Back ArrowLogo
Info
Profile

ਜਦੋਂ ਨਾਇਕ ਦੀ ਸਿਰਜਣਾ ਹੋ ਗਈ ਅਤੇ ਉਸਦੀ ਤਾਕਤ ਅਤੇ ਸੁੰਦਰਤਾ, ਮਾਣ ਅਤੇ ਆਦਰ ਦੇ ਪਾਤਰ ਬਣ ਗਏ, ਤਾਂ ਲੋਕਾਂ ਨੇ ਉਸਨੂੰ ਦੇਵਤੇ ਦਾ ਰੂਪ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ, ਤਾਂ ਕਿ ਆਪਣੀ ਜੱਥੇਬੰਦਕ ਊਰਜਾ ਕੁਦਰਤ ਦੀਆਂ ਤਾਕਤਾਂ ਦੇ ਵਿਰੋਧ ਵਿੱਚ ਖੜੀ ਕੀਤੀ ਜਾ ਸਕੇ । ਕੁਦਰਤ ਦੀਆਂ ਇਹ ਤਾਕਤਾਂ ਆਪਸ ਵਿੱਚ ਇੱਕ ਦੂਜੇ ਪ੍ਰਤੀ ਅਤੇ ਮਨੁੱਖਤਾ ਪਤੀ ਵੀ ਦੁਸ਼ਮਣਾਨਾ ਰਵੱਈਆ ਰੱਖਦੀਆਂ ਸਨ। ਮਨੁੱਖਾਂ ਅਤੇ ਦੇਵਤਿਆਂ ਦੇ ਇਸ ਭੇੜ ਨੇ ਹੀ ਮਨੁੱਖਤਾ ਦੇ ਪ੍ਰਤਿਭਾਵਾਨ ਪਾਤਰ ਪ੍ਰਮੇਥੀਅਸ ਦੀ ਵਿਰਾਟ ਸਖਸ਼ੀਅਤ ਨੂੰ ਜਨਮ ਦਿੱਤਾ, ਇੱਥੇ ਆ ਕੇ ਲੋਕਾਂ ਦੀ ਰਚਨਾਤਮਕਤਾ ਵਿਸ਼ਵਾਸ ਦੇ ਚਿੰਨ੍ਹਾਂ ਦੀ ਸਿਖ਼ਰ ਨੂੰ ਛੂੰਹਦੀ ਹੈ, ਕਿਉਂਕਿ ਇਸ ਚਿੰਨ ਵਿੱਚ ਲੋਕਾਂ ਨੇ ਆਪਣੀਆਂ ਅਕਾਂਖਿਆਵਾਂ ਦੀ ਉੱਚਤਾ, ਅਤੇ ਦੇਵਤਿਆਂ ਨਾਲ ਸ਼ਰੀਕੇਬਾਜ਼ੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ।

