Back ArrowLogo
Info
Profile

ਸੀ ਅਤੇ ਇੱਕ ਨਾਮੀ ਚੋਰ, ਜਿਸਦਾ ਅਸਲੀ ਨਾਮ ਵਾਨਦੇਰ ਫ਼ਲਿਟ ਸੀ ਪਰ ਜਿਸਨੂੰ "ਨਿਕੋਲਕਾ ਜਨਰਲ ਸਾਹਿਬ" ਕਿਹਾ ਜਾਂਦਾ ਸੀ, ਸ਼ਾਮਿਲ ਸਨ।

ਤਰ੍ਹਾਂ-ਤਰ੍ਹਾਂ ਦੇ ਪਰ ਇੱਕੋ ਜਿਹੇ ਸੁਭਾਅ ਵਾਲੇ ਕੋਈ ਵੀਹ ਕੁ ਆਦਮੀ ਕਜ਼ਾਨ ਵਿੱਚ ਸਤੇਕਲਿਆਨਾ ਜਾਵੇਦ ਵਿਖੇ ਰਹਿੰਦੇ ਸਨ । ਇਹਨਾਂ ਵਿੱਚ ਰਾਦਲੋਵ ਜਾਂ ਰਾਦੁਨੋਵ ਨਾਮ ਦਾ ਇੱਕ "ਵਿਦਿਆਰਥੀ" ਸੀ, ਚੀਥੜੇ ਅਤੇ ਹੱਡੀਆਂ ਜਮਾਂ ਕਰਨ ਵਾਲਾ ਇੱਕ ਬੁੱਢਾ ਆਦਮੀ ਸੀ ਜਿਸਨੇ ਦਸ ਸਾਲ ਜੇਲ੍ਹ ਵਿੱਚ ਸਖ਼ਤ ਮਿਹਨਤ ਕਰਦਿਆਂ ਕੱਟੇ ਸਨ, ਕਦੇ ਗਵਰਨਰ ਆਂਦਰੀਯੇਵਸਕੀ ਦਾ ਅਰਦਲੀ ਰਹਿ ਚੁੱਕਿਆ ਵਾਸਕਾ ਗ੍ਰਾਚਿਕ, ਇੱਕ ਪਾਦਰੀ ਦਾ ਲੜਕਾ ਅਤੇ ਇੰਜਣ-ਡਰਾਈਵਰ ਰੋਦਜ਼ੀਯੇਵਿੱਚ ਅਤੇ ਦਵੀਦੋਵ ਨਾਮਕ ਇੱਕ ਵੈਟਰਨਰੀ ਸਰਜਨ ਸੀ। ਇਹਨਾਂ ਵਿੱਚੋਂ ਜਿਆਦਾਤਰ ਰੋਗੀ ਸਨ. ਹੱਦੋਂ ਵੱਧ ਸ਼ਰਾਬ ਪੀਂਦੇ ਸਨ ਅਤੇ ਲੜਦੇ ਝਗੜਦੇ ਰਹਿੰਦੇ ਸਨ । ਪਰ ਉਹਨਾਂ ਵਿੱਚ ਭਾਈਚਾਰਾ ਅਤੇ ਇੱਕ-ਦੂਜੇ ਦੀ ਮੱਦਦ ਕਰਨ ਦੀ ਭਾਵਨਾ ਸੀ। ਉਹ ਜਿੰਨਾ ਵੀ ਕਮਾਉਂਦੇ ਜਾਂ ਚੋਰੀ ਕਰਦੇ ਉਹ ਸਾਰਾ ਰਲ-ਮਿਲ ਕੇ ਭੋਜਨ ਜਾਂ ਸ਼ਰਾਬ 'ਤੇ ਖਰਚ ਕਰ ਦਿੰਦੇ ਸਨ । ਮੈਂ ਦੇਖਦਾ ਸੀ ਕਿ ਭਾਂਵੇ ਉਹਨਾਂ ਦੀ ਜ਼ਿੰਦਗੀ "ਆਮ ਲੋਕਾਂ" ਨਾਲੋਂ ਕਿਤੇ ਸਖ਼ਤ ਸੀ, ਪਰ ਇਹ ਲੋਕ ਆਪਣੇ ਆਪ ਨੂੰ ਉਹਨਾਂ ਨਾਲੋਂ ਉੱਤਮ ਮੰਨਦੇ ਸਨ, ਕਿਉਂਕਿ ਉਹਨਾਂ ਵਿੱਚ ਲੋਭ-ਲਾਲਚ ਨਹੀਂ ਸੀ, ਉਹ ਇੱਕ ਦੂਜੇ ਨੂੰ ਪੈਰਾਂ ਥੱਲ ਲਿਤਾੜਦੇ ਨਹੀਂ ਸਨ ਅਤੇ ਪੈਸਾ ਜੋੜਨ ਦੇ ਚੱਕਰਾਂ ਵਿੱਚ ਨਹੀਂ ਪੈਂਦੇ ਸਨ। ਇਹਨਾਂ ਵਿੱਚੋਂ ਕੁਝ ਲੋਕ ਪੈਸਾ ਬਚਾ ਸਕਦੇ ਸਨ ਕਿਉਂਕਿ ਉਹਨਾਂ ਵਿੱਚ "ਸਰਫ਼ਾਖੋਰੀ” ਦੀ ਕੁਝ ਆਦਤ ਅਤੇ "ਸਧਾਰਨ" ਜ਼ਿੰਦਗੀ ਦਾ ਕੁਝ ਪਿਆਰ ਬਾਕੀ ਰਹਿ ਗਿਆ ਸੀ। ਉਹਨਾਂ ਕੋਲ ਕੁਝ ਬੱਚਤ ਹੋ ਸਕਦੀ ਸੀ ਕਿਉਂਕਿ ਵਾਸਕਾ ਗ੍ਰਾਚਿਕ ਜਿਹੜਾ ਇੱਕ ਚਲਾਕ ਅਤੇ ਸਫ਼ਲ ਚੋਰ ਸੀ, ਅਕਸਰ ਆਪਣਾ ਚੋਰੀ ਦਾ ਮਾਲ "ਖ਼ਜ਼ਾਨਚੀ" ਰੋਦਜ਼ਿਯਵਿੱਚ ਨੂੰ ਸੌਂਪ ਦਿਆ ਕਰਦਾ ਸੀ ਜੋ "ਭਾਈਚਾਰੇ” ਦਾ ਇੱਕ ਤਰਾਂ ਨਾਲ ਜਨਰਲ ਮੈਨੇਜਰ ਸੀ, ਜਿਸ 'ਤੇ ਸਾਰਿਆਂ ਨੂੰ ਭਰੋਸਾ ਸੀ ਅਤੇ ਜਿਹੜਾ ਹੈਰਾਨੀਜਨਕ ਰੂਪ ਵਿੱਚ ਨਰਮ ਸੁਭਾਅ ਅਤੇ ਕਮਜ਼ੋਰ ਇਰਾਦੇ ਵਾਲਾ ਆਦਮੀ ਸੀ।

