ਦਾ ਪੱਲਾ ਫੜਿਆ । ਆਖ਼ਰ ਇਹ ਗੱਲ ਤਾਂ ਹੀ ਹੋ ਸਕੀ ਜੇ ਬਾਬਾ ਜੀ ਦੇ ਜੀਵਨ ਵਿਚ ਕੋਈ ਖਿੱਚ ਤੇ ਮਿਠਾਸ ਸੀ, ਜੇ ਉਹਨਾਂ ਦੇ ਕੋਲ ਬੈਠਣ ਵਾਲਿਆਂ ਨੂੰ ਕੋਈ ਠੰਢ ਪੈਂਦੀ ਸੀ । ਮਨੁੱਖ ਦੀ ਨਿਮਰਤਾ ਤੇ ਮਿਠਾਸ ਇਕ ਐਸਾ ਗੁਣ ਹੈ ਜੋ ਹੋਰ ਸਾਰੇ ਇਨਸਾਨੀ ਗੁਣਾਂ ਦਾ ਸੋਮਾ ਹੈ, ਹੋਰ ਸਾਰੀਆਂ ਚੰਗਿਆਈਆਂ ਦਾ ਤੱਤ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਸ ਗੁਣ ਨੂੰ ਇਉਂ ਸਲਾਹਿਆ ਹੈ :
ਮਿਠਤੁ ਨੀਵੀ ਨਾਨਕਾ ਗੁਣ ਚੰਰਿਆਈਆ ਤਤੁ ॥
ਰੱਬ ਦੇ ਦਰਵੇਸ਼ ਦੇ ਗੁਣ ਬਿਆਨ ਕਰਨ ਲੱਗਿਆਂ ਫ਼ਰੀਦ ਜੀ ਨੇ ਆਪ ਭੀ ਇਹੀ ਆਖਿਆ ਹੈ ਕਿ ਮਿੱਠਾ ਬੋਲਣਾ ਤੋ ਕਿਸੇ ਦਾ ਦਿਲ ਨਾ ਦੁਖਾਣਾ ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜ਼ਰੂਰੀ ਗੁਣ ਹੈ:
ਇਕੁ ਵਿਕਾ ਨਾ ਗਾਲਾਇ, ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ ॥੧੨੯॥
ਸਭਨਾ ਮਨ ਮਾਣਿਕ, ਠਾਹਣੁ ਮੁਨਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਅਉ ਨ ਠਾਹੇ ਕਹੀਦਾ ॥੧੩੦।l
ਬਸ, ਇਹੀ ਸ਼ੱਕਰ ਸੀ ਬਾਬਾ ਫ਼ਰੀਦ ਜੀ ਦੇ ਮੂੰਹ ਵਿਚ, ਇਹੀ 'ਗਜ' ਸੀ ਤੇ ਇਹੀ ਖ਼ਜ਼ਾਨਾ ਸੀ ਸ਼ੱਕਰ ਦਾ, ਜਿਸ ਨੇ ਲੱਖਾਂ ਬੰਦਿਆਂ ਨੂੰ ਉਹਨਾਂ ਦੇ ਚਰਨਾਂ ਦਾ ਭੋਰਾ ਬਣਾ ਰਖਿਆ ਸੀ