

ਪਦਵੀ, ਜਾਇਦਾਦ, ਪਤਨੀ ਅਤੇ ਬੱਚਿਆਂ ਦਾ ਧਿਆਨ ਰੱਖਣ ਵਿੱਚ ਵਧੇਰੇ ਚੌਕਸੀ ਵਰਤਣੀ ਪੈਂਦੀ ਸੀ। ਵਿਅਕਤੀ ਦੀ ਸਵੈ-ਨਿਰਭਰ ਹੋਂਦ ਦੀਆਂ ਸਮੱਸਿਆਵਾਂ ਹੋਰ ਗੁੰਝਲਦਾਰ ਹੋ ਗਈਆਂ, ਅਤੇ ਸਖਤ ਕੋਸ਼ਿਸ਼ਾਂ ਦੀ ਮੰਗ ਕਰਨ ਲੱਗ ਪਈਆਂ। ਆਪਣੀ "ਮੈਂ" ਨੂੰ ਮੁਕਤ ਕਰਵਾਉਣ ਦੇ ਸੰਘਰਸ਼ ਵਿੱਚ ਵਿਅਕਤੀ ਸਮੂਹ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਖੁਦ ਨੂੰ ਇੱਕ ਭਿਆਨਕ ਖਲਾਅ ਵਿੱਚ ਖੜੋਤਾ ਮਹਿਸੂਸ ਕਰਨ ਲੱਗ ਪਿਆ, ਜਿਸ ਕਾਰਨ ਉਸਦੀਆਂ ਤਾਕਤਾਂ ਵੀ ਜਲਦੀ ਹੀ ਖਤਮ ਹੋ ਗਈਆਂ । ਫਿਰ ਵਿਅਕਤੀ ਅਤੇ ਸਮਾਜ ਦਰਮਿਆਨ ਇੱਕ ਅਰਾਜਕ ਸੰਘਰਸ਼ ਛਿੜ ਪਿਆ-ਜਿਸਦੀ ਤਸਵੀਰ ਸੰਸਾਰ ਦੇ ਇਤਿਹਾਸ ਵਿੱਚ ਮਿਲਦੀ ਹੈ—ਅਜਿਹਾ ਸੰਘਰਸ਼ ਜਿਹੜਾ ਕਿ ਅੱਜ ਦੇ ਹਾਰੇ ਹੋਏ ਅਤੇ ਨਿਪੁੰਸਕ ਵਿਅਕਤੀ ਦੇ ਵੱਸੋਂ ਬਾਹਰੀ ਗੱਲ ਹੈ।
ਨਿੱਜੀ ਜਾਇਦਾਦ ਦਾ ਵਿਕਾਸ ਹੋਇਆ, ਜਿਸਨੇ ਲੋਕਾਂ ਦੀ ਏਕਤਾ ਭੰਗ ਕਰ ਦਿੱਤੀ, ਉਹਨਾਂ ਦੇ ਰਿਸ਼ਤਿਆਂ ਵਿੱਚ ਕੜਵਾਹਟ ਭਰ ਦਿੱਤੀ, ਅਤੇ ਉਹਨਾਂ ਵਿੱਚਕਾਰ ਸਮਝੌਤਾ-ਰਹਿਤ ਵਿਰੋਧਤਾਈਆਂ ਖੜੀਆਂ ਕਰ ਦਿੱਤੀਆਂ। ਗਰੀਬੀ ਦੀ ਲਪੇਟ ਵਿੱਚ ਆਉਣ ਤੋਂ ਬਚਣ ਲਈ ਮਨੁੱਖ ਨੂੰ ਹਰ ਤਰ੍ਹਾਂ ਦੇ ਯਤਨ ਕਰਨੇ ਪਏ। ਆਪਣੇ ਨਿੱਜੀ ਹਿੱਤਾਂ ਦਾ ਬਚਾਅ ਕਰਨ ਦੇ ਚੱਕਰਾਂ ਵਿੱਚ ਮਨੁੱਖ ਦਾ ਕਬੀਲੇ, ਰਾਜ ਅਤੇ ਸਮਾਜ ਨਾਲੋਂ ਹਰ ਤਰ੍ਹਾਂ ਦਾ ਨਾਤਾ ਟੁੱਟ ਗਿਆ। ਉਸ ਲਈ ਅੱਜ ਆਪਣੀ ਪਾਰਟੀ ਦੁਆਰਾ ਲਾਗੂ ਕੀਤੇ ਅਨੁਸਾਸ਼ਨ ਨਾਲ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ, ਅਤੇ ਆਪਣੇ ਪਰਿਵਾਰ ਤੋਂ ਵੀ ਉਹ ਅੱਕਿਆ ਪਿਆ ਹੈ।
