ਭਗਤ ਬਾਣੀ ਕਿਵੇਂ ਇਕੱਤਰ ਹੋਈ ?
"ਤਵਾਰੀਖ਼ ਗੁਰੂ ਖ਼ਾਲਸਾ" ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਲਿਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਤਿਆਰ ਹੋਣ ਦਾ ਭੀ ਜ਼ਿਕਰ ਕਰਦੇ ਹਨ ਤੇ ਭਗਤਾਂ ਦੀ ਬਾਣੀ ਬਾਰੇ ਇਉਂ ਲਿਖਦੇ ਹਨ :
"ਪ੍ਰਤੇਕ ਰਾਗ ਦੇ ਅੰਤ ਵਿਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ, ਇਸ ਵਿਚ ਦੋ ਮਤ ਹਨ, ਕਈ ਆਖਦੇ ਹਨ ਕਿ ਭਗਤ ਆਪ ਸੈਕੁੰਠ ਵਿਚੋਂ ਆ ਕੇ ਲਿਖਾਉਂਦੇ ਸੀ ਤੇ ਉਨ੍ਹਾਂ ਦਾ ਦਰਸ਼ਨ ਭੀ ਭਾਈ ਗੁਰਦਾਸ ਨੂੰ ਉਸ ਦੇ ਸੰਸੋ ਦੂਰ ਕਰਨ ਵਾਸਤੇ ਕਰਾਇਆ ਗਿਆਸੀ । ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜਿਹੜੀ ਜਿਹੜੀ ਗੁਰੂ ਜੀ ਨੂੰ ਪਸੰਦਆਈ, ਉਹਨਾਂ ਦੀਆਂ ਪੋਥੀਆਂ ਤੋਂ ਲਿਖਾਈ ਹੈ, ਸੋ ਇਹ ਬਾਤ ਉਹਨਾਂ ਪੋਥੀਆਂ ਤੇ ਭੀਸਾਬਤ ਹੈ ਜੋ ਗੁਰੂ ਜੀ ਮੋਹਨ ਪਾਸੋਂ ਲਿਆਏ ਸੀ, ਕਿਉਂਕਿ ਉਹਨਾਂ ਵਿਚ ਭੀ ਭਰਤ-ਬਾਣੀ ਹੈ "
ਮੈਕਾਲਿਫ਼ ਦੀ ਇਸ ਬਾਰੇ ਹੋਰ ਵਾਇ ਹੈ । ਉਸ ਦੀ ਲਿਖੀ ਪੁਸਤਕ "ਸਿੱਖ ਰਿਲੀਜਨ" ਦੇ ਪੰਜਾਬੀ ਤਰਜਮੇ "ਸਿੱਖ ਇਤਿਹਾਸ" ਵਿਚ ਇਉਂ ਲਿਖਿਆ ਮਿਲਿਆ ਹੈ:
"ਗੁਰੂ (ਅਰਜਨ ਸਾਹਿਬ) ਜੀ ਨੇ ਭਗਤ ਜੈਦੇਵ ਜੀ ਦੇ ਸਮੇਂ ਤੋਂ ਲੈ ਕੇ ਹਿੰਦੁਸਤਾਨ ਦੇ ਵੱਡੇ ਵੱਡੇ ਸੰਤਾਂ ਭਗਤ ਦੇ ਉਪਾਸ਼ਕਾਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬੁਲਾਇਆ ਕਿ ਉਹ ਆ ਕੇ ਪਵਿੱਤਰ ਬੀੜ ਵਿਚ ਚੜ੍ਹਾਉਣ ਲਈ ਯੋਗ ਬਾਣੀ ਦੱਸਣ । ਉਹਨਾਂ ਨੇ ਆਪੋ ਆਪਣੇ ਮਤ ਦੀ ਬਾਣੀ ਨੂੰ ਪੜ੍ਹਿਆ ਅਤੇ ਅਜਿਹੀ ਬਾਣੀ, ਜਿਹੜੀ ਉਸ ਸਮੇ ਦੇ ਪਰਚਲਤ ਸੁਧਾਰ ਦੇ ਆਸ਼ੋ ਦੇ ਅਨੁਕੂਲ ਸੀ, ਜਾਂ, ਜੇ ਗੁਰੂ ਜੀ ਦੀ ਸਿੱਖਿਆ ਦੇ ਉੱਕੀ ਉਲਟ ਨਹੀਂ ਸੀ, ਪਰਵਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹਾਈ ।. .
"ਇਹ ਇਥੇ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿਚ ਭਗਤਾਂ ਕੋਲੋਂ ਉਹਨਾਂ