ਜਿਵੇਂ ਜਿਵੇਂ ਲੋਕਾਂ ਦੀ ਗਿਣਤੀ ਵਧਦੀ ਗਈ ਕਬੀਲਿਆਂ ਦਰਮਿਆਨ ਆਪਸੀ ਸੰਘਰਸ਼ ਸ਼ੁਰੂ ਹੋ ਗਿਆ, ਅਤੇ "ਅਸੀਂ" ਦੇ ਸੰਕਲਪ ਵਾਲੇ ਸਮੂਹ ਦੇ ਨੇੜੇ ਕਿਤੇ ਹੁਣ "ਉਹ" ਦੇ ਸੰਕਲਪ ਵਾਲਾ ਇੱਕ ਸਮੂਹ ਆ ਗਿਆ ਸੀ। "ਮੈਂ" ਦਾ ਸੰਕਲਪ ਇਹਨਾਂ ਦੇ ਆਪਸੀ ਸੰਘਰਸ਼ ਵਿੱਚੋਂ ਹੀ ਉਪਜਿਆ। "ਮੈਂ" ਦੇ ਸੰਕਲਪ ਅਤੇ ਮਹਾਂ-ਕਾਵਿ ਦੇ ਨਾਇਕ ਦੇ ਹੋਂਦ ਵਿੱਚ ਆਉਣ ਦੀ ਪ੍ਰਕਿਰਿਆ ਵਿੱਚ ਕਾਫੀ ਸਾਂਝ ਅਤੇ ਇੱਕਰੂਪਤਾ ਹੈ। ਸਮੂਹ ਲਈ ਵਿਅਕਤੀਤਵ ਦੀ ਰਚਨਾ ਕਰਨੀ ਹੁਣ ਲਾਜ਼ਮੀ ਹੋ ਗਈ, ਕਿਉਂਕਿ ਕੁਦਰਤ ਅਤੇ "ਉਹਨਾਂ" ਖਿਲਾਫ ਸੰਘਰਸ਼ ਵਿੱਚ ਵੱਖ-ਵੱਖ ਕੰਮਾਂ ਵਿੱਚ ਹੱਥ ਵੰਡਾਉਣ ਦੀ, ਕਿਸੇ ਇੱਕ ਖੇਤਰ ਵਿੱਚ ਮੁਹਾਰਤ ਹਾਸਿਲ ਕਰਨ ਦੀ, ਅਤੇ ਸਮੂਹਿਕ ਤਜ਼ਰਬੇ ਨੂੰ ਮੈਂਬਰਾਂ ਵਿੱਚਕਾਰ ਵੰਡਣ ਦੀ ਲੋੜ ਪੈਦਾ ਹੋ ਗਈ ਸੀ। ਇਸ ਪੜਾਅ ਤੋਂ ਸਮੂਹ ਦੀ ਆਂਤਰਿਕ ਊਰਜਾ ਵਿੱਚ ਪਾੜਾ ਪੈਣਾ ਸ਼ੁਰੂ ਹੋ ਗਿਆ। ਜੋ ਵੀ ਹੈ, ਪਰ ਜਦੋਂ ਉਹ ਆਪਣੇ ਵਿਚਕਾਰੋਂ ਕਿਸੇ ਨੂੰ ਆਪਣਾ ਸਰਦਾਰ ਜਾਂ ਪਾਦਰੀ ਚੁਣਦੇ ਤਾਂ ਸਮੂਹ ਉਸਨੂੰ ਆਪਣਾ ਸਾਰਾ ਤਜ਼ਰਬਾ ਬਖਸ਼ ਦਿੰਦਾ, ਬਿਲਕੁਲ ਉਵੇਂ ਹੀ ਜਿਵੇਂ ਉਹਨਾਂ ਨੇ ਆਪਣੇ ਨਾਇਕ ਦੇ ਚਰਿੱਤਰ ਵਿੱਚ ਆਪਣੀ ਸਮੁੱਚੀ ਮਾਨਸਿਕਤਾ ਭਰ ਦਿੱਤੀ ਸੀ। ਪਾਦਰੀ ਜਾਂ ਸਰਦਾਰ ਨੂੰ ਉਸਦੇ ਫਰਜ਼ਾਂ ਦੀ ਜਿਹੜੀ ਮੱਤ ਦਿੱਤੀ ਜਾਂਦੀ ਸੀ, ਜ਼ਰੂਰ ਹੀ ਅਜਿਹੇ ਸੁਝਾਅ ਜਾਂ ਸੰਮੋਹਿਕ ਅਸਰ ਦੁਆਰਾ ਦਿੱਤੀ ਜਾਂਦੀ ਸੀ ਜਿਹੜੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਅਕਸਰ ਦਿੱਤੀ ਜਾਂਦੀ ਹੈ । ਪਰ ਜਦੋਂ ਸਮੂਹ ਨੇ ਇੱਕ ਵਿਅਕਤੀਤਵ ਪੈਦਾ ਕਰ ਲਿਆ, ਤਾਂ ਸਮੂਹ ਨੇ ਆਪਣੀਆਂ ਸ਼ਕਤੀਆਂ ਦੀ ਏਕਤਾ ਦੀ ਆਂਤਰਿਕ ਚੇਤਨਾ ਦੀ ਉਲੰਘਣਾ ਨਹੀਂ ਕੀਤੀ, ਉਸ ਚੇਤਨਾ ਦਾ ਖਾਤਮਾ ਵਿਅਕਤੀ ਦੀ ਮਾਨਸਿਕਤਾ ਵਿੱਚ ਹੀ ਹੋਇਆ। ਜਦੋਂ ਉਹ ਵਿਅਕਤੀ, ਜਿਸਨੂੰ ਸਮੂਹ ਨੇ ਆਪਣੇ ਵਿੱਚੋਂ ਹੀ ਚੁਣਿਆ ਸੀ, ਸਮੂਹ ਦੇ ਅੱਗੇ, ਬਰਾਬਰ ਜਾਂ-ਬਾਅਦ ਵਿੱਚ ਇਸਦੇ ਉੱਪਰ ਆ ਖੜਾ ਹੋਇਆ, ਤਾਂ ਉਹ ਵਿਅਕਤੀ ਪਹਿਲਾਂ ਤਾਂ ਉਹੀ ਕੰਮ ਕਰਦਾ ਰਿਹਾ ਜਿਹੜੇ ਸਮੂਹ ਨੇ ਉਸਨੂੰ ਆਪਣਾ ਅੰਗ ਸਮਝ ਕੇ ਉਸਦੇ ਜਿੰਮੇ ਲਾਏ ਸਨ, ਬਾਅਦ ਵਿੱਚ ਜਦੋਂ ਉਸਨੇ ਕੋਈ ਵਿਸ਼ੇਸ਼ ਮੁਹਾਰਤ ਵਿਕਸਤ ਕਰ ਲਈ ਅਤੇ ਸਮੂਹਿਕ ਤਜ਼ਰਬੇ ਦੁਆਰਾ ਮੁਹੱਈਆ ਕਰਵਾਈ ਸਮੱਗਰੀ ਨੂੰ ਰਲਾਉਣ ਵਿੱਚ ਪਹਿਲ ਦਿਖਾਉਣ ਲੱਗ ਪਿਆ, ਤਾਂ ਉਹ ਆਪਣੇ ਆਪ ਨੂੰ ਇੱਕ ਨਵੀਂ ਰਚਨਾਤਮਕ

67 / 395
Previous
Next