

ਨਿਕੰਮੇ ਲੋਕ ਨਿਕਲਦੇ ਸਨ, ਅਤੇ ਦੂਜੇ ਪਾਸੇ ਨਿਯਮ ਦੇ ਅਜਿਹੇ ਅਪਵਾਦ ਸਨ ਜਿਵੇਂ ਧਨੀ ਸਾਵਾ ਮੇਰੋਜ਼ਵ ਜਿਹਨਾਂ ਨੇ ਲੈਨਿਨਵਾਦੀ ਅਖ਼ਬਾਰ 'ਇਸਕਰਾ' ਦੇ ਪ੍ਰਕਾਸ਼ਨ ਲਈ ਖਰਚਾ ਦਿੱਤਾ ਸੀ; ਨ. ਪੇਸ਼ਕੋਵ, ਪੇਰਮ ਨਿਵਾਸੀ, ਜਹਾਜ਼ਾਂ ਦੇ ਮਾਲਿਕ ਜੇ ਸਮਾਜਵਾਦੀ-ਇਨਕਲਾਬੀਆਂ ਨੂੰ ਵਿੱਤੀ ਮੱਦਦ ਦਿੰਦੇ ਸਨ, ਕਲੂਗਾ ਦੇ ਫੈਕਟਰੀ ਮਾਲਿਕ ਗੇਂਚਾਰਵ, ਮਾਸਕੋ ਦੇ ਨ. ਸ਼ਿਮਦੂਤ ਅਤੇ ਕਈ ਹੋਰ ਲੋਕ। ਇਹਨਾਂ ਹੀ ਹਲਕਿਆਂ ਵਿੱਚੋਂ ਅਜਿਹੇ ਸੱਭਿਆਚਾਰਕ ਨੇਤਾ ਪੈਦਾ ਹੋਏ ਜਿਵੇਂ ਮਿਲਿਉਤਿਨ, ਚੇਰੇਪੋਵੇਤਸ ਦੇ ਮੇਅਰ, ਅਤੇ ਮਾਸਕੋ ਤੇ ਪ੍ਰਾਂਤਾਂ ਦੇ ਅਨੇਕ ਵਪਾਰੀ, ਜਿਨ੍ਹਾਂ ਨੇ ਵਿਗਿਆਨ, ਕਲਾ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਨੂੰ ਵਿਕਸਤ ਕਰਨ ਵਿੱਚ ਬਹੁਤ ਕੁਸ਼ਲਤਾ ਅਤੇ ਸਮਰਪਣ ਦਾ ਸਬੂਤ ਦਿੱਤਾ। ਫੋਮਾ ਦਾ ਧਰਮ-ਪਿਤਾ ਮਾਯਾਕਿਨ ਵੀ ਉਸ ਵਰਗੇ ਲੋਕਾਂ ਦੇ ਤੁੱਛ ਲੱਛਣਾਂ, "ਕਹਾਵਤਾਂ" ਦਾ ਆਦਮੀ ਹੈ ਅਤੇ ਮੈਂ ਸਮਝਦਾ ਹਾਂ ਕਿ ਉਸ ਮਾਮਲੇ ਵਿੱਚ ਮੈਂ ਕਿਸੇ ਹੱਦ ਤੱਕ ਸੂਝ-ਬੂਝ ਦਾ ਸਬੂਤ ਦਿੱਤਾ ਹੈ, 1905 ਤੋਂ ਬਾਅਦ ਜਦੋਂ ਮਜ਼ਦੂਰਾਂ ਅਤੇ ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਰਾਹੀਂ ਮਾਯਾਕਿਨਾਂ ਦੇ ਸੱਤਾ ਤੱਕ ਪਹੁੰਚਣ ਦਾ ਰਾਸਤਾ ਬਣਾ ਦਿੱਤਾ, ਤਾਂ ਇਹਨਾਂ ਹੀ ਮਾਯਾਕਿਨਾਂ ਨੇ ਮਜ਼ਦੂਰ ਜਮਾਤ ਦੇ ਖਿਲਾਫ਼ ਘੋਲ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਅਤੇ ਉਹ ਅੱਜ ਵੀ ਆਪਣੇ ਪੁਰਾਣੇ ਆਲ੍ਹਣਿਆਂ ਵਿੱਚ ਵਾਪਸ ਜਾਣ ਦੇ ਸੁਪਨੇ ਦੇਖਦੇ ਹਨ।
