

ਭਾਲੇ ਅਤੇ ਅੱਖੜ ਜਿਹੇ ਪਾਤਰ ਵਿੱਚ ਕਿਰਤੀਆਂ ਨੇ ਖੁਦ ਆਪਣੇ ਆਪ ਨੂੰ ਅਤੇ ਆਪਣੇ ਉਸ ਵਿਸ਼ਵਾਸ ਨੂੰ ਹੀ ਸਾਕਾਰ ਰੂਪ ਵਿੱਚ ਦੇਖਿਆ ਕਿ ਆਖਿਰਕਾਰ ਉਹ ਹੀ ਸਭ ਕਾਸੇ 'ਤੇ ਅਤੇ ਹਰ ਇੱਕ ਚੀਜ਼ 'ਤੇ ਜਿੱਤ ਪ੍ਰਾਪਤ ਕਰਨਗੇ।
ਇਹਨਾਂ ਦੋਹਾਂ ਉਦਾਹਰਣਾਂ ਤੋਂ ਇੱਕ ਵਾਰ ਫਿਰ ਉਹੀ ਗੱਲ ਸਿੱਧ ਹੁੰਦੀ ਹੈ ਜੋ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ "ਗੁੰਮਨਾਮ" ਕ੍ਰਿਤਾਂ ਵੀ ਜਿਹਨਾਂ ਦੇ ਰਚਣਹਾਰਿਆਂ ਬਾਰੇ ਆਪਾਂ ਕੁਝ ਨਹੀਂ ਜਾਣਦੇ", ਕਿਸੇ ਸਮਾਜਿਕ ਗਰੁੱਪ ਦੀਆਂ ਲਖਣਾਇਕ ਵਿਸ਼ੇਸ਼ਤਾਵਾਂ ਅਤੇ ਖਾਸੀਅਤਾਂ ਦੇ ਅਮੂਰਤੀਕਰਨ (abstraction) ਦੇ ਨਿਯਮਾਂ ਦੇ ਅਧੀਨ ਵੀ ਹੁੰਦੀਆਂ ਹਨ ਅਤੇ ਉਸ ਗਰੁੱਪ ਦੇ ਇੱਕ ਪ੍ਰਤੀਨਿਧੀ ਦੀ ਸਖਸ਼ੀਅਤ ਵਿੱਚ ਇਹਨਾਂ ਵਿਸ਼ੇਸ਼ਤਾਵਾਂ ਦੇ ਪ੍ਰਤੀਰੂਪਣ (typification) ਦੇ ਨਿਯਮਾਂ ਦੇ ਅਧੀਨ ਵੀ। ਜਦੋਂ ਕਲਾਕਾਰ ਪੂਰੀ ਇਮਾਨਦਾਰੀ ਨਾਲ ਇਹਨਾਂ ਨਿਯਮਾਂ ਦਾ ਪਾਲਣ ਕਰਦਾ ਹੈ ਤਾਂ ਉਹ ਟਾਈਪ ਦੀ ਰਚਨਾ ਕਰਨ ਦੇ ਯੋਗ ਹੋ ਜਾਂਦਾ ਹੈ। ਇਸੇ ਢੰਗ ਨਾਲ ਚਾਰਲਸ ਦੇ ਕਸਤੇਰ ਨੇ ਆਪਣੇ Thyl Eulenspiegel (ਤੀਲ ਯੂਲੇਂਸਪੀਗਲ) ਦੀ ਰਚਨਾ ਕੀਤੀ, ਜੋ ਫਲੇਮਿੰਗ ਦਾ ਕੌਮੀ ਪ੍ਰਤੀਕ ਹੈ, ਰੋਮਾਂ ਰੋਲਾਂ ਨੇ ਬੁਰਗੰਡੀ ਦੇ ਆਦਮੀ- ਆਪਣੇ Colas Breugnon (ਕੋਲਾਸ ਬੇਗਨਨ) ਦੀ, ਅਤੇ ਅਲਫ਼ੋਸ ਦੋਦੇ ਨੇ-ਆਪਣੇ ਤਾਰਤਰਿਨ ਦੀ, ਜੋ ਪ੍ਰੋਵਾਂਸ ਦਾ ਨਿਵਾਸੀ ਸੀ। ਅਜਿਹੇ "ਪ੍ਰਤੀਨਿਧ" ਪਾਤਰਾਂ ਦਾ ਸਜੀਵ ਚਿਤਰਣ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੇਖਕ ਦੀ ਨਜ਼ਰ ਤਿੱਖੀ ਹੋਵੇ, ਉਸ ਵਿੱਚ ਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਪਰਖਣ ਦੀ ਸਮਰੱਥਾ ਹੋਵੇ ਅਤੇ ਜੇ ਉਹ ਨਿਰੰਤਰ ਅਤੇ ਅਥੱਕ ਰੂਪ ਵਿੱਚ ਅਧਿਐਨ ਕਰਦਾ ਹੋਵੇ। ਜਦੋਂ ਸਹੀ-ਸਟੀਕ ਗਿਆਨ ਨਹੀਂ ਹੋਵੇਗਾ ਤਾਂ ਅਟਕਲਾਂ ਤੋਂ ਕੰਮ ਲੈਣਾ ਪਏਗਾ ਅਤੇ ਦਸਾਂ ਵਿੱਚੋਂ ਨੌ ਅਟਕਲਾਂ ਗਲਤ ਨਿਕਲਣਗੀਆਂ।
ਮੈਂ ਖੁਦ ਨੂੰ ਓਬਲੋਮੋਵ, ਰੁਦਿਨ, ਰਿਆਜ਼ਾਨੋਵ** ਆਦਿ ਜਿਹੇ ਪਾਤਰਾਂ ਦੀ ਰਚਨਾ ਕਰ ਸਕਣ ਵਾਲਾ ਕਸ਼ਲ ਕਲਾਕਾਰ ਨਹੀਂ ਸਮਝਦਾ ਫਿਰ ਵੀ ਫ਼ਮਾ ਗੋਰਦੇਯੇਵ' ਲਿਖਣ ਲਈ ਮੈਨੂੰ ਵਪਾਰੀ ਪਰਿਵਾਰਾਂ ਦੇ ਦਰਜਨਾਂ ਵਾਰਿਸਾਂ ਨੂੰ ਦੇਖਣਾ ਪਿਆ ਜਿਹੜੇ ਆਪਣੇ ਪਿਓ ਦੇ ਜੀਵਨ ਅਤੇ ਕੰਮ ਤੋਂ ਅਸੰਤੁਸ਼ਟ ਸਨ ਅਤੇ ਜਿਨ੍ਹਾਂ ਵਿੱਚ ਇਹ ਅਸਪਸ਼ਟ ਜਿਹੀ ਭਾਵਨਾ ਸੀ ਕਿ ਉਸ ਤਰਾਂ ਦਾ ਇੱਕੋ-ਲੀਹ ਦਾ ਅਤੇ "ਦਮਨਕਾਰੀ ਨੀਰਸ" ਜੀਵਨ ਬਿਤਾਉਣ ਵਿੱਚ ਕੋਈ ਤੁੱਕ ਨਹੀਂ ਹੈ। ਫੋਮਾ ਗੋਰਦੇਯੇਵ ਵਰਗੇ ਲੋਕਾਂ ਵਿੱਚੋਂ ਹੀ, ਜਿਨ੍ਹਾਂ ਦੇ ਭਾਗਾਂ ਵਿੱਚ ਉਕਤਾ ਦੇਣ ਵਾਲਾ ਜੀਵਨ ਬਿਤਾਉਣਾ ਲਿਖਿਆ ਹੋਇਆ ਸੀ ਜੋ ਉਹਨਾਂ ਲਈ ਅਪਮਾਨ ਵਾਲੀ ਗੱਲ ਸੀ, ਅਤੇ ਜਿਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ, ਇੱਕ ਪਾਸੇ ਸ਼ਰਾਬੀ, ਅਵਾਰਾ ਅਤੇ
* ਅਜਿਹੀਆਂ ਕ੍ਰਿਤਾਂ ਨੂੰ ਅਸੀਂ "ਲੋਕ ਰਚਨਾਵਾਂ" ਕਹਿ ਸਕਦੇ ਹਾਂ, ਕਿਉਂਕਿ ਇਹ ਸ਼ਾਇਦ ਸ਼ਿਲਪਕਾਰਾਂ ਦੇ ਗਿਲਡਾਂ ਦੁਆਰਾ ਛੁੱਟੀਆਂ ਦੇ ਦਿਨੀਂ ਮੰਚ 'ਤੇ ਖੇਡਣ ਲਈ ਰਚੀਆਂ ਗਈਆਂ ਸਨ।-ਲੇਖਕ ਵੱਲੋਂ ਨੋਟ।
** ਸਲੇਪਤਸੋਵ ਨੇ ਬਹੁਤ ਵਧੀਆ ਢੰਗ ਨਾਲ ਇਸ ਪਾਤਰ ਨੂੰ ਆਪਣੀ ਕਿਤਾਬ 'ਔਖੇ ਸਮੇਂ' ਵਿੱਚ ਰਾਜ਼ਨੋਚੀਨੇਤ ਬੁੱਧੀਜੀਵੀ ਵਰਗ ਦੀ ਟਾਈਪ ਵਜੋਂ ਚਿਤਰਿਆ ਸੀ।