

ਕਿਤਾਬਾਂ ਵਿੱਚੋਂ ਮੈਨੂੰ ਉਹੀ ਵਿਚਾਰ ਮਿਲੇ ਜੋ ਮੈਂ ਚੌਂਕੀਦਾਰਾਂ, ਵਕੀਲਾਂ ਅਤੇ ਸਾਬਕਾ ਅਮੀਰ ਲੋਕਾਂ ਤੋਂ ਅਤੇ ਹੋਰ ਹਰ ਪ੍ਰਕਾਰ ਦੇ ਲੋਕਾਂ ਤੋਂ ਸੁਣੇ ਸਨ । ਪਰ ਕਿਤਾਬਾਂ ਵਿੱਚ ਇਹ ਵੱਖਰੇ ਢੰਗ ਨਾਲ ਕਹੇ ਗਏ ਸਨ। ਅਤੇ ਇਸ ਤਰ੍ਹਾਂ ਜੀਵਨ ਅਤੇ ਸਾਹਿਤ ਦੇ ਤੱਥਾਂ ਨੇ ਇੱਕ ਦੂਜੇ ਦੀ ਪੂਰਤੀ ਕੀਤੀ।
ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਸਾਹਿਤਕਾਰ ਅਤੇ ਲੇਖਕ "ਟਾਈਪਾਂ" ਦੀ ਅਤੇ ਹੋਰ ਪਾਤਰਾਂ ਦੀ ਰਚਨਾ ਕਿਵੇਂ ਕਰਦੇ ਹਨ, ਪਰ ਸ਼ਾਇਦ ਚੰਗਾ ਹੋਵੇਗਾ ਜੋ ਮੈਂ ਦੇ ਦਿਲਚਸਪ ਮਿਸਾਲਾਂ ਹੋਰ ਦਿਆਂ।
ਗੇਟੇ ਦਾ ‘ਫਾਉਸਟ' ਕਲਾਤਮਕ ਰਚਨਾਤਮਕਤਾ ਦੀ ਇੱਕ ਉੱਤਮ ਉਪਜ ਹੈ, ਕਲਾਤਮਕ ਰਚਨਾਤਮਕਤਾ ਸਦਾ ਕਲਪਿਤ ਅਤੇ ਮਨਘੜਤ ਹੁੰਦੀ ਹੈ, ਜਾਂ ਹੋਰ ਚੰਗੀ ਤਰਾਂ ਕਹਿਣਾ ਹੋਵੇ ਤਾਂ, ਜੀਵਨ ਦੁਆਰਾ ਮੁਹੱਈਆ ਕਰਵਾਈ ਸਮੱਗਰੀ 'ਤੇ ਇੱਕ ਤਰਾਂ ਦੀ ਕਲਪਨਾ ਦੀ ਪਾਣ ਚੜਾਉਣਾ ਅਤੇ ਨਾਲ ਹੀ ਵਿਚਾਰਾਂ ਦਾ ਬਿੰਬਾਂ ਵਿੱਚ ਅਨੁਵਾਦ ਵੀ ਹੁੰਦੀ ਹੈ। ਮੈਂ ਕੋਈ ਵੀਹ ਕੁ ਸਾਲਾਂ ਦਾ ਸਾਂ ਜਦੋਂ ਮੈਂ ਪਹਿਲੀ ਵਾਰ 'ਫਾਉਸਟ' ਪੜ੍ਹਿਆ, ਅਤੇ ਕੁਝ ਦਿਨਾਂ ਬਾਅਦ ਮੈਨੂੰ ਪਤਾ ਚੱਲਿਆ ਕਿ ਜਰਮਨ ਗੇਟੇ ਤੋਂ ਕੋਈ ਦੇ ਸੋ ਸਾਲ ਪਹਿਲਾਂ ਕ੍ਰਿਸਟੋਫਰ ਮਾਰਲਾ ਨਾਮਕ ਇੱਕ ਅੰਗਰੇਜ਼ ਨੇ 'ਫਾਉਸਟ' ਬਾਰੇ ਲਿਖਿਆ ਸੀ; ਕਿ ਘਟੀਆ ਅਤੇ ਭੜਕੀਲਾ ਪੋਲਿਸ਼ ਨਾਵਲ ‘ਪਾਨ ਤਵਾਰਦੇਵਸਕੀ ਅਤੇ ਇਸੇ ਤਰਾਂ ਫਰਾਂਸੀਸੀ ਲੇਖਕ ਪਾਲ ਮੂਸੇ ਦਾ Jean le trouvrur (ਸੁੱਖ ਦਾ ਖੋਜੀ) ਵੀ ਇੱਕ ਪ੍ਰਕਾਰ ਦਾ 'ਫਾਉਸਟ' ਸੀ, ਕਿ ਫਾਉਸਟ ਬਾਰੇ ਸਾਰੀਆਂ ਕਿਤਾਬਾਂ ਦਾ ਸੋਮਾ ਮੱਧ-ਯੁੱਗ ਦੀ ਇੱਕ ਕਥਾ ਸੀ। ਇਹ ਕਥਾ ਇੱਕ ਅਜਿਹੇ ਆਦਮੀ ਬਾਰੇ ਸੀ ਜਿਸਨੇ ਨਿੱਜੀ ਸੁੱਖ ਅਤੇ ਹੋਰਨਾਂ ਲੋਕਾਂ ਤੇ ਕੁਦਰਤ ਦੇ ਰਹੱਸਾਂ 'ਤੇ ਆਪਣਾ ਅਧਿਕਾਰ ਜਮਾਉਣ ਦੀ ਧੁਨ ਵਿੱਚ ਸ਼ੈਤਾਨ ਕੋਲ ਆਪਣੀ ਆਤਮਾ ਵੇਚ ਦਿੱਤੀ ਸੀ। ਇਸ ਪ੍ਰਾਚੀਨ ਕਥਾ ਦਾ ਵਿਕਾਸ ਕੀਮੀਆਗਰਾਂ ਦੇ ਜੀਵਨ ਅਤੇ ਕੰਮ ਦੇ ਨਿਰੀਖਣਾਂ ਦਾ ਨਤੀਜਾ ਸੀ ਜਿਹੜੇ ਆਮ ਧਾਂਤਾਂ ਤੋਂ ਸੋਨਾ ਬਣਾਉਣਾ ਅਤੇ ਅੰਮ੍ਰਿਤ ਖੋਜ ਲੈਣਾ ਚਾਹੁੰਦੇ ਸਨ। ਇਹਨਾਂ ਵਿੱਚ ਜਿੱਥੇ ਇੱਕ ਪਾਸੇ ਇਮਾਨਦਾਰ ਸੁਪਨਸਾਜ਼ ਅਤੇ ਇਸ ਵਿਚਾਰ ਦੇ ਦੀਵਾਨੇ ਸ਼ਾਮਿਲ ਸਨ, ਉੱਥੇ ਦੂਜੇ ਪਾਸੇ ਠੱਗ ਅਤੇ ਧੋਖੇਬਾਜ਼ ਵੀ ਸਨ। ਇਹ ਅਜਿਹੇ ਵਿਅਕਤੀਆਂ ਦੁਆਰਾ "ਪਰਮ ਸ਼ਕਤੀ" ਹਾਸਿਲ ਕਰਨ ਦੇ ਯਤਨਾਂ ਦਾ ਥੋਥਾਪਣ ਹੀ ਸੀ ਜਿਸਦਾ ਮਜ਼ਾਕ ਮੱਧ-ਯੁੱਗੀ ਡਾਕਟਰ ਫਾਉਸਟ ਦੇ ਕਾਰਨਾਮਿਆਂ ਦੀ ਕਹਾਣੀ ਵਿੱਚ ਉਡਾਇਆ ਗਿਆ ਹੈ, ਜਿਸ ਨੂੰ ਸਰਵਗਿਆਨ ਅਤੇ ਅਮਰ ਹੋਣ ਦਾ ਵਰਦਾਨ ਦੇਣਾ ਖੁਦ ਸ਼ੈਤਾਨ ਦੇ ਵੀ ਵੱਸੋਂ ਬਾਹਰੀ ਗੱਲ ਸੀ।
ਬਦਕਿਸਮਤ ਫਾਉਸਟ ਦੇ ਨਾਲ ਨਾਲ ਇੱਕ ਹੋਰ ਪਾਤਰ ਪੈਦਾ ਹੋਇਆ ਜਿਸਤੋਂ ਸਾਰੇ ਦੇਸ਼ਾਂ ਦੇ ਲੋਕ ਜਾਣੂ ਹਨ: ਇਟਲੀ ਵਿੱਚ ਉਹ ਪੁਨਚਿਨੇਲ ਹੈ, ਇੰਗਲੈਂਡ ਵਿੱਚ ਪੁੱਚ, ਤੁਰਕੀ ਵਿੱਚ ਕਰਾਪੇਤ ਅਤੇ ਸਾਡੇ ਦੇਸ਼ ਵਿੱਚ ਪੇਤਰੁਸ਼ਕਾ। ਕਠਪੁਤਲੀ ਦੇ ਲੋਕ-ਨਾਚ ਦਾ ਇਹ ਅਜੇਤੂ ਸੂਰਮਾ ਹਰ ਜਗ੍ਹਾ ਅਤੇ ਸਾਰਿਆਂ ਤੋਂ ਬਾਜ਼ੀ ਮਾਰ ਲੈਂਦਾ ਹੈ, ਪੁਲਿਸ, ਪਾਦਰੀ ਅਤੇ ਇੱਥੋਂ ਤੱਕ ਕਿ ਸ਼ੈਤਾਨ ਅਤੇ ਕਾਲ ਨੂੰ ਚਕਮਾ ਦੇ ਜਾਂਦਾ ਹੈ ਅਤੇ ਖੁਦ ਅਮਰ ਹੈ। ਇਸ ਭਲ਼ੇ-