ਨੌਜਵਾਨ ਲੋਕ ਮੈਨੂੰ ਅਕਸਰ ਪੁੱਛਿਆ ਕਰਦੇ ਹਨ ਕਿ ਮੈਂ "ਕੰਗਾਲ-ਆਵਾਰਾ" ਲੋਕਾਂ ਬਾਰੇ ਕਿਉਂ ਲਿਖਿਆ।
ਇਸ ਲਈ ਕਿਉਂਕਿ ਮੈਂ ਤੁੱਛ ਖੂਹ-ਦੇ-ਡੱਡੂਆਂ ਵਿਚਕਾਰ ਰਹਿੰਦਾ ਸਾਂ ਅਤੇ ਅਜਿਹੇ ਲੋਕਾਂ ਨਾਲ ਘਿਰਿਆ ਹੋਇਆ ਸਾਂ ਜਿਹਨਾਂ ਨੂੰ ਦੂਜਿਆਂ ਦਾ ਖੂਨ ਚੂਸਣ ਅਤੇ ਉਸ ਖੂਨ ਨੂੰ ਪੈਸਿਆਂ ਵਿੱਚ ਤੇ ਫਿਰ ਉਹਨਾਂ ਪੈਸਿਆਂ ਨੂੰ ਰੁਪਈਆਂ ਵਿੱਚ ਬਦਲਣ ਦੀ ਇੱਛਾ ਸਤਾਇਆ ਕਰਦੀ ਸੀ। ਮੇਰੇ 19 ਸਾਲਾ ਪੱਤਰਵਿਹਾਰ-ਕਰਤਾ ਵਾਂਗ ਉਹਨਾਂ ਸਧਾਰਨ ਲੋਕਾਂ ਦੇ ਮੱਛਰ ਵਰਗੇ ਜੀਵਨ ਪ੍ਰਤੀ “ਮੇਰੇ ਵੀ ਰੋਮ-ਰੋਮ ਵਿੱਚ ਘ੍ਰਿਣਾ" ਪੈਦਾ ਹੋ ਗਈ । ਇਹਨਾਂ ਲੋਕਾਂ ਵਿੱਚ ਆਪਸ ਵਿੱਚ ਓਨੀ ਹੀ ਸਮਾਨਤਾ ਸੀ ਜਿੰਨੀ ਕਿ ਟਕਸਾਲ ਵਿੱਚ ਇੱਕੋ ਸਮੇਂ ਢਲੇ ਸਿੱਕਿਆਂ ਵਿੱਚ ਹੁੰਦੀ ਹੈ।
ਮੇਰੇ ਲਈ ਆਵਾਰਾ ਲੋਕ "ਅਸਾਧਾਰਨ" ਲੋਕ ਸਨ । ਉਹ ਆਮ ਲੋਕਾਂ ਤੋਂ ਇਸ ਲਈ ਅਲੱਗ ਸਨ ਕਿਉਂਕਿ ਉਹ ਆਪਣੀ ਜਮਾਤ ਤੋਂ ਕੱਢੇ ਜਾ ਚੁੱਕੇ ਸਨ, ਅਤੇ ਉਹ ਆਪਣੇ ਪਿਛੋਕੜ ਦੀਆਂ ਸਭ ਤੋਂ ਵਧੇਰੇ ਲਖਣਾਇਕ ਵਿਸ਼ੇਸ਼ਤਾਵਾਂ ਗੁਆ ਚੁੱਕੇ ਸਨ।
ਇਹਨਾਂ ਕੰਗਾਲ-ਆਵਾਰਾ ਲੋਕਾਂ ਵਿੱਚ ਨੀਜ਼ਨੀ ਨੋਵਗੋਰੋਦ ਦੀ ਅਖੌਤੀ ਮਿਲੀਓਨਕਾ ਸੜਕ 'ਤੇ ਰਹਿਣ ਵਾਲਿਆਂ ਵਿੱਚ ਕੱਲ੍ਹ ਦੇ ਸੁਖੀ-ਸੰਪੰਨ ਨਾਗਰਿਕ ਸਨ। ਇਹਨਾਂ ਵਿੱਚ ਮਿੱਠੇ ਸੁਪਨੇ ਦੇਖਣ ਵਾਲਾ ਮੇਰਾ ਮਮੇਰਾ ਭਾਈ ਅਲੈਕਸਾਂਦਰ ਕਾਸ਼ੀਰਿਨ, ਇੱਕ ਇਤਾਲਵੀ ਚਿੱਤਰਕਾਰ ਤੋਨਤੀਨੀ, ਜਿਮਨੇਜ਼ੀਅਮ ਦਾ ਇੱਕ ਸਾਬਕਾ ਅਧਿਆਪਕ ਗਲਾਦਕੋਵ, ਇੱਕ ਬੈਰਨ, ਪੁਲਿਸ ਦਾ ਇੱਕ ਸਾਬਕਾ ਸਬ-ਇੰਸਪੈਕਟਰ ਜੋ ਡਕੈਤੀ ਦੀ ਸਜ਼ਾ ਕੱਟ ਕੇ ਆਇਆ