

ਸ਼ਕਤੀ ਵਜੋਂ ਮਹਿਸੂਸ ਕਰਨ ਲੱਗ ਪਿਆ, ਇੱਕ ਅਜਿਹੀ ਸ਼ਕਤੀ ਵਜੋਂ ਜਿਹੜੀ ਸਮੂਹ ਦੀਆਂ ਰੂਹਾਨੀ ਸ਼ਕਤੀਆਂ ਤੋਂ ਆਜ਼ਾਦ ਸੀ।
ਇਹ ਪਲ ਵਿਅਕਤੀਤਵ ਦੇ ਖਿੜਨ ਦੀ ਸ਼ੁਰੂਆਤ ਸੀ, ਇਸਦੀ ਨਵੀਂ ਸਵੈ-ਚੇਤਨਾ ਵਿਅਕਤੀਵਾਦ ਦੇ ਨਾਟਕ ਦਾ ਆਰੰਭ ਸੀ।
ਆਪਣੀ ਸ਼ਕਤੀ ਦੀ ਤੀਬਰ ਭਾਵਨਾ ਅਤੇ ਅਹਿਮੀਅਤ ਦਾ ਅਹਿਸਾਸ ਲੈ ਕੇ ਜਦੋਂ ਉਹ ਵਿਅਕਤੀ ਸਮੂਹ ਵਿੱਚੋਂ ਉੱਭਰਿਆ, ਜਿਸਨੂੰ ਸਮੂਹ ਨੇ ਹੀ ਸਿਰ 'ਤੇ ਬਿਠਾਇਆ ਸੀ, ਪਹਿਲਾਂ ਤਾਂ ਆਪਣੇ ਆਲੇ-ਦੁਆਲੇ ਕਿਸੇ ਤਰ੍ਹਾਂ ਦਾ ਖਲਾਅ ਮਹਿਸੂਸ ਨਾ ਕਰ ਸਕਿਆ, ਕਿਉਂਕਿ ਉਸ ਵਿੱਚ ਵਹਿ ਰਹੀ ਸਮੂਹ ਦੀ ਰੂਹਾਨੀ ਸ਼ਕਤੀ ਦੀ ਧਾਰਾ ਉਸਦਾ ਬਚਾਅ ਕਰਦੀ ਰਹੀ। ਵਿਅਕਤੀ ਦੇ ਪੁੰਗਾਰੇ ਅਤੇ ਵਿਗਾਸ ਵਿੱਚ ਸਮੂਹ ਆਪਣੀ ਤਾਕਤ ਦਾ ਸਬੂਤ ਦੇਖਦਾ ਸੀ ਅਤੇ ਉਸ "ਮੈਂ" ਵਿੱਚ, ਜਿਹੜੀ ਅਜੇ ਤੱਕ ਉਸਦੀ ਦੁਸ਼ਮਣ ਨਹੀਂ ਸੀ ਬਣੀ, ਆਪਣੀ ਸਾਰੀ ਊਰਜਾ ਭਰਦਾ ਰਿਹਾ। ਸਮੂਹ ਆਪਣੇ ਆਗੂ ਦੇ ਹੁਸ਼ਿਆਰ ਦਿਮਾਗ ਅਤੇ ਅਮੀਰ ਪ੍ਰਤਿਭਾ ਦਾ ਤਹਿ ਦਿਲੋਂ ਪ੍ਰਸੰਸਕ ਸੀ, ਅਤੇ ਉਸਦੇ ਸਿਰ 'ਤੇ ਸ਼ਾਨ ਦਾ ਤਾਜ ਰੱਖਦਾ ਸੀ। ਆਗੂ ਦੇ ਸਾਹਮਣੇ ਆਪਣੇ ਕਬੀਲੇ ਦੇ ਮਹਾਂ-ਕਾਵਿਕ ਨਾਇਕਾਂ ਦਾ ਅਕਸ ਹੁੰਦਾ ਸੀ, ਜਿਹੜੇ ਉਸਨੂੰ ਆਪਣੀ ਬਰਾਬਰੀ ਕਰਨ ਲਈ ਵੰਗਾਰਦੇ ਹੋਏ ਪ੍ਰਤੀਤ ਹੁੰਦੇ, ਜਦਕਿ ਆਪਣੇ ਸਰਦਾਰ ਦੇ ਰੂਪ ਵਿੱਚ ਸਮੂਹ ਇੱਕ ਹੋਰ ਨਾਇਕ ਪੈਦਾ ਕਰਨ ਦੀ ਯੋਗਤਾ ਅਨੁਭਵ ਕਰਦਾ ਸੀ। ਅਜਿਹਾ ਕਰ ਸਕਣ ਦੀ ਸੰਭਾਵਨਾ ਕਬੀਲੇ ਲਈ ਬਹੁਤ ਅਹਿਮੀਅਤ ਰੱਖਦੀ ਸੀ. ਕਿਉਂਕਿ ਉਹਨਾਂ ਸਮਿਆਂ ਵਿੱਚ ਕਬੀਲੇ ਦੇ ਕਾਰਨਾਮਿਆਂ ਦੀ ਪ੍ਰਸਿੱਧੀ ਦੁਸ਼ਮਣ ਖਿਲਾਫ਼ ਤਲਵਾਰਾਂ ਜਾਂ ਕੰਧਾਂ ਦੀ ਢਾਲ ਵਰਗਾ ਹੀ ਕੰਮ ਕਰਦੀ ਸੀ।
ਪਹਿਲਾਂ ਤਾਂ "ਮੈਂ" ਨੇ ਸਮੂਹ ਨਾਲ ਆਪਣੇ ਰਿਸ਼ਤੇ ਦੀ ਭਾਵਨਾ ਬਰਕਰਾਰ ਰੱਖੀ, ਇਹ ਆਪਣੇ ਆਪ ਨੂੰ ਸਮੂਹ ਦੇ ਤਜ਼ਰਬਿਆਂ ਦਾ ਪਾਤਰ ਸਮਝਦਾ ਰਿਹਾ, ਅਤੇ ਜਦੋਂ ਇਸਨੇ ਉਸ ਤਜ਼ਰਬੇ ਨੂੰ ਵਿਚਾਰਾਂ ਦੇ ਰੂਪ ਵਿੱਚ ਤਰਤੀਬ ਦਿੱਤੀ ਤਾਂ ਇਸ ਨਾਲ ਨਵੀਆਂ ਤਾਕਤਾਂ ਦਾ ਵਿਕਾਸ ਅਤੇ ਇਕੱਤੀਕਰਨ ਤੇਜ਼ ਹੋ ਗਿਆ।
ਆਪਣੇ ਮਨ ਵਿੱਚ ਕਬੀਲੇ ਦੇ ਨਾਇਕਾਂ ਦਾ ਅਕਸ ਲੈ ਕੇ ਅਤੇ ਦੂਜਿਆਂ ਉੱਤੇ ਸੱਤ੍ਹਾ ਦਾ ਸਵਾਦ ਚਖ਼ ਲੈਣ ਤੋਂ ਬਾਅਦ, ਵਿਅਕਤੀ ਨੇ ਸਮੂਹ ਵੱਲੋਂ ਪ੍ਰਦਾਨ ਕੀਤੇ ਹੱਕਾਂ ਨੂੰ ਆਪਣੀ ਨਿੱਜੀ ਵਰਤੋਂ ਲਈ ਰਾਖਵੇਂ ਰੱਖਣ ਦੇ ਯਤਨ ਸ਼ੁਰੂ ਕਰ ਦਿੱਤੇ। ਉਹ ਅਜਿਹਾ ਤਾਂ ਹੀ ਕਰ ਸਕਦਾ ਸੀ ਜੇ ਉਹ ਹਰ ਨਵੀਂ ਰਚੀ ਚੀਜ਼ ਨੂੰ, ਜਿਹੜੀ ਕਿ ਬਦਲ ਸਕਦੀ ਸੀ, ਸਦੀਵੀ ਰੂਪ ਦੇ ਦਿੰਦਾ ਅਤੇ ਜੀਵਨ ਦੇ ਉਹਨਾਂ ਰੂਪਾਂ ਨੂੰ ਅਟੱਲ ਨਿਯਮਾਂ ਵਿੱਚ ਤਬਦੀਲ ਕਰ ਦਿੰਦਾ, ਜਿਹੜੇ ਉਸਨੂੰ ਅੱਗੇ ਲੈ ਕੇ ਆਏ ਸਨ। ਸਵੈ-ਸਥਾਪਨਾ ਦਾ ਇਸ ਤੋਂ ਬਿਨਾਂ ਹੋਰ ਕੋਈ ਰਾਸਤਾ ਨਹੀਂ ਸੀ।
ਇਹੀ ਵਜ੍ਹਾ ਹੈ ਕਿ ਮੈਂ ਰੂਹਾਨੀ ਰਚਨਾਤਮਕਤਾ ਦੇ ਖੇਤਰ ਵਿੱਚ ਵਿਅਕਤੀ ਦੁਆਰਾ ਨਿਭਾਈ ਭੂਮਿਕਾ ਨੂੰ ਪਿਛਾਂਹ-ਖਿੱਚੂ ਸਮਝਦਾ ਹਾਂ। ਜਦੋਂ ਉਸਨੇ ਆਪਣੇ ਨਿੱਜੀ ਹੱਕਾਂ ਦਾ ਦਾਅਵਾ ਕੀਤਾ ਅਤੇ ਉਹਨਾਂ ਦੀ ਰੱਖਿਆ ਕੀਤੀ, ਤਾਂ ਉਸਨੂੰ ਸਮੂਹ ਦੀ ਰਚਨਾਤਮਕਤਾ ਨੂੰ