ਸਮੂਹ ਨੂੰ ਤੋੜਨ ਅਤੇ ਆਤਮ-ਨਿਰਭਰ "ਮੈਂ" ਦੀ ਰਚਨਾ ਕਰਨ ਵਿੱਚ ਨਿੱਜੀ ਜਾਇਦਾਦ ਨੇ ਜਿਹੜੀ ਭੂਮਿਕਾ ਨਿਭਾਈ ਹੈ ਉਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਸਾਨੂੰ ਇਸ ਪ੍ਰਕਿਰਿਆ ਵਿੱਚ, ਲੋਕਾਂ ਦੀ ਸਰੀਰਕ ਅਤੇ ਨੈਤਿਕ ਗੁਲਾਮੀ ਤੋਂ ਇਲਾਵਾ, ਲੋਕਾਂ ਦੀ ਉਰਜਾ ਦਾ ਨਿਘਾਰ, ਸਮੂਹ ਦੀ ਗੌਰਵਮਈ, ਕਾਵਿਕ ਅਤੇ ਆਪ-ਮੁਹਾਰੀ ਰਚਨਾਤਮਕ ਮਾਨਸਿਕਤਾ, ਜਿਸਨੇ ਕਈ ਸ਼ਾਨਦਾਰ ਕਲਾ-ਕ੍ਰਿਤਾਂ ਨਾਲ ਸੰਸਾਰ ਨੂੰ ਅਮੀਰ ਬਣਾਇਆ ਹੈ, ਦੀ ਸਹਿਜ ਤਬਾਹੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਕਹਿੰਦੇ ਨੇ ਕਿ "ਗੁਲਾਮਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ", ਅਤੇ ਭਾਵੇਂ ਕਿ ਇਹ ਗੱਲ ਮਾਲਕ ਕਹਿੰਦੇ ਨੇ ਪਰ ਫਿਰ ਵੀ ਇਸ ਵਿੱਚ ਥੋੜੀ ਬਹੁਤ ਸੱਚਾਈ ਤਾਂ ਹੈ ਹੀ। ਲੋਕਾਂ ਤੋਂ, ਜਿਹਨਾਂ ਦੀ ਆਤਮਾ ਨੂੰ ਮਲੀਆਮੇਟ ਕਰਨ ਲਈ ਰਾਜ ਅਤੇ ਗਿਰਜੇ ਨੇ ਇੱਕੋ ਜਿੰਨੀ ਲਗਨ ਨਾਲ ਕੰਮ ਕੀਤਾ ਤਾਂ ਕਿ ਉਹ ਬਸ ਲੱਕੜਾਂ ਵੱਢਣ ਅਤੇ ਪਾਣੀ ਕੱਢਣ ਜੋਗੇ ਹੀ ਰਹਿ ਜਾਣ, ਰਾਜ ਅਤੇ ਗਿਰਜੇ ਨੇ ਉਨ੍ਹਾਂ ਦੀ ਹੋਂਦ ਦੇ ਅਨੁਮਾਨ ਲਾਉਣ ਦੇ ਹੱਕ ਅਤੇ ਮੌਕੇ ਵੀ ਖੋਹ ਲਏ ਅਤੇ ਉਹਨਾਂ ਨੂੰ ਆਪਣੀਆਂ ਦੰਦ-ਗਥਾਵਾਂ ਅਤੇ ਕਹਾਣੀਆਂ ਵਿੱਚ ਆਪਣੀਆਂ ਅਖਾਂਕਿਆਵਾਂ, ਵਿਚਾਰ ਅਤੇ ਉਮੀਦਾਂ ਨੂੰ ਪ੍ਰਤੀਬਿੰਬਤ ਕਰਨ ਤੋਂ ਵੀ ਵੰਚਿਤ ਕਰ ਦਿੱਤਾ।
ਭਾਵੇਂ ਕਿ ਆਪਣੀਆਂ ਰੂਹਾਨੀ ਬੇੜੀਆਂ ਕਾਰਨ ਉਹ ਕਾਵਿਕ ਰਚਨਾਤਮਕਤਾ ਦੀਆਂ