂ, ਖੋਲ੍ਹ ਕੇ, ਪੂਰੇ ਵਿਸਥਾਰ ਸਹਿਤ ਵਿਆਖਿਆ ਹੀ ਕੀਤੀ ਹੋਈ ਸੀ। ਮੇਰੇ ਲਈ ਇਹ ਸਪਸ਼ਟ ਹੀ ਸੀ ਕਿ ਰੂੜੀਵਾਦੀਆਂ - ਕ. ਲਿਓਕਤੀਯੇਵ, ਕ. ਪੇਬੇਦੋਨੋਸਸੇਵ ਅਤੇ ਉਹਨਾਂ ਜਿਹੇ ਹੀ ਹੋਰਾਂ - ਦੀ ਗੂੜ੍ਹ ਸਿਆਣਪ ਉਹਨਾਂ "ਲੋਕਾਂ ਦੀ ਸਿਆਣਪ" ਨਾਲ ਗੜੁੱਚ ਸੀ, ਜਿਸ 'ਤੇ ਚਰਚ ਦੀ ਭਾਵਨਾ ਦੀ ਗਹਿਰੀ ਛਾਪ ਸੀ।