ਬਾਬਾ ਫ਼ਰੀਦ ਜੀ ਤੇ ਕਾਠ ਦੀ ਰੋਟੀ
ਜਗਤ ਵਿਚ ਜੋ ਭੀ ਪੈਗ਼ੰਬਰ, ਅਵਤਾਰ, ਗੁਰੂ ਜਾਂ ਕੋਈ ਹੋਰ ਮਹਾਂ ਪੁਰਖ ਆਉਂਦਾ ਹੈ, ਉਹ ਕੋਈ ਨਾ ਕੋਈ ਖ਼ਾਸ ਜ਼ਿੰਮੇਵਾਰੀ ਲੈ ਕੇ ਆਉਂਦਾ ਹੈ। ਆਮ ਤੌਰ ਤੇ ਉਹ ਜ਼ਿੰਮੇਵਾਰੀ ਕੀ ਹੁੰਦੀ ਹੈ ? ਇਸ ਦਾ ਉੱਤਰ ਗੁਰੂ ਸਾਹਿਬ ਦੀ ਬਾਣੀ ਵਿਚੋਂ ਇਉਂ ਮਿਲਦਾ ਹੈ:
ਜਨਮ ਮਰਣ ਦੁਹਹੁ ਮਹਿ ਨਾਹੀ, ਜਨ ਪਰਉਪਕਾਰੀ ਆਏ।।
ਜੀਅ ਦਾਨੁ ਦੇ ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ ॥
(ਸੂਹੀ ਮਹਲਾ ੫,ਪੰਨਾ੭੪੯ )
ਭਾਵ-ਪਰਮਾਤਮਾ ਦੇ ਪਿਆਰੇ, ਜਗਤ ਵਿਚ ਆਮ ਬੰਦਿਆਂ ਦੀ ਭਲਾਈ ਦੀ ਖ਼ਾਤਰ ਆਉਂਦੇ ਹਨ, ਦੁਨੀਆ ਦੇ ਵਿਕਾਰਾਂ ਵਿਚ ਪੈ ਕੇ ਜਿਨ੍ਹਾਂ ਦੇ ਅੰਦਰੋਂ ਰੂਹਾਨੀ ਜ਼ਿੰਦਗੀ ਮੁੱਕ ਜਾਂਦੀ ਹੈ ਉਹਨਾਂ ਨੂੰ ਉਹ ਮੁੜ ਰੱਬੀ ਜੀਵਨ ਦੇਂਦੇ ਹਨ ਤੇ ਰੱਬ ਨਾਲ ਜੋੜ ਦੇਂਦੇ ਹਨ।
'ਭਗਵਤ ਗੀਤਾ' ਵਿਚ ਭੀ ਮਹਾਂ ਪੁਰਖਾਂ ਦੇ ਜਗਤ ਵਿਚ ਆਉਣ ਦਾ ਮਨੋਰਥ ਇਉਂ ਲਿਖਿਆ ਮਿਲਦਾ ਹੈ:
ਯਦਾ ਯਦਾ ਹਿ ਧਰਮਯ ਗਲਾਨਿਰ ਭਵਤਿ ਵਾਰਤ।
ਅਭਗੁੱਥਾਨਮਧਰਮਸ ਤਦਾਤਮਾਨੰ ਸ੍ਰਿਜਾਮਯਹੰ ।
ਭਾਵ-ਹੇ ਅਰਜਨ। ਜਦੋਂ ਜਦੋਂ ਲੋਕਾਂ ਨੂੰ 'ਧਰਮ' ਵਲੋਂ ਨਫ਼ਰਤ ਹੋ ਜਾਂਦੀ ਹੈ, ਮੈਂ 'ਅਧਰਮ' ਨੂੰ ਮੁਕਾਉਣ ਲਈ ਆਪਣੇ ਆਪ ਨੂੰ ਪਰਗਟ ਕਰਦਾ ਹਾਂ ।
ਕੁਰਾਨ ਸ਼ਰੀਫ਼ ਵਿਚ ਭੀ ਜ਼ਿਕਰ ਆਉਂਦਾ ਹੈ:
ਵ ਮਾ ਅਰਸਲਾਨਾ ਮਿੱਰਸੂਲਿਨ,
ਇੱਲਾ ਬਿਲਿਸਾਨੇ ਕੋਮਿ ਹੀ ਲਿਯੂ ਬੱਯਿਨਾਲ-ਹੁਮ।
ਭਾਵ-ਮੈਂ ਆਪਣੇ ਪੈਗ਼ੰਬਰ ਨੂੰ ਭੇਜਦਾ ਹਾਂ, ਉਹ ਉਹਨਾਂ ਲੋਕਾਂ ਦੀ