

ਸਬੰਧੀ ਇਬਨ-ਫਦਲਾਨ ਦੇ ਇਸ ਵਰਣਨ ਦਾ ਜ਼ਿਕਰ ਕੀਤਾ ਹੈ: "ਜਦੋਂ ਉਹ ਆਸਧਾਰਣ ਬੁੱਧੀ ਵਾਲੇ ਕਿਸੇ ਅਜਿਹੇ ਆਦਮੀ ਨੂੰ ਮਿਲਦੇ ਜਿਸਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਕਾਫੀ ਗਿਆਨ ਹੁੰਦਾ, ਤਾਂ ਉਹ ਕਹਿੰਦੇ 'ਇਹ ਰੱਬ ਦੀ ਸੇਵਾ ਕਰਨ ਲਈ ਬਿਲਕੁਲ ਢੁੱਕਵਾਂ ਹੈ' ਅਤੇ ਉਸਨੂੰ ਫੜ ਲੈਂਦੇ ਤੇ ਕਿਸੇ ਦਰੱਖਤ 'ਤੇ ਟੰਗ ਦਿੰਦੇ, ਅਤੇ ਉਦੋਂ ਤੱਕ ਲਟਕਦਾ ਰਹਿਣ ਦਿੰਦੇ ਜਦੋਂ ਤੱਕ ਕਿ ਉਸਦੀ ਲਾਸ਼ ਗਲ-ਸੜ ਨਾ ਜਾਂਦੀ।" ਖਜ਼ਾਰਾਂ ਦਾ ਇੱਕ ਹੋਰ ਰਿਵਾਜ ਸੀ: ਆਪਣਾ ਸਰਦਾਰ ਚੁਣ ਲੈਣ ਤੋਂ ਬਾਅਦ, ਉਹ ਉਸਦੇ ਗਲ ਵਿੱਚ ਫੰਦਾ ਪਾ ਕੇ ਇਹ ਪੁੱਛਦੇ ਕਿ ਉਹ ਲੋਕਾਂ ਉੱਤੇ ਕਿੰਨੇ ਸਾਲ ਰਾਜ ਕਰਨਾ ਚਾਹੁੰਦਾ ਹੈ। ਫਿਰ ਉਸਨੂੰ ਉਨੇ ਹੀ ਸਾਲ ਰਾਜ ਕਰਨਾ ਪੈਂਦਾ ਸੀ, ਨਹੀਂ ਤਾਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਹੋਰਨਾਂ ਤੁਰਕੀ ਕਬੀਲਿਆਂ ਵਿੱਚ ਵੀ ਇਹ ਰਿਵਾਜ ਪਾਇਆ ਜਾਂਦਾ ਹੈ। ਇਹ ਵਿਅਕਤੀਵਾਦ ਪ੍ਰਤੀ, ਜਿਹੜਾ ਕਿ ਸਮੂਹਿਕ ਮਨੋਰਥਾਂ ਦਾ ਵਿਰੋਧੀ ਸੀ, ਕਬੀਲੇ ਦੇ ਅਵਿਸ਼ਵਾਸ ਦਾ ਚਿੰਨ ਸੀ।
ਲੋਕਾਂ ਦੀਆਂ ਦੰਦ-ਕਥਾਵਾਂ, ਕਿੱਸਿਆਂ ਅਤੇ ਵਹਿਮਾਂ-ਭਰਮਾਂ ਵਿੱਚ ਵਿਅਕਤੀ ਦੀ ਲਾਚਾਰੀ, ਉਸਦੇ ਸਵੈ-ਵਿਸ਼ਵਾਸ ਦਾ ਮਖ਼ੌਲ ਅਤੇ ਸੱਤਾ ਹਾਸਿਲ ਕਰਨ ਦੇ ਉਸਦੇ ਲਾਲਚ ਦੀ ਸਖ਼ਤ ਨਿੰਦਾ, ਅਤੇ ਸਮੁੱਚੇ ਰੂਪ ਵਿੱਚ ਵਿਅਕਤੀ ਪ੍ਰਤੀ ਦੁਸ਼ਮਣਾਨਾ ਭਾਵ ਦੀਆਂ ਅਣਗਿਣਤ ਪ੍ਰਭਾਵਸ਼ਾਲੀ ਉਦਾਹਰਣਾਂ ਮਿਲਦੀਆਂ ਹਨ। ਲੋਕ-ਸਾਹਿਤ ਇਸ ਵਿਸ਼ਵਾਸ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਹੈ ਕਿ ਮਨੁੱਖ ਦਾ ਮਨੁੱਖ ਖਿਲਾਫ਼ ਸੰਘਰਸ਼ ਮਨੁੱਖਤਾ ਦੀ ਸਮੂਹਿਕ ਊਰਜਾ ਨੂੰ ਕਮਜ਼ੋਰ ਕਰਦਾ ਹੈ ਅਤੇ ਤਬਾਹ ਕਰ ਦਿੰਦਾ ਹੈ। ਇਹ ਖਰਵਾ ਮੱਤ, ਕਵਿਤਾ ਦੇ ਮਾਧਿਅਮ ਰਾਹੀਂ, ਸਮੂਹ ਦੀਆਂ ਰਚਨਾਤਮਕ ਤਾਕਤਾਂ ਬਾਰੇ ਲੋਕਾਂ ਦੇ ਵਿਸ਼ਵਾਸ ਨੂੰ, ਅਤੇ ਸੰਪੂਰਨ ਏਕਤਾ ਲਈ ਤੇ ਕੁਦਰਤ ਦੀਆਂ ਹਨੇਰੀਆਂ ਅਤੇ ਵਿਰੋਧੀ ਤਾਕਤਾਂ ਉੱਤੇ ਜਿੱਤ ਹਾਸਿਲ ਕਰਨ ਦੀਆਂ ਉੱਚੀਆਂ ਅਤੇ ਕਦੇ ਕਦੇ ਗੜ੍ਹਕਵੀਆਂ ਵੰਗਾਰਾਂ ਨੂੰ ਪ੍ਰਤੀਬਿੰਬਤ ਕਰਦਾ ਹੈ। ਜਿਹੜਾ ਵੀ ਆਦਮੀ ਇਸ ਸੰਘਰਸ਼ ਵਿੱਚ ਇਕੱਲਾ ਦਾਖਿਲ ਹੁੰਦਾ ਸੀ ਉਸਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਉਸਦੇ ਵਿਨਾਸ਼ ਦੀ ਚਿਤਾਵਨੀ ਦਿੱਤੀ ਜਾਂਦੀ ਸੀ। ਇਸ ਦਲੀਲਬਾਜ਼ੀ ਵਿੱਚ, ਜਿਵੇਂ ਕਿ ਲੋਕਾਂ ਦੀ ਹਰ ਦੁਸ਼ਮਣੀ ਵਿੱਚ ਹੁੰਦਾ ਹੈ, ਹਰ ਧਿਰ ਨੇ ਦੂਜੀ ਦੀਆਂ ਗਲਤੀਆਂ ਨੂੰ ਲਾਜ਼ਮੀ ਤੌਰ 'ਤੇ ਵਧਾ ਚੜ੍ਹਾ ਕੇ ਦੱਸਿਆ, ਅਜਿਹੀ ਅਤਿਕਥਨੀ ਨੇ ਦੋਹਾਂ ਰਚਨਾਤਮਕ ਸਿਧਾਂਤਾਂ, ਬੁਨਿਆਦੀ ਅਤੇ ਨਿਕਾਸੀ (Derived), ਵਿਚਲੀ ਭੜਕਾਹਟ ਅਤੇ ਪਾੜਾ ਹੋਰ ਵੀ ਵਧਾ ਦਿੱਤਾ।
ਜਿਵੇਂ ਜਿਵੇਂ ਉਹਨਾਂ ਦੀ ਗਿਣਤੀ ਵਧਦੀ ਗਈ, "ਵਿਅਕਤੀਆਂ" ਦਰਮਿਆਨ ਆਪਸ ਵਿੱਚ ਸੱਤਾ ਦੀ ਪਰਿਪੂਰਣਤਾ ਲਈ ਅਤੇ ਦਿਨੋ-ਦਿਨ ਸ਼ੁਹਰਤ ਲਈ ਵਧੇਰੇ ਲਾਲਚੀ ਬਣਦੀ ਜਾ ਰਹੀ "ਮੈਂ" ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਸ਼ੁਰੂ ਹੋ ਗਿਆ। ਸਮੂਹ ਖਿੰਡ ਰਿਹਾ ਸੀ ਅਤੇ ਵਿਅਕਤੀ ਨੂੰ ਮਿਲ ਰਹੀ ਊਰਜਾ ਦਾ ਭੰਡਾਰ ਵੀ ਘਟਦਾ ਗਿਆ। ਮਨੋਵਿਗਿਆਨਕ ਏਕਤਾ ਖੁਰਦੀ ਜਾ ਰਹੀ ਸੀ ਅਤੇ ਵਿਅਕਤੀ ਪੀਲਾ ਪੈਂਦਾ ਜਾ ਰਿਹਾ ਸੀ । ਕਬੀਲੇ ਦੇ ਵਿਰੋਧੀ ਦੰਦਿਆਂ ਵਿੱਚ ਫਸੀ ਆਪਣੀ ਕਮਾਈ ਹੁਣ ਉਸਨੂੰ ਫੜ ਕੇ ਰੱਖਣੀ ਪੈਂਦੀ ਸੀ ਅਤੇ ਆਪਣੀ