ਹੋਈ ਰੁਖੀ ਮਿੱਸੀ ਚੰਗੀ ਹੈ;
੭. ਇਕ ਪਲ-ਭਰ ਭੀ ਰੱਬ ਦੀ ਯਾਦ ਨਾ ਭੁਲਾਓ, ਕਿਉਂਕਿ ਦੁਨੀਆ ਦੀਆਂ 'ਵਿਸੁ-ਗੰਦਲਾਂ' ਦੇ ਲਾਲਚ ਤੋਂ ਇਹ ਯਾਦ ਹੀ ਬਚਾ ਸਕਦੀ
੮. ਅੰਮ੍ਰਿਤ ਵੇਲੇ ਉੱਠ ਕੇ ਮਾਲਕ ਨੂੰ ਯਾਦ ਕਰੋ:
੯. ਨਿਮ੍ਰਤਾ ਸੁਭਾ ਬਣਾਓ,
੧੦. ਮਿੱਠਾ ਬੋਲੋ; ਤੇ
੧੧. ਕਿਸੇ ਦਾ ਦਿਲ ਨਾ ਦੁਖਾਓ।
ਰੱਬ ਨੂੰ ਮਿਲਣ ਦਾ ਜੋ ਇਹ ਸਤਾ ਫ਼ਰੀਦ ਜੀ ਨੇ ਦੱਸਿਆ ਹੈ, ਕੀ ਇਹ ਕੋਈ ਸੌਖਾ ਰਸਤਾ ਹੈ ? ਕੀ ਪੁੱਠੇ ਲਟਕੇ ਰਹਿਣਾ ਇਸ ਨਾਲੋਂ ਔਖਾ ਹੈ ?
ਫਿਰ, ਜੋ ਮਹਾਂ ਪੁਰਖ ਆਪ ਕਿਤੇ ਜੰਗਲ ਵਿਚ ਪੁੱਠਾ ਲਟਕਿਆ ਪਿਆ ਹੋਵੇ ਤੇ ਆਪਣੀ ਹੀ ਰੋਟੀ ਵਲੋਂ ਪਰਅਧੀਨ ਹੋ ਗਿਆ ਹੋਵੇ, ਉਸ ਦੇ ਪਾਸ ਕਿਸੇ ਪਰਦੇਸੀ ਨੇ ਕਿਉਂ ਜਾਣਾ ਹੈ ? ਤੇ ਉਸ ਨੇ ਪਰਦੇਸੀ ਦੀ ਸੇਵਾ ਕੀ ਕਰਨੀ ਹੈ? ਪਰ, ਫ਼ਰੀਦ ਜੀ ਦਾ ਜੀਵਨ-ਉਪਦੇਸ਼ ਤਾਂ ਇਉਂ ਹੈ:
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
ਹੇੜਾ ਜਲੈ ਮਜੀਨ ਜਿਉ, ਉਪਰਿ ਅੰਗਾਰਾ ॥੨੨।।
ਇਹ ਨਹੀਂ ਹੋ ਸਕਦਾ ਕਿ ਫ਼ਰੀਦ ਜੀ ਸਾਨੂੰ ਗ੍ਰਿਹਸਤੀਆਂ ਨੂੰ ਹੱਕ ਦੀ ਕਮਾਈ, ਰੱਬ ਦੀ ਯਾਦ, ਤੇ ਖ਼ਲਕਤ ਦੀ ਸੇਵਾ ਦਾ ਉਪਦੇਸ਼ ਕਰਨ, ਤੇ ਆਪ ਗ੍ਰਿਹਸਤੀ ਹੁੰਦਿਆਂ ਕਿਰਤ-ਕਾਰ ਛੱਡ ਕੇ ਜੰਗਲ ਵਿਚ, ਕਈ ਵਰ੍ਹੇ ਪੁੱਠੇ ਲਟਕ ਕੇ ਗੁਜ਼ਾਰ ਦੇਣ ।
ਪਰ, ਇਹ ਪੁੱਠੇ ਲਟਕਣ ਦੀ ਵਾਰਤਾ ਚੱਲ ਕਿਵੇਂ ਪਈ ?
ਇਹਨਾਂ ਸਾਰੇ ਸਲੋਕਾਂ ਵਿਚ ਫ਼ਰੀਦ ਜੀ ਦੇ ਤਿੰਨ ਸਲੋਕ ਐਸੇ ਹਨ, ਜਿਨ੍ਹਾਂ ਤੋਂ ਸ਼ਾਇਦ ਇਹ ਨਤੀਜਾ ਕੱਢਿਆ ਗਿਆ ਹੋ ਕਿ ਬਾਬਾ ਜੀ ਕਿਤੇ ਪੁੱਠੇ ਲਟਕ ਕੇ ਇਤਨਾਂ ਤਪ ਕਰਦੇ ਰਹੇ ਕਿ ਸਰੀਰ ਸੁੱਕ ਗਿਆ, ਕਾਵਾਂ ਨੇ ਆ ਕੇ ਪੈਰਾਂ ਦੀਆਂ ਤਲੀਆਂ ਵਿਚ ਚੁੰਝਾਂ ਮਾਰੀਆਂ ਤਾਂ ਫ਼ਰੀਦ ਜੀ ਨੇ ਉਹਨਾਂ ਕਾਵਾਂ ਨੂੰ ਵਰਜਿਆ । ਉਹ ਸਲੋਕ ਇਹ ਹਨ: