ਬਾਬਾ ਫ਼ਰੀਦ ਜੀ ਤੇ ਜੰਗਲ ਵਿਚ ਤਪੱਸਿਆ
ਇਕ ਪਾਸੇ ਸ਼ੇਖ਼ ਫ਼ਰੀਦ ਜੀ ਬਾਰੇ ਲੋਕਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਹਨ, ਤੇ ਦੂਜੇ ਪਾਸੇ ਫਰੀਦ ਜੀ ਦੇ ਆਪਣੇ ਬਚਨ ਹਨ । ਜੇ ਕਿਤੇ ਇਹਨਾਂ ਦੋਹਾਂ ਵਿਚ ਵਿਰੋਧਤਾ ਦਿਸੇ, ਤਾਂ ਸਿੱਧੀ ਸਾਫ਼ ਗੱਲ ਹੈ ਕਿ ਬਾਬਾ ਜੀ ਦੇ ਆਪਣੇ ਬਚਨਾਂ ਉਤੇ ਯਕੀਨ ਲਿਮਾਉਣਾ ਠੀਕ ਰਸਤਾ ਹੈ।
ਪੁੱਠੇ ਲਟਕਣਾ ਤਾਂ ਕਿਤੇ ਰਿਹਾ, ਸਾਧਾਰਨ ਤੌਰ ਤੇ ਹੀ ਜੰਗਲ ਵਿਚ ਜਾ ਕੇ ਰੱਬ ਦੀ ਤਲਾਸ਼ ਕਰਨ ਬਾਰੇ ਫਰੀਦ ਜੀ ਇਉਂ ਫੁਰਮਾਉਂਦੇ ਹਨ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋਹਿ ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ ॥੧੯॥
ਇਸ ਬਚਨ ਦੀ ਮੌਜੂਦਗੀ ਵਿਚ, ਇਹ ਆਖੀ ਜਾਣਾ ਕਿ ਫਰੀਦ ਜੀ ਜੰਗਲ ਵਿਚ ਕਿਤੇ ਪੁੱਠੇ ਲਟਕ ਕੇ ਬੰਦਗੀ ਕਰਦੇ ਸਨ, ਜਾਣ ਬੁੱਝ ਕੇ ਉਹਨਾ ਦੇ ਖ਼ਿਆਲਾਂ ਨੂੰ ਉਲਟਾ ਸਮਝਣ ਵਾਲੀ ਗੱਲ ਹੈ। ਉਹ ਤਾਂ ਆਖਦੇ ਹਨ ਕਿ ਰੱਬ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਉਸ ਨੂੰ ਜੰਗਲ ਵਿਚ ਕਿਉਂ ਲੱਭਦੇ ਫਿਰਦੇ ਹੋ ।
ਫਿਰ, ਹਿਰਦੇ ਵਿਚ ਵੱਸਦੇ ਰੱਬ ਨੂੰ ਕਿਵੇਂ ਮਿਲਣਾ ਹੈ ? ਬੱਸ, ਫ਼ਰੀਦ ਜੀ ਦੇ ਸਾਰੇ ਹੀ ਸਲੋਕਾਂ ਵਿਚ ਇਸੇ ਗੱਲ ਦਾ ਨਿਰਣਾ ਹੈ—
੧. ਕਿਸੇ ਦੀ ਨਿੰਦਾ ਨਾ ਕਰੋ;
੨. ਕਿਸੇ ਨਾਲ ਵੈਰ ਨਾ ਕਮਾਓ;
੩. ਪਰਾਈ ਆਸ ਨਾ ਰੱਖੋ;
੪. ਪਰਦੇਸੀ ਦੀ ਸੇਵਾ ਤੋਂ ਚਿੱਤ ਨਾ ਚੁਰਾਓ;
੫. ਦੁਨੀਆ ਦਾ ਕੋਈ ਲਾਲਚ ਬੰਦਗੀ ਦੇ ਰਾਹ ਤੋਂ ਲਾਂਭੇ ਨਾ ਲੈ ਜਾਏ;
੬. ਸਰੀਰ ਦੇ ਨਿਰਬਾਹ ਲਈ ਪਰਾਈ ਚੋਪੜੀ ਨਾਲੋਂ ਆਪਣੀ ਕਮਾਈ