Back ArrowLogo
Info
Profile

"ਕੰਜੂਸ ਹਰਾਮੀ, ਸਾਲਾ ਝੋਲੀਚੁੱਕ!"

ਬੁੱਢਾ ਲਿਓਸ਼ਿਨ ਛੁਹਲਾ ਆਦਮੀ ਸੀ, ਪਰ ਰੌਲਾ-ਰੱਪਾ ਪਾਉਣ ਵਾਲਾ ਬੰਦਾ ਨਹੀਂ ਸੀ। ਵਿਹੜੇ ਵਿੱਚ ਜਿੱਥੇ ਵੀ ਕਿਤੇ ਦੋ-ਤਿੰਨ ਬੰਦੇ ਜੁੜੇ ਹੁੰਦੇ ਉਹ ਅਛੋਪਲੇ ਜਿਹੇ ਉਹਨਾਂ ਵਿੱਚ ਜਾ ਖੜਦਾ, ਘੂਰੀ ਜਿਹੀ ਵੱਟ ਕੇ ਆਪਣੇ ਚੌੜੇ ਨੱਕ ਵਿੱਚੋਂ ਸ਼ੂਕਦਾ ਹੋਇਆ ਕਹਿੰਦਾ:

"ਕਿੱਦਾਂ ਫੇਰ ? ਹੂੰ ?"

ਮੈਨੂੰ ਜਾਪਦਾ ਕਿ ਉਹ ਹਮੇਸ਼ਾ ਹੀ ਕੁਝ ਨਾ ਕੁਝ ਭਾਲਦਾ ਰਹਿੰਦਾ-ਕੁਝ ਕਹਿਣ ਦੀ ਉਡੀਕ ਵਿੱਚ। ਇੱਕ ਵਾਰ ਜਦੋਂ ਮੈਂ ਆਪਣੇ ਸ਼ੈੱਡ ਦੀ ਛੱਤ 'ਤੇ ਬੈਠਾ ਸੀ, ਉਹ ਹੌਂਕਦਾ ਹੋਇਆ ਪੌੜੀ ਚੜ੍ਹ ਕੇ ਮੇਰੇ ਕੋਲ ਆਇਆ, ਅਤੇ ਸੁੜਾਕਾ ਜਿਹਾ ਮਾਰ ਕੇ ਬੋਲਿਆ:

"ਸੁੱਕੇ ਘਾਹ ਦੀ ਖੁਸ਼ਬੂ ਆ ਰਹੀ ਹੈ ਇਹ ਵਧੀਆ ਥਾਂ ਲੱਭੀ ਹੈ ਤੂੰ, ਸਾਫ਼ ਅਤੇ ਲੋਕਾਂ ਤੋਂ ਦੂਰ... ਕੀ ਪੜ੍ਹ ਰਿਹਾਂ ਹੈਂ ?”

ਉਸਨੇ ਮੈਨੂੰ ਦੋਸਤਾਨਾ ਨਜ਼ਰ ਨਾਲ ਵੇਖਿਆ ਅਤੇ ਮੈਂ ਖੁਸ਼ੀ-ਖੁਸ਼ੀ ਦੱਸ ਦਿੱਤਾ ਕਿ ਮੈਂ ਕੀ ਪੜ੍ਹ ਰਿਹਾ ਸਾਂ।

"ਅੱਛਾ", ਆਪਣਾ ਸਿਰ ਹਿਲਾਉਂਦਿਆਂ ਉਸਨੇ ਕਿਹਾ- "ਇਹ ਗੱਲ ਹੈ।"

ਉਹ ਥੋੜੀ ਦੇਰ ਲਈ ਚੁੱਪ ਕਰ ਗਿਆ, ਆਪਣੀ ਇੱਕ ਮੈਲੀ ਜਿਹੀ ਉਂਗਲ ਨਾਲ ਖੱਬੇ ਪੈਰ ਦੇ ਅੰਗੂਠੇ ਦਾ ਟੁੱਟਿਆ ਹੋਇਆ ਨਹੁੰ ਪੁੱਟਦਾ ਹੋਇਆ ਤੇ ਕਦੇ-ਕਦੇ ਮੇਰੇ ਵੱਲ ਚੋਰ ਅੱਖ ਨਾਲ ਦੇਖਦਾ ਹੋਇਆ ਧੀਮੀ ਅਤੇ ਗੁਣਗੁਣਾਉਂਦੀ ਆਵਾਜ਼ ਵਿੱਚ ਗੱਲਾਂ ਕਰਨ ਲੱਗ ਪਿਆ, ਜਿਵੇਂ ਕੋਈ ਕਹਾਣੀ ਸੁਣਾ ਰਿਹਾ ਹੋਵੇ:

“ਵਲਾਦੀਮੀਰ ਵਿੱਚ ਸਿਬਾਨੇਯੇਵ ਨਾਮ ਦਾ ਇੱਕ ਪੜ੍ਹਿਆ-ਲਿਖਿਆ ਬੰਦਾ ਰਹਿੰਦਾ ਸੀ, ਬੜਾ ਸ਼ਰੀਫ ਆਦਮੀ ਸੀ, ਉਸਦਾ ਇੱਕ ਪੁੱਤਰ ਸੀ-ਮੇਰੇ ਖਿਆਲ 'ਚ ਉਸਦਾ ਨਾਮ ਪੇਤਰੀਉਸ਼ਾ ਸੀ ਜਾਂ ਸ਼ਾਇਦ ਇਹੋ-ਜਿਹਾ ਹੀ ਕੁਝ ਹੋਰ, ਮੈਨੂੰ ਹੁਣ ਉਸਦਾ ਨਾਮ ਯਾਦ ਨਹੀਂ ਆ ਰਿਹਾ। ਖੈਰ, ਉਹ ਪੇਤਰੀਉਸ਼ਾ ਸਾਰਾ ਦਿਨ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਤੇ ਹੋਰਾਂ ਨੂੰ ਵੀ ਪੜ੍ਹਨ ਲਈ ਪ੍ਰੇਰਦਾ ਸੀ, ਪਰ ਇੱਕ ਦਿਨ ਉਸਨੂੰ ਪੁਲਿਸ ਨੇ ਫੜ ਲਿਆ।"

"ਕਿਉਂ ?" ਮੈਂ ਪੁੱਛਿਆ।

“ਆਹ, ਆਹੀ ਪੜ੍ਹਨ-ਪੁੜ੍ਹਨ ਲਈ। ਤੂੰ ਬਹੁਤਾ ਨਾ ਪੜ੍ਹਿਆ ਕਰ, ਜੇ ਪੜ੍ਹਨਾ ਈ ਐ ਤਾਂ ਚੁੱਪ-ਚਾਪ, ਕਿਸੇ ਨਾਲ ਗੱਲ ਨਾ ਕਰਿਆ ਕਰ।”

ਉਹ ਖੀ-ਖੀ ਕਰਕੇ ਹੱਸਿਆ ਅਤੇ ਮੈਨੂੰ ਅੱਖ ਮਾਰ ਕੇ ਬੋਲਦਾ ਰਿਹਾ:

"ਮੈਨੂੰ ਪਤਾ ਹੈ ਤੂੰ ਕਿਹੋ-ਜਿਹਾ ਬੰਦਾ ਹੈਂ—ਗੰਭੀਰ ਕਿਸਮ ਦਾ ਅਤੇ ਮਾੜੇ ਕੰਮਾਂ ਤੋਂ ਦੂਰ ਰਹਿੰਦਾ ਹੈਂ। ਖੈਰ, ਇਸ ਵਿੱਚ ਕੋਈ ਹਰਜ਼ ਵੀ ਨਹੀਂ..."

ਉਹ ਮੇਰੇ ਕੋਲ ਥੋੜੀ ਦੇਰ ਬੈਠਾ ਅਤੇ ਫਿਰ ਹੇਠਾਂ ਵਿਹੜੇ ਵਿੱਚ ਚਲਾ ਗਿਆ। ਉਸ ਦਿਨ ਤੋਂ ਬਾਅਦ ਮੈਂ ਦੇਖਿਆ ਕਿ ਲਿਓਸ਼ਿਨ ਹਮੇਸ਼ਾ ਮੇਰੇ 'ਤੇ ਨਜ਼ਰ ਰੱਖਦਾ। ਉਹ ਮੇਰੇ ਕੋਲ ਹਮੇਸ਼ਾ ਉਹੀ ਸਵਾਲ ਲੈ ਕੇ ਆਉਂਦਾ: "ਕਿੱਦਾਂ ਫੇਰ ? ਹੂੰ ?”

ਇੱਕ ਵਾਰ ਮੈਂ ਉਸਨੂੰ ਇੱਕ ਕਹਾਣੀ ਸੁਣਾਈ ਜੋ ਮੇਰੀ ਕਲਪਨਾ ਵਿੱਚ ਵਸ ਗਈ ਸੀ,

9 / 395
Previous
Next