Back ArrowLogo
Info
Profile

ਦੀ ਰਚੀ ਹੋਈ ਕਵਿਤਾ ਜ਼ਬਾਨੀ ਯਾਦ ਰੱਖਦੇ ਸਨ । ਮੁਸਲਮਾਨਾਂ ਦੇ ਰਾਜ ਵਿਚ ਤਾਂ ਕਾਗ਼ਜ਼ ਕਲਮ ਦਵਾਤ ਦੀ ਕੋਈ ਰੁੜ ਨਹੀਂ ਸੀ । ਸੋ ਪੰਜਾਬ-ਵਾਸੀ ਜਿਸ ਸੇਵਕ-ਸ਼ਰਧਾਲੂ ਨੇ ਕਿਸੇ ਭਗਤ ਦੀ ਬਾਣੀ ਲਿਆਂਦੀ ਹੋਵੇਗੀ, ਲਿਖ ਕੇ ਲਿਆਂਦੀ ਹੋਵੇਗੀ, ਤੇ ਨੀਅਤ ਸਾਫ਼ ਹੁੰਦਿਆਂ ਲਿਖ ਕੇ ਰੱਖੀ ਹੋਈ ਕਿਸੇ ਬਾਣੀ ਵਿਚ ਆਪਣੇ-ਆਪ ਅਦਲਾ-ਬਦਲੀ ਨਹੀਂ ਹੋ ਸਕਦੀ ।

ਰਤਾ ਹੋਰ ਰਹੁ ਨਾਲ ਵਿਚਾਰੇ । ਭਗਤਾਂ ਦੀ ਬਾਣੀ ਵਿਚ ਰਲਾ ਪਾਣ ਵਾਲੇ ਜਾਂ ਅਦਲਾ-ਬਦਲੀ ਕਰਨ ਵਾਲੇ ਕਿਥੋਂ ਦੇ ਲੋਕ ਹੋ ਸਕਦੇ ਹਨ ? ਉੱਤਰ ਬਿਲਕੁਲ ਸਪੱਸ਼ਟ ਹੈ ।ਸਿਰਫ਼ ਉਥੋਂ ਦੇ ਲੋਕ, ਜਿਥੇ ਕਿਸੇ ਭਗਤ ਦੀ ਬਹੁਤ ਮਸ਼ਹੂਰੀ ਹੋ ਚੁਕੀ ਹੋਵੇ, ਜਿਥੇ ਉਸ ਦੇ ਖ਼ਿਆਲ ਦਾ ਆਮ ਪਰਚਾਰ ਹੋ ਗਿਆ ਹੋਵੇ। ਫਿਰ ਕੌਣ ਲੋਕ ਰਲਾ ਪਾਂਦੇ ਹਨ, ਜਾਂ ਅਦਲਾ-ਬਦਲੀ ਕਰਦੇ ਹਨ ? ਅਜਿਹੇ ਆਦਮੀ ਦੋ ਕਿਸਮ ਦੇ ਹੋ ਸਕਦੇ ਹਨ: ਇਕ ਉਹ ਜੋ ਇਹ ਚਾਹੁੰਦੇ ਹੋਣ ਕਿ ਪਰਸਿੱਧ ਹੋ ਚੁਕੇ ਭਗਤ ਦੀ ਬਾਣੀ ਦੇ ਨਾਲ ਲੋਕ ਅਸਾਡੀ ਕਵਿਤਾ ਭੀ ਆਦਰ ਸਨਮਾਨ ਨਾਲ ਪੜ੍ਹਨ, ਐਸੇ ਆਦਮੀ ਉਸ ਭਗਤ ਦਾ ਨਾਮ ਵਰਤ ਕੇ ਕਵਿਤਾ ਲਿਖਣ ਲੱਗ ਪੈਂਦੇ ਹਨ । ਦੂਜੇ, ਉਹ ਲੋਕ ਜੋ ਭਗਤ ਦੇ ਪਰਚਾਰ ਵਿਚ ਗੜ-ਬੜ ਪਾਉਣੀ ਚਾਹੁੰਦੇ ਹੋਣ । ਅਜਿਹੇ ਦੋਹਾਂ ਹੀ ਕਿਸਮਾਂ ਦੇ ਲੋਕ ਗੁਆਂਢੀ ਜਾਂ ਸ਼ਰੀਕ ਹੀ ਹੋ ਸਕਦੇ ਹਨ । ਗੁਰੂ ਸਾਹਿਬ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਿਨ੍ਹਾਂ ਲੋਕਾਂ ਨੇ ਕਵਿਤਾ ਰਚਣੀ ਸ਼ੁਰੂ ਕੀਤੀ ? ਸਤਿਗੁਰੂ ਜੀ ਦੇ ਵਤਨੀਆਂ, ਗੁਆਂਢੀਆਂ ਤੇ ਸ਼ਰੀਕਾਂ ।ਸੋ ਭਗਤਾਂ ਦੀ ਬਾਣੀ ਦੇ ਬਦਲਣ ਦਾ ਦੂਸ਼ਣ ਪੰਜਾਬ ਉਤੇ ਨਹੀਂ ਆ ਸਕਦਾ। ਜੇ ਕੋਈ ਅਦਲਾ-ਬਦਲੀ ਹੋਈ ਹੋਈ ਹੈ, ਤਾਂ ਉਹ ਭਗਤਾਂ ਦੇ ਆਪਣੇ ਹੀ ਵਤਨ ਵਿਚ ਹੈ । ਜੋ ਚੀਜ਼ ਭਗਤ ਜੀ ਦੇ ਵੇਲੇ ਜਾਂ ਨੇੜੇ ਦੇ ਸਮੇਂ ਦੀ ਪੰਜਾਬ ਵਿਚ ਲਿਖਤੀ ਸ਼ਕਲ ਵਿਚ ਅੱਪੜ ਚੁਕੀ ਹੈ ਉਹ ਸਹੀ ਰੂਪ ਵਿਚ ਹੀ ਰਹੀ ਹੈ।

