ਫਰੀਦਾ ਤਨੁ ਸੁਕਾ ਪਿੰਜਰੁ ਥੀਆ, ਤਲੀਆ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਦੇ ਕੇ ਭਾਗ ॥੯੦॥
ਕਾਗਾ ਕਰੰਗ ਢਢੋਲਿਆ, ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
ਕਾਗਾ ਚੂੰਡਿ ਨ ਪਿੰਜਰਾ, ਬਸੈ ਤ ਉਡਰਿ ਜਾਹਿ ॥
ਜਿਤੁ ਪਿੰਜਰੈ ਮੇਰਾ ਸਹੁ ਵਸੈ, ਮਾਲੁ ਨ ਤਿਦੁ ਖਾਹਿ ॥੯੨॥
ਇਹਨਾਂ ਸਲੋਕਾਂ ਵਿਚ ਸਰੀਰ ਦੇ ਲਿੱਸੇ ਪੈ ਜਾਣ ਦਾ ਜ਼ਿਕਰ ਹੈ, ਕਾਵਾਂ ਦਾ ਭੀ ਜ਼ਿਕਰ ਹੈ ਕਿ ਚੁੰਝਾਂ ਮਾਰਦੇ ਹਨ, ਪਰ ਕਿਤੇ ਪੁੱਠੇ ਲਟਕਣ ਦਾ ਤਾਂ ਕੋਈ ਜ਼ਿਕਰ ਨਹੀਂ ਹੋ। ਲਫ਼ਜ਼ "ਤਨੀਆ" ਲਿਖਿਆ ਪਿਆ ਹੈ, ਪਰ ਇਹ ਅੰਦਾਜ਼ਾ ਕਿਵੇਂ ਲਗ ਗਿਆ ਕਿ ਇਥੇ ਪੈਰਾਂ ਦੀਆਂ ਹੀ ਤਲੀਆਂ ਵੱਲ ਇਸ਼ਾਰਾ ਹੈ ? ਹੱਥਾਂ ਦੀਆਂ ਕਿਉਂ ਨਹੀਂ ? ਭਲਾ, ਜੇ ਪੈਰਾਂ ਦੀਆਂ ਹਨ ਤਾਂ ਇਹ ਕਿਵੇਂ ਅਨੁਮਾਨ ਲੱਗ ਗਿਆ ਕਿ ਪੁੱਠੇ ਲਟਕਣ ਦੀ ਹਾਲਤ ਬਿਆਨ ਕੀਤੀ ਗਈ ਹੋ ? ਸਾਧਾਰਨ ਤੌਰ ਤੇ ਲੰਮੇ ਪਏ ਲਿੱਜੇ ਬੰਦੇ ਦੀਆਂ ਤਲੀਆਂ ਵਿਚ ਭੀ ਕਾਂ ਨੂੰਗੇ ਮਾਰ ਸਕਦੇ ਹਨ ।
ਪਰ, ਇਥੇ ਤਾਂ ਇਹਨਾਂ ਖੰਭਾਂ ਵਾਲੇ ਕਾਵਾਂ ਦਾ ਜ਼ਿਕਰ ਹੀ ਨਹੀਂ ਹੈ। ਸਲੋਕ ਨੰ: ੮੮ ਤੋਂ ੯੨ ਤਕ ਗਹੁ ਨਾਲ ਪੜ੍ਹ, ਦੁਨੀਆ ਦੇ ਵਿਸ਼ੇ-ਵਿਕਾਰਾਂ ਨੂੰ 'ਕਾਂ' ਆਖਿਆ ਗਿਆ ਹੈ । ਇਹਨਾਂ ਸਾਰੇ ਹੀ ਸਲੋਕਾਂ ਵਿਚ ਮਿਲਵਾਂ ਸਾਂਝਾ ਖ਼ਿਆਲ ਹੈ, ਜਗਤ ਵਿਚ ਚਾਰ-ਚੁਫੇਰੇ ਸੁਆਦਲੇ ਤੇ ਮਨਮੋਹਣੇ ਪਦਾਰਥ ਮਨੁੱਖ ਦੇ ਮਨ ਨੂੰ ਖਿੱਚ ਪਾਂਦੇ ਹਨ, ਇਹਨਾਂ ਦੇ ਚਸਕਿਆਂ ਵਿਚ ਪੈ ਕੇ ਸਰੀਰ ਦਾ ਸਤਿਆਨਾਸ ਹੋ ਜਾਂਦਾ ਹੈ, ਫਿਰ ਭੀ ਇਹਨਾਂ ਦੀ ਝਾਕ ਨਹੀਂ ਮਿਟਦੀ । ਹਾਂ, ਜਿਸ ਹਿਰਦੇ ਵਿਚ ਖ਼ਸਮ-ਪ੍ਰਭੂ ਦਾ ਪਿਆਰ ਵੱਸਦਾ ਹੈ, ਉਸ ਨੂੰ ਕੋਈ ਵਿਕਾਰ ਵਿਸ਼ੇ-ਭੋਗਾਂ ਵੱਲ ਪ੍ਰੇਰ ਨਹੀਂ ਸਕਦਾ।
ਭਗਤ ਕਬੀਰ ਜੀ ਨੇ ਲਫ਼ਜ਼ "ਕਾਗ" ਇਸ ਭਾਵ ਵਿਚ ਵਰਤਿਆ ਹੈ—
ਕਾਗ ਉਡਾਵਤ ਤੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥
(ਰਾਗ ਸੂਹੀ, ਪੰਨਾ ੭੯੨)
ਸਤਿਗੁਰੂ ਜੀ ਆਪ ਹੀ 'ਵਿਕਾਰੀ ਮਨ' ਵਾਸਤੇ ਲਫ਼ਜ਼ "ਕਊਆ" ਵਰਤਦੇ ਹਨ-
ਅੰਮ੍ਰਿਤਸਰ ਸਤਿਗੁਰੁ ਸਤਿਵਾਦੀ ਜਿਤੁ ਨਾਤੇ ਕਊਆ ਹੰਸੁ ਹੋਹੈ ॥
(ਗੂਜਰੀ ਮ.੪, ਪੰਨਾ ੪੯੩)