

ਸੀਮਤ ਕਰਨ, ਇਸਦੇ ਕੰਮਾਂ ਨੂੰ ਸੌੜਾ ਕਰਨ ਅਤੇ ਇਹਨਾਂ ਦਾ ਰੂਪ ਵਿਗਾੜਨ ਲਈ ਮਜ਼ਬੂਰ ਹੋਣਾ ਪਿਆ।
ਸਮੂਹ ਕਦੇ ਵੀ ਅਮਰ ਹੋਣ ਦੀ ਇੱਛਾ ਨਹੀਂ ਰੱਖਦਾ, ਕਿਉਂਕਿ ਉਹ ਅਮਰ ਹੀ ਹੁੰਦਾ ਹੈ। ਜਦੋਂ ਉਸਨੇ ਦੂਜਿਆਂ 'ਤੇ ਆਪਣੀ ਸੱਤ੍ਹਾ ਸਥਾਪਿਤ ਕਰ ਲਈ ਤਾਂ ਵਿਅਕਤੀ ਨੇ ਅਟੱਲ ਤੌਰ 'ਤੇ ਆਪਣੇ ਅੰਦਰ ਅਮਰ ਹੋਣ ਦੀ ਇੱਛਾ ਪਾਲ ਲਈ।
ਜਿਵੇਂ ਕਿ ਹਮੇਸ਼ਾ ਹੀ ਹੁੰਦਾ ਹੈ, ਲੋਕਾਂ ਦੀ ਰਚਨਾਤਮਕਤਾ ਆਪ-ਮੁਹਾਰੀ ਹੁੰਦੀ ਹੈ, ਅਤੇ ਕੁਦਰਤ ਉੱਤੇ ਜਿੱਤ ਹਾਸਿਲ ਕਰਨ ਦੀ ਤੇ ਸੰਸਲੇਸ਼ਣ ਦੀ ਤੀਬਰ ਇੱਛਾ ਵਿੱਚੋਂ ਉਪਜਦੀ ਹੈ। ਇਸਦੇ ਉਲਟ, ਵਿਅਕਤੀ ਨੇ ਆਪਣਾ ਅਧਿਕਾਰ ਅਤੇ ਸੱਤ੍ਹਾ ਦਾ ਹੱਕ ਇੱਕ-ਰੱਬ ਦਾ ਸਿਧਾਂਤ ਥੋਪ ਕੇ ਸਥਾਪਤ ਕੀਤਾ।
ਜਦੋਂ ਵਿਅਕਤੀਵਾਦ ਨੇ ਦੂਜਿਆਂ ਨੂੰ ਦਬਾਉਣ ਦੇ ਹੱਕ ਸਮੇਤ ਆਪਣੇ ਆਪ ਨੂੰ ਹਾਕਮ ਤੱਤ ਵਜੋਂ ਜੜ੍ਹ-ਸਥਾਪਤ ਕਰ ਲਿਆ, ਤਾਂ ਇਸਨੇ ਇੱਕ ਸਦੀਵੀ ਰੱਬ ਦੀ ਰਚਨਾ ਕੀਤੀ, ਲੋਕਾਂ ਨੂੰ "ਮੈਂ" ਦੇ ਰੱਬ ਰੂਪੀ ਸੁਭਾਅ ਨੂੰ ਮੰਨਣ ਲਈ ਮਜ਼ਬੂਰ ਕੀਤਾ ਅਤੇ ਆਪਣੀਆਂ ਰਚਨਾਤਮਕ ਸ਼ਕਤੀਆਂ ਵਿੱਚ ਦ੍ਰਿੜ ਆਸਥਾ ਵਿਕਸਤ ਕੀਤੀ। ਆਪਣੇ ਵਿਕਾਸ ਦੇ ਸਿਖ਼ਰ 'ਤੇ ਪਹੁੰਚ ਕੇ ਸੰਪੂਰਨ ਆਜ਼ਾਦੀ ਹਾਸਿਲ ਕਰਨ ਦੀ ਵਿਅਕਤੀ ਦੀ ਇੱਛਾ ਨੇ ਉਸਨੂੰ ਖੁਦ ਉਸ ਦੁਆਰਾ ਸਥਾਪਤ ਕੀਤੀ ਪਰੰਪਰਾ ਨਾਲ ਅਤੇ ਸਦੀਵੀ ਰੱਬ ਦੇ ਅਕਸ ਨਾਲ, ਜਿਹੜਾ ਉਸਨੇ ਖੁਦ ਹੀ ਸਿਰਜਿਆ ਸੀ ਅਤੇ ਜਿਸਨੇ ਇਹਨਾਂ ਪ੍ਰੰਪਰਾਵਾਂ ਨੂੰ ਪਵਿੱਤਰ ਕਰ ਦਿੱਤਾ ਸੀ, ਸਿੱਧੇ ਟਾਕਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ । ਸੱਤ੍ਹਾ ਦੇ ਇਸ ਲਾਲਚ ਨੇ ਵਿਅਕਤੀ ਨੂੰ ਆਪਣੇ ਅਮਰ ਰੱਬ ਨੂੰ ਮਾਰਨ ਲਈ ਮਜ਼ਬੂਰ ਕਰ ਦਿੱਤਾ, ਜਿਹੜਾ ਇਸਦਾ ਸਹਾਰਾ ਸੀ ਅਤੇ ਇਸਦੀ ਹੋਂਦ ਨੂੰ ਉਚਿੱਤ ਸਿੱਧ ਕਰਦਾ ਸੀ । ਇਸ ਪਲ ਤੋਂ ਬਾਅਦ ਇਕੱਲੀ ਅਤੇ ਰੱਬ ਰੂਪੀ "ਮੈਂ" ਦਾ ਪਤਨ ਬੜੀ ਤੇਜ਼ੀ ਨਾਲ ਸ਼ੁਰੂ ਹੋਇਆ, ਜਿਹੜੀ ਕਿਸੇ ਬਾਹਰੀ ਤਾਕਤ ਤੋਂ ਬਿਨਾਂ ਰਚਨਾ ਕਰਨ ਦੇ ਸਮਰੱਥ ਨਹੀਂ ਸੀ ਅਤੇ ਇਸ ਲਈ ਜਿਉਣ ਦੇ ਸਮਰੱਥ ਨਹੀਂ ਸੀ, ਕਿਉਂਕਿ ਜੀਵਨ ਅਤੇ ਰਚਨਾ ਇੱਕ ਦੂਜੇ ਦੇ ਅਨਿੱਖੜਵੇਂ ਅੰਗ ਹਨ।
ਸਾਡਾ ਸਮਕਾਲੀ ਵਿਅਕਤੀਵਾਦ ਵੱਖੋ-ਵੱਖ ਢੰਗਾਂ ਨਾਲ ਰੱਬ ਨੂੰ ਪੁਨਰ-ਜੀਵਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਤਾਂ ਕਿ "ਮੈਂ" ਦੀਆਂ ਹੰਢ ਚੁੱਕੀਆਂ ਤਾਕਤਾਂ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕੇ, ਜਿਹੜੀ ਕਿ ਸੌੜੇ ਨਿੱਜੀ ਹਿੱਤਾਂ ਦੇ ਉਦਾਸ ਜੰਗਲਾਂ ਵਿੱਚ ਗੁਆਚ ਚੁੱਕੀ ਹੈ, ਅਤੇ ਸਮੂਹ ਨਾਲੋਂ ਆਪਣਾ ਨਾਤਾ ਹਮੇਸ਼ਾ ਲਈ ਤੋੜ ਚੁੱਕੀ ਹੈ। ਉਸ ਸਮੂਹ ਨਾਲੋਂ ਜਿਹੜਾ ਸਾਰੀਆਂ ਸਜੀਵ ਰਚਨਾਤਮਕ ਸ਼ਕਤੀਆਂ ਦਾ ਸੋਮਾ ਹੈ।
ਇੱਥੋਂ ਕਬੀਲੇ ਵਿੱਚ ਵਿਅਕਤੀ ਦੀ ਨਿਰੰਕੁਸ਼ਤਾ ਦਾ ਭੈਅ ਅਤੇ ਉਸ ਖਿਲਾਫ ਦੁਸ਼ਮਣਾਨਾ ਭਾਵ ਪੈਦਾ ਹੋਣਾ ਸ਼ੁਰੂ ਹੋਇਆ । ਬੇਸਤੁਜ਼ੇਵ-ਰਿਊਮਿਨ' ਨੇ ਵੋਲਗਾ ਬੁਲਗਾਰਾਂ
* ਬੇਸਤੁਜ਼ੇਵ-ਰਿਊਮਿਨ, ਕੋਨਸਤਾਨਤਿਨ ਨਿਕੋਲਾਯੇਵਿਚ(1829-1897)-ਰੂਸੀ ਬੁਰਜੂਆ ਇਤਿਹਾਸਕਾਰ, 'ਰੂਸੀ ਇਤਿਹਾਸ' ਨਾਮਕ ਕਿਤਾਬ ਦੀਆਂ ਦੋ ਜਿਲਦਾਂ ਦਾ ਲੇਖਕ।