ਜਦੋਂ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਹੋਈ ਭਗਤ-ਬਾਣੀ ਗਹੁ ਨਾਲ ਪੜ੍ਹਦੇ ਹਾਂ ਤਾਂ ਇਕ ਗੱਲ ਸਪੱਸ਼ਟ ਦਿਸ ਰਹੀ ਹੋ ਕਿ ਤਕਰੀਬਨ ਸਾਰੇ ਹੀ ਭਗਤਾਂ ਨੇ ਤਕਰੀਬਨ ਉਹ 'ਬੋਨੀ' ਵਰਤੀ ਹੈ ਜੋ ਲਗ-ਪਗ ਸਾਰੇ ਭਾਰਤ ਵਿਚ ਸਮਝੀ ਜਾ ਸਕੇ । ਕਿਉਂ ? ਇਸ ਦਾ ਕਾਰਨ ਇਹੀ ਹੋ ਸਕਦਾ ਹੈ ਕਿ ਉਹ ਆਪਣੇ ਖ਼ਿਆਲਾਂ ਦਾ ਪਰਚਾਰ ਸਾਰੇ ਭਾਰਤ ਵਿਚ ਕਰਨਾ ਚਾਹੁੰਦੇ ਸਨ । ਭਗਤ ਨਾਮਦੇਵ ਜੀ ਮਹਾਂਰਾਸ਼ਟਰ ਦੇ ਰਹਿਣ ਵਾਲੇ ਸਨ, ਪਰ ਉਹਨਾਂ ਭੀ ਆਪਣੀ ਬਾਣੀ ਭਾਰਤ ਦੀ ਇਕ ਸਾਂਝੀ ਜਿਹੀ ਬੇਠੀ ਵਿਚ ਲਿਖੀ । ਭਲਾ, ਗੁਰੂ ਸਾਹਿਬਾਨ

23 / 116
Previous
Next