ਮੈਂ ਕਈ ਦ੍ਰਿਸ਼ ਯਾਦ ਕਰ ਸਕਦਾ ਹਾਂ: ਇੱਕ ਵਾਰ ਇਸ ਭਾਈਚਾਰੇ ਦਾ ਇੱਕ ਵਿਅਕਤੀ ਸ਼ਿਕਾਰੀਆਂ ਦੇ ਬੂਟਾਂ ਦਾ ਇੱਕ ਜੋੜਾ ਚੋਰੀ ਕਰਕੇ ਲੈ ਆਇਆ। ਸਰਬਸੰਮਤੀ ਨਾਲ ਤੈਅ ਹੋਇਆ ਕਿ ਇਹਨਾਂ ਨੂੰ ਵੇਚ ਕੇ ਸ਼ਰਾਬ ਪੀਤੀ ਜਾਵੇ। ਪਰ ਰੋਦ ਿਯੇਵਿੱਚ ਨੇ ਜਿਹੜਾ ਕਿ ਥਾਣੇ 'ਚ ਹੋਈ ਪਿਟਾਈ ਕਾਰਨ ਬਿਮਾਰ ਪਿਆ ਸੀ, ਕਿਹਾ ਕਿ ਬੂਟਾਂ ਦਾ ਸਿਰਫ਼ ਉਪਰਲਾ ਹਿੱਸਾ ਵੇਚਿਆ ਜਾਵੇ ਅਤੇ ਬਾਕੀ ਹਿੱਸਾ "ਵਿਦਿਆਰਥੀ" ਨੂੰ ਦੇ ਦੇਣਾ ਚਾਹੀਦਾ ਹੈ ਜਿਸਦੇ ਬੂਟ ਫਟ ਗਏ ਸਨ। ਉਸਨੇ ਕਿਹਾ:

“ਪੈਰਾਂ ਨੂੰ ਠੰਢ ਲੱਗਣ ਨਾਲ ਉਹ ਮਰ ਜਾਵੇਗਾ ਤੇ ਆਦਮੀ ਉਹ ਭਲਾ ਹੈ।"

ਜਦੋਂ ਉੱਪਰਲੇ ਹਿੱਸੇ ਨੂੰ ਬੂਟਾਂ ਤੋਂ ਅਲੱਗ ਕੀਤਾ ਗਿਆ ਤਾਂ ਬੁੱਢੇ ਕੈਦੀ ਨੇ ਸੁਝਾਅ ਦਿੱਤਾ ਕਿ ਉਹਨਾਂ ਦੇ ਵੀ ਬੂਟ ਬਣਾ ਲੈਣੇ ਚਾਹੀਦੇ ਹਨ—ਇੱਕ ਆਪਣੇ ਲਈ ਅਤੇ ਇੱਕ ਜੋੜਾ ਰੋਦਜ਼ਿਯੇਵਿੱਚ ਲਈ । ਮਤਲਬ ਕਿ ਸ਼ਰਾਬ ਪੀਣ ਦੀ ਨੌਬਤ ਹੀ ਨਹੀਂ ਆਈ। ਗ੍ਰਾਚਿਕ

58 / 395
Previous
Next