Back ArrowLogo
Info
Profile

...ਆਮ ਤੌਰ 'ਤੇ, ਲੋਕ-ਤੱਥ ਅਤੇ ਅਖਾਣਾਂ ਵਿੱਚ ਕਿਰਤੀ ਲੋਕਾਂ ਦੁਆਰਾ ਗ੍ਰਹਿਣ ਕੀਤੇ ਸਮਾਜਿਕ ਅਤੇ ਇਤਿਹਾਸਕ ਅਨੁਭਵ ਸੰਖੇਪ ਰੂਪ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਲੇਖਕ ਲਈ ਅਜਿਹੀ ਸਮੱਗਰੀ ਤੋਂ ਜਾਣੂ ਹੋਣਾ ਬੇਹੱਦ ਲਾਜ਼ਮੀ ਹੈ ਜੋ ਉਸਨੂੰ ਸ਼ਬਦਾਂ ਨੂੰ ਮੁੱਠੀ ਵਿੱਚ ਮੀਚੀਆਂ ਉਂਗਲਾਂ ਵਾਂਗੂੰ ਬੰਨਣਾ ਅਤੇ ਨਾਲ ਹੀ ਹੋਰਨਾਂ ਦੁਆਰਾ ਬੰਨ੍ਹੇ ਸ਼ਬਦਾਂ ਨੂੰ ਖੋਲ੍ਹ ਕੇ ਰੱਖਣਾ ਸਿਖਾਵੇ ਅਤੇ ਉਹ ਵੀ ਇਸ ਢੰਗ ਨਾਲ ਕਿ ਉਹ ਗੁਪਤ ਅਰਥ ਸਾਹਮਣੇ ਆ ਜਾਣ ਜੋ ਸਮੇਂ ਦੇ ਕਾਰਜਾਂ ਦੇ ਵਿਰੋਧੀ ਹਨ ਜਾਂ ਅਪ੍ਰਚੱਲਿਤ ਹਨ।

ਮੈਂ ਅਖਾਣਾਂ ਜਾਂ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮੁਹਾਵਰਿਆਂ ਦੇ ਰੂਪ ਵਿੱਚ ਚਿੰਤਨ ਕਰਕੇ ਬਹੁਤ ਕੁਝ ਸਿੱਖਿਆ ਹੈ। ਮੈਨੂੰ ਹੇਠ ਲਿਖੀ ਘਟਨਾ ਚੇਤੇ ਆਉਂਦੀ ਹੈ: ਮੇਰਾ ਦੋਸਤ ਯਾਕੋਵ ਸੋਲਦਾਤੋਵ, ਚੌਂਕੀਦਾਰ ਸੀ, ਅਤੇ ਮਖੌਲ ਕਰਨੇ ਉਸਨੂੰ ਓਨੇ ਹੀ ਪਸੰਦ ਸਨ ਜਿੰਨੇ ਕਿ ਕਿਸੇ ਨੂੰ ਵੀ ਹੁੰਦੇ ਹਨ। ਇੱਕ ਦਿਨ ਉਹ ਨਵੇਂ ਝਾੜੂ ਨਾਲ ਗਲੀ ਸੁੰਭਰ ਰਿਹਾ ਸੀ।

ਯਾਕੋਵ ਨੇ ਮੇਰੇ ਵੱਲ ਤੱਕਿਆ, ਅੱਖ ਮਾਰੀ ਅਤੇ ਫ਼ਿਕਰਾ ਕਸਿਆ:

“ਮੈਂ ਚਾਹੇ ਕੁਝ ਵੀ ਕਰਾਂ, ਕੋਈ ਫਾਇਦਾ ਨਹੀਂ ਹੁੰਦਾ; ਜਿੰਨੀ ਮੈਂ ਸਫਾਈ ਕਰਦਾ ਹਾਂ, ਓਨਾ ਹੀ ਗੰਦ ਫਿਰ ਪੈ ਜਾਂਦਾ ਹੈ।"

