ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਮੈਕਾਲਿਫ਼ ਦੇ ਸਲਾਹਕਾਰ ਸੱਜਣਾਂ * ਨੇ ਇਹ ਕਿਵੇਂ ਮੰਨ ਲਿਆ ਕਿ ਪੰਜਾਬ ਤੋਂ ਬਾਹਰ ਤਾਂ ਭਗਤਾਂ ਦੀ ਬਾਣੀ ਠੀਕ ਰੂਪ ਵਿਚ ਸਾਂਭ ਕੇ ਰੱਖੀ ਹੋਈ ਸੀ ਤੇ ਪੰਜਾਬ ਦੇ ਸ਼ਰਧਾਲੂਆਂ ਤੋਂ ਇਸ ਵਿਚ ਅਦਲਾ ਬਦਲੀ ਹੋ ਗਈ ।ਕੀ ਭਗਤਾਂ ਤੋਂ ਦੂਰ ਪਹਿਲਾਂ ਦੀਆਂ ਲਿਖੀਆਂ ਹੋਈਆਂ ਰਂਮਾਇਣ ਮਹਾਂਭਾਰਤ ਆਦਿਕ ਪੁਸਤਕਾਂ ਵਿਚ ਪੰਜਾਬ ਦੇ ਸ਼ਰਧਾਲੂ ਹਿੰਦੂ ਸੱਜਣਾਂ ਨੇ ਅਦਲਾ ਬਦਲੀ ਕਰ ਲਈ ਹੋਈ ਹੈ, ਤੇ ਪੰਜਾਬ ਬਾਹਰ ਉਹ ਚੀਜ਼ਾਂ ਅਸਲੀ ਰੂਪ ਵਿਚ ਹਨ ? ਕੀ ਰਮਾਇਣ ਵਿਚ ਤੀ ਕੋਈ ਲਫ਼ਜ਼ ਐਸੇ ਨਹੀਂ ਮਿਲਦੇ ਜੋ ਪੰਜਾਬੀ ਵਿਚ ਭੀ ਵਰਤੇ ਜਾਂਦੇ ਹੋਣ ? ਕੀ ਹਿੰਦੀ ਅਤੇ ਪੰਜਾਬੀ ਬੋਲੀ ਵਿਚ ਕੋਈ ਲਫ਼ਜ਼ ਜਾਂ ਪਦ ਸਾਂਝੇ ਨਹੀਂ ਹਨ ? ਜੇ ਪੰਜਾਬ ਵਿਚ ਆ ਕੇ ਹਿੰਦੀ ਬੋਲੀ ਦੀ ਰਮਾਇਣ ਠੀਕ ਆਪਣੇ ਰੂਪ ਵਿਚ ਰਹਿ ਸਕਦੀ ਹੈ, ਜੇ ਰਮਾਇਣ ਵਿਚ ਕਈ ਪੰਜਾਬੀ ਲਫ਼ਜ਼ ਹੁੰਦਿਆਂ ਭੀ ਰਮਾਇਣ ਵਿਚ ਕਿਸੇ ਅਦਲਾ-ਬਦਲੀ ਦਾ ਸ਼ੱਕ ਨਹੀਂ ਪੈ ਸਕਿਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਭਗਤਾਂ ਦੇ ਸ਼ਬਦਾਂ ਬਾਰੇ ਇਹ ਸ਼ੱਕ ਕਿਉਂ ਪਿਆ ਹੈਕਿ ਅਸਲ ਚੀਜ਼ ਤਾਂ ਬਨਾਰਸ ਆਦਿਕ ਵਿਚ ਹੋ ਤੇ ਪੰਜਾਬ ਵਿਚ ਵਟਾਈ ਹੋਈ ਚੀਜ਼ ਆ ਗਈ ਹੋ ? ਕੀ ਇਹ ਕਿਤੇ ਉਹਨਾਂ ਸੱਜਣਾਂ ਦੀ ਕਿਰਪਾ ਤਾਂ ਨਹੀਂ ਹੈ ਜਿਨ੍ਹਾਂ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਦੇ ਗਲ ਵਿਚ ਜਨੇਊ ਪੁਆ ਦਿਤਾ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸ਼ਕ ਲਿਖ ਦਿੱਤਾ ?
ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਭਗਤ ਕਬੀਰ ਜੀ ਤੋਂ ਪਿਛੋਂ ਕਬੀਰ-ਪੰਥੀਆਂ ਵਿਚ ਇਕ ਸਾਧੂ "ਕਬੀਰ ਦਾਸ" ਹੋਇਆ । ਇਸ ਨੇ ਭੀ ਬਹੁਤ ਸਾਰੀ ਕਵਿਤਾ ਲਿਖੀ, ਜਿਸ ਨੂੰ ਭਗਤ ਕਬੀਰ ਜੀ ਦੇ ਸ਼ਬਦਾਂ ਨਾਲੋਂ ਨਿਖੇੜਨਾ ਹੁਣ ਬਹੁਤ ਔਖਾ ਹੋ ਗਿਆ ਹੈ । ਹੋਰ ਭੀ ਕਈ ਕਬੀਰ-ਪੰਥੀ ਸਾਧੂਆਂ ਨੇ ਕਵਿਤਾ ਲਿਖੀ ਹੈ। ਇਥੋਂ ਤਾਂ ਸਗੋਂ ਇਹ ਸਿੱਧ ਹੁੰਦਾ ਹੈ ਕਿ ਕਬੀਰ ਜੀ ਦੇ ਆਪਣੇ ਹੀ ' ਵਤਨ ਵਿਚ ਉਹਨਾਂ ਦੀ ਬਾਣੀ ਦੇ ਅੰਦਰ ਰਲਾ ਪਾਣ ਦੇ ਜਤਨ ਕੀਤੇ ਗਏ ਸਨ, ਪੰਜਾਬ ਦੇ ਸ਼ਰਧਾਲੂਆਂ ਦੀ ਕੋਈ ਖ਼ਾਸ ਵੱਖਰੀ ਉਕਾਈ ਨਹੀਂ ਸੀ ।
ਅਦਲਾ-ਬਦਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਸੇਵਕਾਂ-ਸ਼ਰਧਾਲੂਆਂ ਨੇ ਕਬੀਰ ਜੀ ਦੀ ਬਾਣੀ ਜ਼ਬਾਨੀ ਹੀ ਯਾਦ ਕਰ ਰਖੀ ਹੋਵੇ, ਲਿਖ ਕੇ ਰੱਖਣ ਦਾ ਕੋਈ ਪਰਬੰਧ ਨਾ ਹੋ ਸਕਿਆ ਹੋਵੇ । ਪਰ ਇਹ ਉਹ ਜ਼ਮਾਨਾ ਨਹੀਂ ਸੀ ਜਦੋਂ ਕਾਗ਼ਜ਼ ਕਲਮ ਦਵਾਤ ਨਾ ਮਿਲ ਸਕਦੇ ਹੋਣ । ਇਹ ਅਣਹੋਂਦ ਵੇਦਾਂ ਦੇ ਜ਼ਮਾਨੇ ਵਿਚ ਸੀ, ਜਦੋਂ ਕਵੀ ਰਿਸ਼ੀ ਆਪਣੀ ਤੇ ਆਪਣੇ ਬਜ਼ੁਰਗਾਂ