Back ArrowLogo
Info
Profile

ਦੇ ਉਪਾਸ਼ਕਾਂ ਪਾਸ ਆਉਣ ਦੇ ਅਮਲ ਕਰਕੇ (ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ) ਕੁਝ ਅਦਲਾ-ਬਦਲੀ ਭੀ ਆ ਗਈ ਸੀ ਅਤੇ ਇਹ ਗੱਲ ਦੱਸਦੀ ਹੈ ਕਿ ਭਗਤ-ਬਾਣੀ ਵਿਚ ਇਤਨੇ ਕਿਉਂ ਪੰਜਾਬੀ ਪਦ ਮਿਲਦੇ ਹਨ, ਅਤੇ ਇਸ ਬਾਣੀ ਤੇ ਭਗਤਾਂ ਦੀਆਂ ਹੋਰ ਰਚਨਾਂ ਵਿਚ, ਜਿਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਹਨ, ਕਿਉਂ ਫ਼ਰਕ ਹੋ ।"

ਗਿਆਨੀ ਗਿਆਨ ਸਿੰਘ ਜੀ ਅਤੇ ਮੈਕਾਲਿਫ਼ ਸਾਹਿਬ ਦੇ ਉੱਪਰ ਦਿਤੇ ਹਵਾਲੇ ਤੋਂ ਹੇਠ ਲਿਖੇ ਨਤੀਜੇ ਨਿਕਲ ਸਕਦੇ ਹਨ:

(੧) ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ । ਇਹ ਬਾਣੀ ਭਗਤਾਂ ਦੇ ਉਹਨਾਂ ਸੇਵਕਾਂ-ਸ਼ਰਧਾਲੂਆਂ ਪਾਸੋਂ ਲਈ ਗਈ ਸੀ ਜੋ ਗੁਰੂ ਅਰਜਨ ਸਾਹਿਬ ਵੇਲੇ ਪੰਜਾਬ ਵਿਚ ਮੌਜੂਦ ਸਨ ।

(੨) ਇਹਨਾਂ ਸੇਵਕਾਂ-ਸ਼ਰਧਾਲੂਆਂ ਤੋਂ ਕਈ ਸ਼ਬਦਾਂ ਵਿਚ ਸੁਤੇ ਹੀ ਅਦਲਾ ਬਦਲੀ ਭੀ ਹੋ ਗਈ ਸੀ, ਤਾਹੀਏਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਨਾਲ ਭਾਰਤ ਦੇ ਹੋਰ ਹਿੱਸਿਆਂ ਵਿਚ ਭਗਤਾਂ ਦੇ ਸੰਭਾਲੇ ਹੋਏ ਸ਼ਬਦਾਂ ਦਾ ਕੁਝ ਕੁਝ ਫ਼ਰਕ ਹੈ, ਤੇ ਇਹਨਾਂ ਵਿਚ ਕਈ ਪੰਜਾਬੀ ਪਦ ਮਿਲਦੇ ਹਨ । ਭਾਰਤ ਦੇ ਹੋਰ ਹਿੱਸਿਆਂ ਵਿਚ ਇਹ ਬਾਣੀਆਂ ਸਾਂਭ ਕੇ ਰੱਖੀਆਂ ਹੋਈਆਂ ਸਨ, ਪੰਜਾਬ ਵਿਚ ਦੇ ਸ਼ਰਧਾਲੂਆਂ ਨੇ ਬੇ-ਪਰਵਾਹੀ ਜਿਹੀ ਕੀਤੀ ਸੀ ।

ਗੁਰੂ ਅਰਜਨ ਸਾਹਿਬ ਤੋਂ ਪਹਿਲੇ ਗੁਰ-ਵਿਅਕਤੀਆਂ ਨੂੰ ਭਗਤਾਂ ਦੀ ਬਾਣੀ ਦੇ ਪੜ੍ਹਨ-ਵਿਚਾਰਨ ਦੀ ਲੋੜ ਨਹੀਂ ਪਈ ।

ਮੈਕਾਲਿਫ਼ ਸਾਹਿਬ ਦੇ ਸਲਾਹਕਾਰਾਂ ਨੇ ਉਸ ਨੂੰ ਇਕ ਅਜੀਬ ਕੁਰਾਹੇ ਪਾਇਆ ਜਾਪਦਾ ਹੈ । ਕੀ ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਭਗਤਾਂ ਦੀ ਬਾਣੀ ਵਿਚ ਬਹੁਤੇ ਸ਼ਬਦ ਐਸੇ ਹਨ ਜੋ ਬਦਲਾਏ ਹੋਏ ਹਨ ? ਕੀ ਇਸ ਤਰ੍ਹਾਂ ਅਵੇਸਲੇ-ਪਨ ਵਿਚ ਗੁਰੂ ਅਰਜਨ ਸਾਹਿਬ ਉਤੇ ਇਹ ਦੋਸ਼ ਨਹੀਂ ਲਾਇਆ ਗਿਆ ਕਿ ਉਹਨਾਂ ਭਗਤਾਂ ਦੀ ਅਸਲੀ ਬਾਣੀ ਦਰਜ ਨਹੀਂ ਕੀਤੀ? ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚਤਾ ਤੇ ਪਵਿੱਤਰਤਾ ਉਤੇ ਹਰਫ਼ ਨਹੀਂ ਲਿਆਂਦਾ ਗਿਆ? ਕੀ ਅੱਜ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਪ੍ਰੇਮੀਆਂ ਨੇ ਭਗਤਾਂ ਦੀ ਬਾਣੀ ਦੇ ਗੁਰ-ਬਾਣੀ ਨਾ ਹੋਣ ਦੀ ਅਵਾਜ਼ ਉਠਾਈ ਸੀ, ਉਹਨਾਂ ਨੂੰ ਇਹੀ ਚੋਭ ਦੁਖਦਾਈ ਹੋ ਰਹੀ ਸੀ ?

21 / 116
Previous
Next