ਮੈਨੂੰ ਜਾਪਿਆ ਕਿ ਉਸਨੇ ਗੱਲ ਤਾਂ ਠੀਕ ਕਹੀ ਹੈ। ਜੇ ਗੁਆਂਢੀ ਸੜਕ ਦਾ ਆਪਣਾ ਹਿੱਸਾ ਸਾਫ-ਸੁਥਰਾ ਰੱਖਣ ਤਾਂ ਵੀ ਹਵਾ ਆਲੇ-ਦੁਆਲੇ ਦੀਆਂ ਸੜਕਾਂ ਤੋਂ ਧੂੜ-ਮਿੱਟੀ ਲੈ ਹੀ ਆਵੇਗੀ। ਜੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਸਾਫ ਵੀ ਕਰ ਦਿੱਤੀਆਂ ਜਾਣ ਤਾਂ ਵੀ ਧੂੜ-ਮਿੱਟੀ ਦੇ ਬੱਦਲ ਖੇਤਾਂ ਤੋਂ ਅਤੇ ਆਲੇ-ਦੁਆਲੇ ਦੀਆਂ ਸੜਕਾਂ ਤੇ ਗੁਆਂਢੀ ਸ਼ਹਿਰਾਂ ਤੋਂ ਉੱਡ ਕੇ ਪਹੁੰਚ ਹੀ ਜਾਣਗੇ । ਬੇਸ਼ੱਕ ਆਦਮੀ ਨੂੰ ਆਪਣੇ ਘਰ ਦੇ ਆਲੇ-ਦੁਆਲੇ ਦਾ ਇਲਾਕਾ ਸਾਫ਼ ਰੱਖਣਾ ਚਾਹੀਦਾ ਹੈ ਪਰ ਜੇ ਇਸਦਾ ਵਿਸਤਾਰ ਪੂਰੀ ਗਲੀ, ਪੂਰੇ ਸ਼ਹਿਰ ਅਤੇ ਕੁੱਲ ਸੰਸਾਰ ਤੱਕ ਕੀਤਾ ਜਾਵੇ ਤਾਂ ਆਦਮੀ ਦੀ ਕਿਰਤ ਕਿਤੇ ਵਧੇਰੇ ਕਾਰਗਰ ਹੋਵੇਗੀ।

ਇਸੇ ਤਰੀਕੇ ਨਾਲ ਕਹਾਵਤਾਂ ਬਣਾਈਆਂ ਜਾ ਸਕਦੀਆਂ ਹਨ। ਕਹਾਵਤ ਦਾ ਜਨਮ ਕਿਸ ਤਰਾਂ ਹੁੰਦਾ ਹੈ ਇਸਦੀ ਇੱਕ ਉਦਾਹਰਣ ਇਹ ਹੈ: ਇੱਕ ਵਾਰ ਜਦੋਂ ਨੀਜ਼ਨੀ ਨੋਵਗੋਰੋਦ ਵਿੱਚ ਹੈਜ਼ਾ ਫੈਲਿਆ ਤਾਂ ਉੱਥੋਂ ਦੇ ਕਿਸੇ ਆਦਮੀ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਡਾਕਟਰ ਰੋਗੀਆਂ ਨੂੰ ਮਾਰ ਦਿੰਦੇ ਹਨ। ਗਵਰਨਰ ਬਰਾਨੋਵ ਨੇ ਉਸਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਅਤੇ ਉਸਨੂੰ ਹਸਪਤਾਲ ਵਿੱਚ ਹੈਜ਼ੇ ਦੇ ਰੋਗੀਆਂ ਦੀ ਸੇਵਾ ਕਰਨ ਲਈ ਭੇਜ ਦਿੱਤਾ।

ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਬਾਅਦ ਜਦੋਂ ਉਸ ਵਿਅਕਤੀ ਨੇ ਗਵਰਨਰ ਨੂੰ ਇਸ ਸਿੱਖਿਆ ਲਈ ਧੰਨਵਾਦ ਕੀਤਾ ਤਾਂ ਗਵਰਨਰ ਨੇ ਜਵਾਬ ਦਿੱਤਾ:

"ਜਦੋ ਸੱਚਾਈ ਸਿੱਧੀ ਅੱਖਾਂ 'ਚ ਆ ਕੇ ਵੱਜਦੀ ਹੈ, ਤੁਸੀਂ ਝੂਠ ਬੋਲਣਾ ਛੱਡ ਦਿੰਦੇ ਹੋ।" ਬਰਾਨੋਵ ਜ਼ਰਾ ਅੱਖੜ ਆਦਮੀ ਸੀ, ਪਰ ਬੇਵਕੂਫ ਨਹੀਂ ਸੀ ਅਤੇ ਮੇਰਾ ਖਿਆਲ ਹੈ ਕਿ ਇਸ ਤਰਾਂ ਦੀਆਂ ਗੱਲਾਂ ਕਰ ਸਕਦਾ ਸੀ। ਫਿਰ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਇਹ ਗੱਲ ਕਿਸ ਨੇ ਕਹੀ ?

ਅਜਿਹੇ ਸਨ ਉਹ ਸਜੀਵ ਵਿਚਾਰ ਜਿਹਨਾਂ ਤੋਂ ਮੈਂ ਸੋਚਣਾ ਅਤੇ ਲਿਖਣਾ ਸਿੱਖਿਆ।

54 / 395
Previous
Next